
ਦੂਜਿਆਂ ਲਈ ਜਿਉਣ ਦਾ ਮੰਤਵ ਸਿਖਾਇਆ ਜਾਵੇਗਾ
ਕੈਲਗਰੀ : ਸਿੱਖ ਕੌਮ ਲਈ ਇਹ ਵਧੀਆ ਖ਼ਬਰ ਹੈ ਕਿ ਕੈਨੇਡਾ ਦੀ ਯੂਨੀਵਰਸਟੀ ਆਫ਼ ਕੈਲਗਰੀ ਵਲੋਂ ਹੁਣ ਕੈਨੇਡਾ ਵਿਚ ਸਿੱਖ ਇਤਿਹਾਸ ਪੜ੍ਹਾਇਆ ਜਾਏਗਾ। ਯੂਨੀਵਰਸਟੀ ਆਫ਼ ਕੈਲਗਿਰੀ ਐਲਬਰਟਾ ਦੇ ਸਿੱਖ ਭਾਈਚਾਰੇ ਨਾਲ ਮਿਲ ਕੇ ਪੋਸਟ ਸੈਕੰਡਰੀ ਇੰਸਟੀਟੀਊਸ਼ਨਸ ਵਿਚ ਲੰਮੇ ਸਮੇਂ ਲਈ ਸਿੱਖ ਸਟੱਡੀਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਕੈਨੇਡਾ ਵਿਚ ਅਪਣੇ-ਆਪ ਵਿਚ ਅਜਿਹਾ ਪਹਿਲਾ ਪ੍ਰੋਗਰਾਮ ਹੋਏਗਾ।
Sikh History
ਯੂਨੀਵਰਸਟੀ ਸਿੱਖ ਸਟੱਡੀਜ਼ ’ਚ ਪੂਰਾ ਤਿੰਨ ਸਾਲ ਦਾ ਕੋਰਸ ਮੁਹਈਆ ਕਰਵਾਏਗੀ। ਇਹ ਕੋਰਸ ਵਿਦਿਆਰਥੀਆਂ ’ਚ ਵਿਭਿੰਨਤਾ, ਬਹੁਲਤਾ ਅਤੇ ਦੂਜਿਆਂ ਲਈ ਜਿਉਣ ਦੇ ਮੰਤਵ ਸਿੱਖਣ ’ਚ ਮਦਦ ਕਰੇਗਾ। ਇਸ ਲਈ ਯੂਨੀਵਰਸਟੀ ਭਾਈਚਾਰੇ ਦੇ ਸਕੋਲਸ, ਸਿੱਖ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਇਹ ਪ੍ਰੋਗਰਾਮ ਵਿਸ਼ਵ ਦੇ ਨਜ਼ਰੀਏ ਨਾਲ ਉਲੀਕਿਆ ਜਾ ਸਕੇ। ਇਸ ਦੇ ਨਾਲ ਹੀ ਉਹ ਮੌਜੂਦਾ ਕੋਰਸ ਸਿਲੈਕਸ਼ਨ ਵੀ ਵਧਾਉਣ, ਇਸ ਖੇਤਰ ਵਿਚ ਅਪਣੀ ਖੋਜ ਪੂਰੀ ਕਰਨ ਅਤੇ ਭਾਈਚਾਰੇ ’ਚ ਇਸ ਵਿਚ ਸ਼ਾਮਲ ਕਰਨ ਬਾਰੇ ਵੀ ਸੋਚ ਰਹੇ ਹਨ।
Sikh History
ਇਨ੍ਹਾਂ ਦਾ ਆਉਣ ਵਾਲੇ ਸਮੇਂ ਵਿਚ ਯੂਨੀਵਰਸਟੀ ਆਫ਼ ਕੈਲਗਰੀ ਵਿਚ ਚੇਅਰ ਆਫ਼ ਸਿੱਖ ਸਟੱਡੀਜ਼ ਸਥਾਪਤ ਕਰਨ ਬਾਰੇ ਟੀਚਾ ਹੈ। ਅਜਿਹਾ ਕਰਨ ਵਾਲ ਇਹ ਸਕੂਲ ਕੈਨੇਡਾ ਵਿਚ ਸਿੱਖ ਸਟੱਡੀਜ਼ ਮੁਹਈਆ ਕਰਵਾਉਣ ਵਾਲੀ ਇਕੋ ਇਕ ਚੇਅਰ ਬਣੇਗੀ। ਸਿੱਖ ਸਟੱਡੀਜ਼ ’ਚ ਸਾਮਲ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ’ਚ ਕੈਨੇਡੀਅਨ ਅਤੇ ਗਲੋਬਲ ਪੱਧਰ ਤੇ ਸਿੱਖਾਂ ਬਾਰੇ ਡੂੰਘਾਈ ਨਾਲ ਜਾਨਣ ਅਤੇ ਅਪਣੀ ਸੋਚ ਉਲੀਕਣ ਦਾ ਮੰਚ ਮੁਹਈਆ ਕਰਵਾਉਣਾ ਹੈ।
Sikh History
ਦੱਸ ਦਈੇੲ ਕਿ ਯੂਨੀਵਰਸਟੀ ਆਫ਼ ਕੈਲਗਿਰੀ ਵਿਚ ਸਿੱਖ ਵਿਦਿਆਰਥੀਆਂ ਦੀ ਵੀ ਕਾਫੀਸ਼ਮੂਲੀਅਤ ਹੈ ਅਤੇ ਇਹ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਲਈ ਬਿਨਾਂ ਕਿਸੇ ਅੜਿੱਕੇ ਜਾਂ ਭੇਦਭਾਵ ਦੇ ਖੁਲ੍ਹਾ ਹੈ। ਯੁਨੀਵਰਸਟੀ ਆਫ਼ ਕੈਲਗਰੀ ਦੇ ਆਰਟ ਵਿਭਾਗ ਵਲੋਂ ਇਸ ਪ੍ਰੋਗਰਾਮ ਲਈ ਫ਼ੰਡਿੰਗ ਦੇਣ ਦੀ ਗੱਲ ਆਖੀ ਗਈ ਹੈ ਪਰ ਇਸ ਵਿਚ ਭਾਈਚਾਰੇ ਦੇ ਸਹਿਯੋਗ ਦੀ ਵੀ ਲੋੜ ਹੈ।