
: ਆਏ ਦਿਨ ਸੜਕ ਹਾਦਸੇ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ਲਗਾਤਾਰ ਹੋ ਰਹੇ ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਕੈਨੇਡਾ ਸਰਕਾਰ ਨੇ ਖ਼ਾਸ ....
ਬ੍ਰੈਂਪਟਨ: ਆਏ ਦਿਨ ਸੜਕ ਹਾਦਸੇ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ਲਗਾਤਾਰ ਹੋ ਰਹੇ ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਕੈਨੇਡਾ ਸਰਕਾਰ ਨੇ ਖ਼ਾਸ ਕਦਮ ਚੁੱਕੇ ਹਨ। ਇਸ ਦੇ ਤਹਿਤ ਸਕੂਲ ਜ਼ੋਨਸ ਵਿਚ ਫੋਟੋ ਰਾਡਾਰ ਲਾਉਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ। ਓਂਟਾਰੀਓ ਵਿਚ ਪਹਿਲਾ ਤੋਂ ਹੀ ਕਈ ਜਗ੍ਹਾ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਇਹ ਚੰਗੀ ਪਹਿਲਕਦਮੀ ਹੈ ਫਿਰ ਵੀ ਕਈ ਲੋਕ ਇਸ ਪ੍ਰਸਤਾਵ ਦੇ ਵਿਰੋਧ 'ਚ ਵੀ ਹਨ।
ਦਰਅਸਲ, ਬਰੈਂਪਟਨ ਸ਼ਹਿਰ ਦੀ ਵਾਰਡ ਨੰਬਰ ਇਕ ਅਤੇ ਪੰਜ ਦੀ ਕੌਂਸਲਰ ਰੋਵੇਨਾ ਸੈਨਟੋਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਿਚ ਵਧ ਰਹੀ ਸਪੀਡਿੰਗ ਬਾਰੇ ਦੱਸਿਆ ਗਿਆ ਸੀ। ਲੋਕਾਂ ਨੇ ਓਵਰ ਸਪੀਡਿੰਗ ਬਾਰੇ ਕਾਫੀ ਚਿੰਤਾ ਜ਼ਾਹਰ ਕੀਤੀ ਸੀ। ਓਂਟਾਰੀਓ ਸੂਬੇ ਦੇ ਕਈ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਫੋਟੋ ਰਾਡਾਰ ਦਾ ਕੰਮ ਇੰਨਾ ਸਫਲ ਨਹੀਂ ਰਿਹਾ। ਉੱਧਰ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਨਵੇਂ ਪ੍ਰਸਤਾਵ ਨਾਲ ਪੁਲਿਸ ਫੋਰਸ 'ਤੇ ਵੀ ਖ਼ਰਚੇ ਪੱਖੋਂ ਜ਼ੋਰ ਪਏਗਾ। ਇਸ ਵਿਚ ਫੰਡਿੰਗ ਲੱਗੇਗੀ ਤੇ ਹੋਰ ਅਧਿਕਾਰੀ ਤਾਇਨਾਤ ਕਰਨ ਦੀ ਲੋੜ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਫੋਟੋ ਰਾਡਾਰ ਇਕ ਅਜਿਹਾ ਕੈਮਰਾ ਹੁੰਦਾ ਜੋ ਤੇਜ਼ ਗਤੀ ਵਾਲੇ ਵਾਹਨਾਂ ਦੀ ਤਸਵੀਰ ਖਿੱਚ ਲੈਂਦਾ ਹੈ। ਇਸ ਦੀ ਮਦਦ ਨਾਲ ਤੇਜ਼ ਵਾਹਨਾਂ ਨੂੰ ਫੜਨ 'ਚ ਪੁਲਿਸ ਦੀ ਕਾਫੀ ਮਦਦ ਹੁੰਦੀ ਹੈ।