
ਇਜ਼ਰਾਈਲ ਨੇ ਜੰਗ ਦੌਰਾਨ ਫੌਜੀ ਖੇਤਰ ਵਜੋਂ ਵਰਤਿਆ
ਮੁਗਰਾਕਾ : ਇਜ਼ਰਾਇਲੀ ਫੌਜਾਂ ਨੇ ਹਮਾਸ ਨਾਲ ਨਾਜ਼ੁਕ ਜੰਗਬੰਦੀ ਸਮਝੌਤੇ ਤਹਿਤ ਅਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਗਾਜ਼ਾ ਦੇ ਇਕ ਪ੍ਰਮੁੱਖ ਲਾਂਘੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿਤਾ ਹੈ। ਇਸ ਵਾਪਸੀ ਨਾਲ ਫਲਸਤੀਨੀ ਲੋਕ ਹੁਣ ਨੇਤਜ਼ਾਰਿਮ ਲਾਂਘੇ ਨੂੰ ਪਾਰ ਕਰ ਸਕਦੇ ਹਨ, ਜਿਸ ਨੂੰ ਇਜ਼ਰਾਈਲ ਨੇ ਜੰਗ ਦੌਰਾਨ ਫੌਜੀ ਖੇਤਰ ਵਜੋਂ ਵਰਤਿਆ ਸੀ।
15 ਮਹੀਨਿਆਂ ਤੋਂ ਚੱਲ ਰਹੇ ਜੰਗ ਨੂੰ ਰੋਕਣ ਵਾਲੇ ਜੰਗਬੰਦੀ ਸਮਝੌਤੇ ਨੂੰ ਇਸ ਗੱਲ ਦੀ ਵੱਡੀ ਇਮਤਿਹਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੀ ਦੋਵੇਂ ਧਿਰਾਂ ਇਸ ਦੇ ਯੋਜਨਾਬੱਧ ਵਿਸਥਾਰ ’ਤੇ ਗੱਲਬਾਤ ਕਰ ਸਕਦੀਆਂ ਹਨ। ਇਜ਼ਰਾਈਲ ਅਤੇ ਹਮਾਸ ਹੋਰ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਅਤੇ ਗਾਜ਼ਾ ਤੋਂ ਪੂਰੀ ਤਰ੍ਹਾਂ ਇਜ਼ਰਾਈਲ ਦੀ ਵਾਪਸੀ ਲਈ ਗੱਲਬਾਤ ਕਰਨ ਵਾਲੇ ਹਨ।
ਇਸ ਸਮਝੌਤੇ ਨੂੰ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗਾਜ਼ਾ ਦੀ ਆਬਾਦੀ ਨੂੰ ਤਬਦੀਲ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ। ਇਜ਼ਰਾਈਲ ਨੇ ਇਸ ਵਿਚਾਰ ਪ੍ਰਤੀ ਖੁੱਲ੍ਹਾਪਨ ਜ਼ਾਹਰ ਕੀਤਾ ਹੈ, ਜਦਕਿ ਹਮਾਸ ਅਤੇ ਫਿਲਸਤੀਨੀਆਂ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ।