ਤੁਰਕੀ-ਸੀਰੀਆ ਭੂਚਾਲ: ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ

By : GAGANDEEP

Published : Feb 9, 2023, 8:49 am IST
Updated : Feb 9, 2023, 8:49 am IST
SHARE ARTICLE
photo
photo

ਸੀਰੀਆ 'ਚ 3 ਲੱਖ ਲੋਕ ਘਰ ਛੱਡਣ ਲਈ ਮਜਬੂਰ

 

 ਨਵੀਂ ਦਿੱਲੀ : ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ ਆਏ 3 ਵੱਡੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਖਬਰਾਂ ਮੁਤਾਬਕ ਦੋਹਾਂ ਦੇਸ਼ਾਂ 'ਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਗਈ ਹੈ। ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। WHO ਅਤੇ UN ਸਮੇਤ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ ਮਦਦ ਲਈ ਅੱਗੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਸੀਰੀਆ 'ਚ 3 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ।

 

ਇਹ ਵੀ ਪੜ੍ਹੋ:ਇਨਸਾਨੀਅਤ ਸ਼ਰਮਸਾਰ: ਘਰ 'ਚ ਕੰਮ ਕਰਦੀ 13 ਸਾਲਾ ਨਾਬਾਲਗ ਨੂੰ ਜੋੜੇ ਨੇ ਗਰਮ ਚਿਮਟੇ ਨਾਲ ਕੁੱਟਿਆ

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੰਨਿਆ ਹੈ ਕਿ ਸਰਕਾਰ 'ਤੇ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ, ਭੂਚਾਲ ਪ੍ਰਤੀ ਉਨ੍ਹਾਂ ਦੀ ਸਰਕਾਰ ਦੀ ਸ਼ੁਰੂਆਤੀ ਪ੍ਰਤੀਕਿਰਿਆ ਗਲਤ ਸੀ। ਦਰਅਸਲ, ਭੂਚਾਲ ਤੋਂ ਬਾਅਦ ਕਈ ਇਲਾਕਿਆਂ ਵਿਚ ਲੋਕਾਂ ਨੇ ਬਚਾਅ ਕਰਮਚਾਰੀਆਂ ਦੇ ਦੇਰੀ ਨਾਲ ਪਹੁੰਚਣ ਦੇ ਨਾਲ-ਨਾਲ ਸਮੇਂ 'ਤੇ ਰਾਹਤ ਸਮੱਗਰੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ ਅਤੇ ਸਰਕਾਰ 'ਤੇ ਅਣਗਹਿਲੀ ਦਾ ਦੋਸ਼ ਲਗਾਇਆ ਸੀ।
ਹਾਲਾਂਕਿ, ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਸਰਕਾਰ ਸਾਰੇ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਵਿੱਚ ਕੋਈ ਵੀ ਬੇਘਰ ਨਹੀਂ ਰਹੇਗਾ।

ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਭਲਕੇ ਤੋਂ ਪੈਟਰੋਲ 'ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ 

ਇਸ ਦੌਰਾਨ ਤੁਰਕੀ ਵਿੱਚ ਟਵਿਟਰ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦਰਅਸਲ ਤੁਰਕੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ 'ਚ ਸੋਸ਼ਲ ਮੀਡੀਆ 'ਤੇ ਪ੍ਰਚਾਰ ਦੇ ਖਿਲਾਫ ਇਕ ਬਿੱਲ ਪਾਸ ਕੀਤਾ ਸੀ। ਇਸ ਦੇ ਤਹਿਤ ਜੇਕਰ ਸੋਸ਼ਲ ਮੀਡੀਆ ਕੰਪਨੀਆਂ ਤੁਰਕੀ ਨਾਲ ਜੁੜੀ ਗਲਤ ਜਾਣਕਾਰੀ ਨੂੰ ਆਪਣੀ ਸਾਈਟ ਤੋਂ ਨਹੀਂ ਹਟਾਉਂਦੀਆਂ ਤਾਂ ਉਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਦੇਸ਼ 'ਚ ਇਤਰਾਜ਼ਯੋਗ ਪੋਸਟਾਂ ਲਈ ਹੁਣ ਤੱਕ 18 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ 5 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement