America Wildfires: ਅਮਰੀਕਾ ਦੇ ਲਾਸ ਏਂਜਲਸ ਜੰਗਲ ਵਿਚ ਲੱਗੀ ਭਿਆਨਕ ਅੱਗ, 1500 ਇਮਾਰਤਾਂ ਸੜ ਕੇ ਹੋਈਆਂ ਸੁਆਹ
Published : Jan 9, 2025, 9:46 am IST
Updated : Jan 9, 2025, 9:49 am IST
SHARE ARTICLE
America Wildfires Latest news in punjabi
America Wildfires Latest news in punjabi

ਲਾਸ ਏਂਜਲਸ ਪ੍ਰਸ਼ਾਸਨ ਨੇ ਸ਼ਹਿਰ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ

 

America Wildfires: ਅਮਰੀਕੀ ਰਾਜ ਕੈਲੀਫੋਰਨੀਆ ਵਿੱਚ ਲਾਸ ਏਂਜਲਸ ਨੇੜੇ ਤਿੰਨ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ, ਇਹ ਅੱਗ ਪਹਿਲਾਂ ਪੈਸੀਫਿਕ ਪੈਲੀਸੇਡਸ, ਈਟਨ ਅਤੇ ਹਰਸਟ ਦੇ ਜੰਗਲਾਂ ਵਿੱਚ ਲੱਗੀ ਸੀ, ਜਿਸ ਤੋਂ ਬਾਅਦ ਇਹ ਹੁਣ ਰਿਹਾਇਸ਼ੀ ਖੇਤਰਾਂ ਵਿੱਚ ਵੀ ਫੈਲ ਰਹੀ ਹੈ। ਪੈਸੀਫਿਕ ਪੈਲੀਸੇਡਸ ਵਿੱਚ ਅੱਗ ਸਵੇਰੇ 10 ਵਜੇ ਈਟਨ ਵਿੱਚ ਸ਼ਾਮ 6 ਵਜੇ ਅਤੇ ਹਰਸਟ ਵਿੱਚ ਰਾਤ 10 ਵਜੇ ਲੱਗੀ।

ਪੈਸੀਫਿਕ ਪੈਲੀਸੇਡਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇੱਥੇ ਅੱਗ ਡੇਢ ਦਿਨ ਵਿੱਚ 3,000 ਏਕੜ ਦੇ ਖੇਤਰ ਵਿੱਚ ਫੈਲ ਗਈ ਹੈ। ਅੱਗ ਕਾਰਨ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਰਿਪੋਰਟ ਦੇ ਅਨੁਸਾਰ, ਪੈਸੀਫਿਕ ਪੈਲੀਸੇਡਸ ਵਿੱਚ ਇਹ ਅੱਗ 1 ਮਿੰਟ ਵਿੱਚ ਪੰਜ ਫੁੱਟਬਾਲ ਮੈਦਾਨਾਂ ਦੇ ਬਰਾਬਰ ਖੇਤਰ ਨੂੰ ਸਾੜ ਕੇ ਸੁਆਹ ਕਰ ਰਹੀ ਹੈ।

ਲਾਸ ਏਂਜਲਸ ਪ੍ਰਸ਼ਾਸਨ ਨੇ ਸ਼ਹਿਰ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਕਾਉਂਟੀ ਹੈ। ਇੱਥੇ 1 ਕਰੋੜ ਲੋਕ ਰਹਿੰਦੇ ਹਨ। ਜੰਗਲ ਵਿੱਚ ਫੈਲ ਰਹੀ ਅੱਗ ਕਾਰਨ ਲਗਭਗ 50 ਹਜ਼ਾਰ ਲੋਕਾਂ ਨੂੰ ਤੁਰਤ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ।

ਕੈਲੀਫ਼ੋਰਨੀਆ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਿਡੇਨ ਨੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਅੱਗ ਕਿਉਂ ਭੜਕ ਰਹੀ ਹੈ?

 ਹੈਲੀਕਾਪਟਰਾਂ ਅਤੇ ਜਹਾਜ਼ਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਤੂਫਾਨੀ ਹਵਾਵਾਂ ਕਾਰਨ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਅੱਗ ਲਗਾਤਾਰ ਵੱਖ-ਵੱਖ ਥਾਵਾਂ 'ਤੇ ਫੈਲ ਰਹੀ ਹੈ।

ਪ੍ਰਭਾਵਿਤ ਖੇਤਰ ਵਿੱਚ ਤਾਇਨਾਤ ਬਚਾਅ ਟੀਮ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀ ਹੈ। ਸਥਾਨਕ ਸਕੂਲ, ਕਮਿਊਨਿਟੀ ਸੈਂਟਰ ਅਤੇ ਹੋਰ ਸੁਰੱਖਿਅਤ ਥਾਵਾਂ ਨੂੰ ਐਮਰਜੈਂਸੀ ਆਸਰਾ ਸਥਾਨਾਂ ਵਜੋਂ ਤਿਆਰ ਕੀਤਾ ਗਿਆ ਹੈ।

ਅੱਗ ਨਾ ਸਿਰਫ਼ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ। ਅੱਗ ਵਿੱਚ ਸੈਂਕੜੇ ਦਰੱਖਤ ਅਤੇ ਜਾਨਵਰ ਸੜ ਕੇ ਸੁਆਹ ਹੋ ਗਏ ਹਨ। ਸੜਕਾਂ 'ਤੇ ਟ੍ਰੈਫਿਕ ਜਾਮ ਕਾਰਨ ਲੋਕ ਆਪਣੀਆਂ ਕਾਰਾਂ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਤੁਰ ਰਹੇ ਹਨ।

'ਸਾਂਤਾ ਸਨਾ' ਹਵਾਵਾਂ ਅੱਗ ਨੂੰ ਭੜਕਾਉਣ ਦਾ ਸਭ ਤੋਂ ਵੱਡਾ ਕਾਰਨ ਹਨ। ਇਹ ਹਵਾਵਾਂ ਬਹੁਤ ਗਰਮ ਹਨ। ਇਹ ਆਮ ਤੌਰ 'ਤੇ ਪਤਝੜ ਦੇ ਮੌਸਮ ਦੌਰਾਨ ਚੱਲਦੇ ਹਨ। ਇਹ ਹਵਾਵਾਂ ਦੱਖਣੀ ਕੈਲੀਫੋਰਨੀਆ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ। ਰਿਪੋਰਟਾਂ ਅਨੁਸਾਰ, ਇਸ ਵੇਲੇ 130 ਤੋਂ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

ਜਸਟਿਨ ਟਰੂਡੋ ਨੇ ਮਦਦ ਕਰਨ ਲਈ ਵਧਾਇਆ ਹੱਥ

ਲਿਖਿਆ- ਕੈਨੇਡੀਅਨ ਕੈਲੀਫੋਰਨੀਆ ਦੇ ਹਰ ਉਸ ਵਿਅਕਤੀ ਬਾਰੇ ਸੋਚ ਰਹੇ ਹਨ ਜੋ ਇਨ੍ਹਾਂ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੋਇਆ ਹੈ, ਜਿਸ ਵਿੱਚ ਦੁਖਦਾਈ ਤੌਰ 'ਤੇ ਗੁਆਚੀਆਂ ਜਾਨਾਂ ਵੀ ਸ਼ਾਮਲ ਹਨ। ਕੈਨੇਡੀਅਨ ਵਾਟਰ ਬੰਬਰ ਪਹਿਲਾਂ ਹੀ ਫਰੰਟ ਲਾਈਨਾਂ 'ਤੇ ਕਾਰਵਾਈ ਕਰ ਰਹੇ ਹਨ। ਅਸੀਂ ਆਪਣੇ ਅਮਰੀਕੀ ਗੁਆਂਢੀਆਂ ਨੂੰ ਹੋਰ ਸਰੋਤ ਪ੍ਰਦਾਨ ਕਰਨ ਲਈ ਤਿਆਰ ਹਾਂ।

..

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement