Nikki Haley: ਭਾਰਤ ਅਗਵਾਈ ਲਈ ਅਮਰੀਕਾ ’ਤੇ ਭਰੋਸਾ ਨਹੀਂ ਕਰਦਾ, ਉਹ ਰੂਸ ਦੇ ਹੀ ਕਰੀਬ ਹੈ: ਨਿੱਕੀ ਹੇਲੀ
Published : Feb 9, 2024, 10:21 am IST
Updated : Feb 9, 2024, 10:21 am IST
SHARE ARTICLE
Nikki Haley on India-US relationship
Nikki Haley on India-US relationship

ਕਿਹਾ, ਭਾਰਤ ਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹਾਂ, ਉਸ ਨੇ ਹਮੇਸ਼ਾ ਹੁਸ਼ਿਆਰੀ ਨਾਲ ਕੰਮ ਕੀਤਾ

Nikki Haley : ਅਮਰੀਕਾ 'ਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਲ ਨਿੱਕੀ ਹੈਲੀ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਭਾਈਵਾਲ ਤਾਂ ਬਣਨਾ ਚਾਹੁੰਦਾ ਹੈ ਪਰ ਇਸ ਸਮੇਂ ਉਹ ਅਗਵਾਈ ਲਈ ਅਮਰੀਕੀਆਂ 'ਤੇ ਭਰੋਸਾ ਨਹੀਂ ਕਰਦਾ। ਭਾਰਤੀ-ਅਮਰੀਕੀ ਨਿੱਕੀ ਹੇਲੀ ਨੇ ਕਿਹਾ ਕਿ ਮੌਜੂਦਾ ਆਲਮੀ ਹਾਲਾਤਾਂ ਵਿਚ ਭਾਰਤ ਨੇ ਬਹੁਤ ਸਮਝਦਾਰੀ ਦਿਖਾਈ ਹੈ ਅਤੇ ਰੂਸ ਨਾਲ ਨਜ਼ਦੀਕੀ ਸਬੰਧ ਬਣਾਏ ਰੱਖੇ ਹਨ।

ਹੇਲੀ ਨੇ 'ਫਾਕਸ ਬਿਜ਼ਨਸ ਨਿਊਜ਼' ਨੂੰ ਦਿਤੇ ਇੰਟਰਵਿਊ 'ਚ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ। ਉਨ੍ਹਾਂ ਕਿਹਾ, ''ਮੈਂ ਭਾਰਤ ਨਾਲ ਵੀ ਕੰਮ ਕੀਤਾ ਹੈ। ਮੈਂ ਮੋਦੀ ਨਾਲ ਗੱਲ ਕੀਤੀ ਹੈ। ਭਾਰਤ ਸਾਡਾ ਭਾਈਵਾਲ ਬਣਨਾ ਚਾਹੁੰਦਾ ਹੈ। ਉਹ ਰੂਸ ਦੇ ਭਾਈਵਾਲ ਨਹੀਂ ਬਣਨਾ ਚਾਹੁੰਦੇ।"

ਇਕ ਸਵਾਲ ਦੇ ਜਵਾਬ 'ਚ ਹੇਲੀ ਨੇ ਕਿਹਾ, ''ਸਮੱਸਿਆ ਇਹ ਹੈ ਕਿ ਭਾਰਤ ਨੂੰ ਸਾਡੀ ਜਿੱਤ 'ਤੇ ਸ਼ੱਕ ਹੈ, ਉਹ ਲੀਡਰਸ਼ਿਪ ਲਈ ਸਾਡੇ 'ਤੇ ਭਰੋਸਾ ਨਹੀਂ ਕਰਦੇ। ਇਸ ਸਮੇਂ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕਮਜ਼ੋਰ ਹਾਂ। ਭਾਰਤ ਨੇ ਹਮੇਸ਼ਾ ਹੁਸ਼ਿਆਰੀ ਨਾਲ ਕੰਮ ਕੀਤਾ ਹੈ ਅਤੇ ਰੂਸ ਨਾਲ ਨਜ਼ਦੀਕੀ ਸਬੰਧ ਬਣਾਈ ਰੱਖੇ ਹਨ ਕਿਉਂਕਿ ਉਨ੍ਹਾਂ ਨੂੰ ਉਥੋਂ ਬਹੁਤ ਸਾਰਾ ਫੌਜੀ ਸਾਜ਼ੋ-ਸਾਮਾਨ ਮਿਲਦਾ ਹੈ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੇਲੀ ਨੇ ਕਿਹਾ, 'ਜਦੋਂ ਅਸੀਂ ਦੁਬਾਰਾ ਅਗਵਾਈ ਕਰਾਂਗੇ, ਜਦੋਂ ਅਸੀਂ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਾਂਗੇ, ਜਦੋਂ ਅਸੀਂ ਕਿਸੇ ਸਮੱਸਿਆ ਜਾਂ ਸਥਿਤੀ ਨੂੰ ਸਵੀਕਾਰ ਕਰਨ ਦੀ ਝਿਜਕ ਤਿਆਗ ਦੇਵਾਂਗੇ, ਤਾਂ ਸਾਡੇ ਦੋਸਤ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਇਜ਼ਰਾਈਲ, ਜਾਪਾਨ, ਦੱਖਣੀ ਕੋਰੀਆ ਸੱਭ ਅਜਿਹਾ ਕਰਨਗੇ। ਹਰ ਕੋਈ ਅਜਿਹਾ ਹੀ ਕਰਨਾ ਚਾਹੁੰਦਾ ਹੈ। ਜਾਪਾਨ ਨੇ ਚੀਨ 'ਤੇ ਅਪਣੀ ਨਿਰਭਰਤਾ ਘਟਾਉਣ ਲਈ ਅਰਬਾਂ ਡਾਲਰ ਦੇ ਪ੍ਰੋਤਸਾਹਨ ਇਕੱਠੇ ਕੀਤੇ ਹਨ”। ਉਨ੍ਹਾਂ ਕਿਹਾ, "ਭਾਰਤ ਨੇ ਚੀਨ 'ਤੇ ਘੱਟ ਨਿਰਭਰ ਹੋਣ ਲਈ ਅਰਬਾਂ ਡਾਲਰ ਦੇ ਪ੍ਰੋਤਸਾਹਨ ਇਕੱਠੇ ਕੀਤੇ।"

ਉਨ੍ਹਾਂ ਕਿਹਾ ਕਿ ਚੀਨ ਆਰਥਿਕ ਮੋਰਚੇ 'ਤੇ ਸਫਲ ਨਹੀਂ ਹੋ ਰਿਹਾ ਅਤੇ ਅਮਰੀਕਾ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ ਅਤੇ ਇਥੇ ਉਹ ਗਲਤੀ ਕਰ ਰਿਹਾ ਹੈ।

(For more Punjabi news apart from Nikki Haley on India-US relationship, stay tuned to Rozana Spokesman)

Tags: nikki haley

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement