ਕਿਹਾ, ਚੀਨ ਨੇ ਅਮਰੀਕਾ ਨੂੰ ਹਰਾਉਣ ਦੀ ਸਾਜ਼ਸ਼ ਰਚਣ 'ਚ ਅੱਧੀ ਸਦੀ ਲਗਾ ਦਿਤੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਦੀ ਦਾਅਵੇਦਾਰ ਭਾਰਤੀ-ਅਮਰੀਕੀ ਆਗੂ ਨਿੱਕੀ ਹੇਲੀ ਨੇ ਚੀਨ ਨੂੰ ਅਮਰੀਕਾ ਅਤੇ ਦੁਨੀਆਂ ਦੀ "ਹੋਂਦ ਲਈ ਖ਼ਤਰਾ" ਦਸਿਆ ਅਤੇ ਦਾਅਵਾ ਕੀਤਾ ਕਿ ਬੀਜਿੰਗ "ਜੰਗ ਦੀ ਤਿਆਰੀ" ਕਰ ਰਿਹਾ ਹੈ। ਹੇਲੀ ਨੇ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਲਈ ਅਰਥਵਿਵਸਥਾ 'ਤੇ ਮਹੱਤਵਪੂਰਨ ਨੀਤੀਗਤ ਭਾਸ਼ਣ ਦਿੰਦੇ ਹੋਏ ਕਿਹਾ ਕਿ ਚੀਨ ਨੇ ਅਮਰੀਕਾ ਨੂੰ ਹਰਾਉਣ ਦੀ ਸਾਜ਼ਸ਼ ਰਚਣ 'ਚ ਅੱਧੀ ਸਦੀ ਲਗਾ ਦਿਤੀ ਹੈ ਅਤੇ ਕੁੱਝ ਮਾਮਲਿਆਂ 'ਚ ਚੀਨ ਦੀ ਫ਼ੌਜ ਅਮਰੀਕੀ ਫ਼ੌਜੀ ਬਲਾਂ ਦੇ ਪੱਧਰ ਤਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਰਿਟਾਇਰਡ ਇੰਸਪੈਕਟਰ ਦੇ ਪੁੱਤ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੇ ਭਾਸ਼ਣ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੇ ਵਿਰੋਧੀ ਅਤੇ ਭਾਰਤੀ-ਅਮਰੀਕੀ ਆਗੂ ਵਿਵੇਕ ਰਾਮਾਸਵਾਮੀ ਨੇ ਰਿਪਬਲਿਕਨ ਉਮੀਦਵਾਰ ਬਣਨ ਦੀ ਦਾਅਵੇਦਾਰੀ ਵਿਚ ਓਹੀਓ ਵਿਚ ਚੀਨ ਨਾਲ ਸਬੰਧਤ ਵਿਦੇਸ਼ ਨੀਤੀ 'ਤੇ ਭਾਸ਼ਣ ਦਿਤਾ ਸੀ। ਹੇਲੀ ਅਤੇ ਰਾਮਾਸਵਾਮੀ ਦੋਵੇਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਤਰਾਧਿਕਾਰੀ ਲਈ ਰਿਪਬਲਿਕਨ ਉਮੀਦਵਾਰ ਬਣਨ ਦੇ ਪ੍ਰਸਿੱਧ ਦਾਅਵੇਦਾਰ ਵਜੋਂ ਉਭਰੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਏਸ਼ੀਆਈ ਖੇਡਾਂ ’ਚ ਹਿੱਸਾ ਲੈ ਰਹੇ 58 ਖਿਡਾਰੀਆਂ ਲਈ 4.64 ਕਰੋੜ ਰੁਪਏ ਦੀ ਰਾਸ਼ੀ ਜਾਰੀ
ਹੇਲੀ ਨੇ ਕਿਹਾ, “ਸਾਡੇ ਰਾਸ਼ਟਰੀ ਬਚਾਅ ਲਈ ਤਾਕਤ ਅਤੇ ਮਾਣ ਜ਼ਰੂਰੀ ਹੈ, ਖਾਸ ਕਰਕੇ ਕਮਿਊਨਿਸਟ ਚੀਨ ਦੇ ਸਾਹਮਣੇ। ਚੀਨ ਹੋਂਦ ਲਈ ਖ਼ਤਰਾ ਹੈ। ਇਸ ਨੇ ਸਾਨੂੰ ਹਰਾਉਣ ਦੀ ਸਾਜ਼ਸ਼ ਰਚਦਿਆਂ ਅੱਧੀ ਸਦੀ ਬਿਤਾਈ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਚੀਨ ਨੇ ਅਮਰੀਕਾ ਦੀਆਂ ਮੈਨੂਫੈਕਚਰਿੰਗ ਨੌਕਰੀਆਂ ਖੋਹ ਲਈਆਂ ਹਨ।
ਇਹ ਵੀ ਪੜ੍ਹੋ: ਨਾਗਪੁਰ 'ਚ 4 ਘੰਟਿਆਂ 'ਚ 100 ਮਿਲੀਮੀਟਰ ਮੀਂਹ: ਹੜ੍ਹ ਵਰਗੀ ਸਥਿਤੀ, 500 ਲੋਕਾਂ ਨੂੰ ਸੁਰੱਖਿਅਤ ਕੱਢਿਆ
ਹੇਲੀ ਨੇ ਕਿਹਾ, “ਉਸ ਨੇ ਸਾਡੇ ਕਾਰੋਬਾਰੀ ਭੇਦ ਸਿੱਖ ਲਏ। ਇਹ ਹੁਣ ਦਵਾਈਆਂ ਤੋਂ ਲੈ ਕੇ ਉਨਤ ਤਕਨਾਲੋਜੀ ਤਕ ਦੇ ਮਹੱਤਵਪੂਰਨ ਉਦਯੋਗਾਂ ਨੂੰ ਨਿਯੰਤਰਤ ਕਰਦਾ ਹੈ। ਚੀਨ ਰਿਕਾਰਡ ਸਮੇਂ 'ਚ ਆਰਥਿਕ ਤੌਰ 'ਤੇ ਪਛੜੇ ਦੇਸ਼ ਤੋਂ ਧਰਤੀ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।'' ਹੇਲੀ ਨੇ ਕਿਹਾ,''ਇਹ ਪਹਿਲੇ ਸਥਾਨ 'ਤੇ ਪਹੁੰਚਣ ਦਾ ਇਰਾਦਾ ਰੱਖਦਾ ਹੈ ਅਤੇ ਕਮਿਊਨਿਸਟ ਪਾਰਟੀ ਦੇ ਇਰਾਦੇ ਸਪੱਸ਼ਟ ਹਨ। ਉਹ ਇਕ ਵੱਡੀ ਅਤੇ ਚੰਗੀ ਤਰ੍ਹਾਂ ਲੈਸ ਫ਼ੌਜ ਦਾ ਨਿਰਮਾਣ ਕਰ ਰਹੇ ਹਨ, ਜੋ ਅਮਰੀਕਾ ਨੂੰ ਧਮਕੀ ਦੇਣ ਅਤੇ ਏਸ਼ੀਆ ਅਤੇ ਹੋਰ ਥਾਵਾਂ 'ਤੇ ਅਪਣਾ ਦਬਦਬਾ ਕਾਇਮ ਕਰਨ ਦੇ ਸਮਰੱਥ ਹੋਵੇਗੀ।''
ਇਹ ਵੀ ਪੜ੍ਹੋ: ‘ਰਾਮ ਰਾਜ’ ’ਚ ਸਾਰਿਆਂ ਲਈ ਚੰਗੀ ਅਤੇ ਮੁਫ਼ਤ ਸਿਖਿਆ, ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ : ਕੇਜਰੀਵਾਲ
ਉਨ੍ਹਾਂ ਕਿਹਾ, ''ਚੀਨ ਦੀ ਫ਼ੌਜ ਪਹਿਲਾਂ ਹੀ ਕੁੱਝ ਮਾਮਲਿਆਂ ਵਿਚ ਅਮਰੀਕੀ ਹਥਿਆਰਬੰਦ ਫੌਜਾਂ ਦੇ ਬਰਾਬਰ ਹੈ।ਉਹ ਸਾਨੂੰ ਹੋਰ ਖੇਤਰਾਂ ਵਿਚ ਮਾਤ ਦੇ ਰਹੇ ਹਨ। ਚੀਨ ਦੇ ਨੇਤਾਵਾਂ ਨੂੰ ਇੰਨਾ ਭਰੋਸਾ ਹੈ ਕਿ ਉਹ ਸਾਡੇ ਹਵਾਈ ਖੇਤਰ ਵਿਚ ਜਾਸੂਸੀ ਗੁਬਾਰੇ ਭੇਜ ਰਹੇ ਹਨ ਅਤੇ ਸਾਡੇ ਸਮੁੰਦਰੀ ਕਿਨਾਰੇ ਕਿਊਬਾ ਵਿਚ ਇਕ ਜਾਸੂਸੀ ਅਧਾਰ ਬਣਾ ਰਹੇ ਹਨ।"ਉਨ੍ਹਾਂ ਕਿਹਾ, “ਕਿਸੇ ਗਲਤਫਹਿਮੀ ਵਿਚ ਨਾ ਰਹੋ: ਕਮਿਊਨਿਸਟ ਪਾਰਟੀ ਜੰਗ ਦੀ ਤਿਆਰੀ ਕਰ ਰਹੀ ਹੈ, ਅਤੇ ਚੀਨ ਦੇ ਆਗੂ ਜਿੱਤਣ ਦਾ ਇਰਾਦਾ ਰੱਖਦੇ ਹਨ"।