
ਪੰਜਾਬੀ ਜਿਸ ਦੇਸ਼ 'ਚ ਵੀ ਜਾਣ ਪਰ ਅਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਨਿਊਯਾਰਕ : ਪੰਜਾਬੀ ਜਿਸ ਦੇਸ਼ 'ਚ ਵੀ ਜਾਣ ਪਰ ਅਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ। ਜੇਕਰ ਗੱਲ ਦਸਤਾਰ ਦੀ ਕੀਤੀ ਜਾਵੇ ਤਾਂ ਇਹ ਹਰ ਇਕ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ਇਸੇ ਸ਼ਾਨ ਨੂੰ ਕਾਇਮ ਰਖਦੇ ਹੋਏ ਅਮਰੀਕਾ ਦੇ ਨਿਊਯਾਰਕ 'ਚ 'ਦਸਤਾਰ ਦਿਵਸ' ਮਨਾਇਆ ਗਿਆ। ਜਿਥੇ ਵੱਡੀ ਗਿਣਤੀ 'ਚ ਲੋਕ ਸਿਰਾਂ 'ਤੇ ਰੰਗ-ਬਿਰੰਗੀਆਂ ਦਸਤਾਰਾਂ ਬੰਨ੍ਹੇ ਹੋਏ ਨਜ਼ਰ ਆਏ। Sikh turban day in New York sets world record for tying most turbansਇਸ ਮੌਕੇ 'ਸਿੱਖ ਆਫ਼ ਨਿਊਯਾਰਕ ਆਰਗੇਨਾਈਜੇਸ਼ਨ' ਦੇ ਵਰਕਰਾਂ ਵਲੋਂ ਸੈਲਾਨੀ ਦੇ ਸਿਰ 'ਤੇ ਪੱਗਾਂ ਬੰਨ੍ਹਣ ਅਤੇ ਇਸ ਦੀ ਮਹੱਤਤਾ ਬਾਰੇ ਦਸਿਆ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਦਸਤਾਰ ਪ੍ਰਤੀ ਜਾਗਰੂਕਤਾ ਫ਼ੈਲਾਉਣਾ ਸੀ। ਇਕ ਆਯੋਜਕ ਗਗਨਦੀਪ ਸਿੰਘ ਨੇ ਕਿਹਾ ਕਿ ਸਿਰ 'ਤੇ ਦਸਤਾਰ ਸਜਾਉਣ ਵਾਲੇ ਲੋਕ ਸਿੱਖ ਹਨ।
Sikh turban day in New York sets world record for tying most turbansਉਨ੍ਹਾਂ ਨੇ ਵਿਸਥਾਰ ਸਹਿਤ ਦਸਤਾਰ ਦੀ ਮਹੱਤਤਾ ਬਾਰੇ ਦਸਦੇ ਹੋਏ ਕਿਹਾ ਕਿ ਸਿੱਖ ਦਸਤਾਰ ਕਿਉਂ ਸਜਾਉਂਦੇ ਹਨ? ਇਸ ਦੀ ਕੀ ਮਹੱਤਤਾ ਹੈ? ਇਸ ਦਾ ਜਵਾਬ ਇਹ ਹੈ ਕਿ ਇਹ ਇਕ ਜ਼ਿੰਮੇਵਾਰੀ ਦਿੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਮਦਦ ਦੀ ਲੋੜ ਹੈ ਤਾਂ ਪੱਗੜੀ ਵਾਲੇ ਵਿਅਕਤੀ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ।
Sikh turban day in New York sets world record for tying most turbansਉਧਰ ਨੈਸ਼ਨਲ ਸਿੱਖ ਕੌਂਸਲ ਦੇ ਸੰਸਥਾਪਕ ਰਾਜਵੰਤ ਸਿੰਘ ਨੇ ਕਿਹਾ ਕਿ ਪੱਗ ਬਹੁਤ ਸਾਰੇ ਅਮਰੀਕੀਆਂ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ ਕਿਉਂਕਿ ਹੁਣ ਸਿੱਖਾ 'ਤੇ ਹੋ ਰਹੇ ਨਸਲੀ ਹਮਲੇ ਵਧਦੇ ਜਾ ਰਹੇ ਹਨ। ਵੱਡੀ ਗਿਣਤੀ 'ਚ ਅਮਰੀਕੀਆਂ ਨੂੰ ਇਸ ਦੀ ਸਮਝ ਨਹੀਂ ਹੈ। ਉਹ ਇਸ ਨੂੰ ਅਤਿਵਾਦ ਨਾਲ ਜੋੜਦੇ ਹਨ, ਜਦਕਿ ਦਸਤਾਰ ਸਮਾਨਤਾ ਅਤੇ ਸਦਭਾਵਨਾ ਲਈ ਹੈ। 'ਦਸਤਾਰ ਦਿਵਸ' ਅਮਰੀਕੀਆਂ ਅਤੇ ਗੈਰ-ਸਿੱਖਾਂ ਨੂੰ ਪੱਗ ਬੰਨ੍ਹਣ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ 12 ਅਪ੍ਰੈਲ ਨੂੰ ਵੀ ਕੈਲੀਫੋਰਨੀਆ 'ਚ 'ਦਸਤਾਰ ਦਿਵਸ' ਮਨਾਇਆ ਜਾਵੇਗਾ।