ਹੈਰਾਨੀਜਨਕ! ਲੜਕੀ ਨੇ 28 ਸਾਲ ਬਾਅਦ ਕਟਵਾਏ ਅਪਣੇ ਨਹੁੰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
Published : Apr 9, 2021, 10:33 am IST
Updated : Apr 9, 2021, 10:33 am IST
SHARE ARTICLE
Woman with Guinness World Record for Longest Fingernails Cuts Them after 28  Years
Woman with Guinness World Record for Longest Fingernails Cuts Them after 28 Years

ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਟੈਕਸਾਸ  : ਅਮਰੀਕਾ ਦੇ ਟੈਕਸਾਸ ਦੀ ਅਯਾਨਾ ਵਿਲੀਅਮ ਲੰਬੇ ਨਾਮ ਦੀ ਔਰਤ ਨਹੁੰਆਂ ਦੇ ਮਾਮਲੇ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾ ਚੁਕੀ ਹੈ ਪਰ ਹੁਣ ਉਨ੍ਹਾਂ ਨੇ ਪੂਰੇ 28 ਸਾਲ ਬਾਅਦ ਆਪਣੇ ਨਹੁੰ ਕੱਟਣ ਦਾ ਫ਼ੈਸਲਾ ਕੀਤਾ। ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਆਖ਼ਰੀ ਵਾਰ ਜਦੋਂ ਅਯਾਨਾ ਦੇ ਨਹੁੰਆਂ ਦੀ ਲੰਬਾਈ ਮਾਪੀ ਗਈ ਸੀ ਤਾਂ ਉਹ 733.55 ਸੈਂਟੀਮੀਟਰ ਸਨ। ਅਯਾਨਾ ਨੇ ਟੈਕਸਾਸ ਦੇ ਡਾ. ਡਲੀਸਨ ਤੋਂ ਇਕ ਰੋਟਰੀ ਪਾਵਰ ਟੂਲ ਦੀ ਮਦਦ ਨਾਲ ਨਹੁੰ ਕਟਵਾਏ। ਗਿਨੀਜ਼ ਵਰਲਡ ਰਿਕਾਰਡ ਨੇ ਅਯਾਨਾ ਦੇ ਨਹੁੰ ਕੱਟਣ ਸਮੇਂ ਬਣਾਈ ਗਈ ਵੀਡੀਉ ਯੂ-ਟਿਊਬ ’ਤੇ ਸਾਂਝੀ ਕੀਤੀ ਹੈ।

ਵੀਡੀਉ ਵਿਚ ਜਿਸ ਤਰ੍ਹਾਂ ਮਸ਼ੀਨ ਨਾਲ ਅਯਾਨਾ ਦੇ ਨਹੁੰ ਕੱਟੇ ਜਾ ਰਹੇ ਹਨ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉਥੇ ਹੀ ਕਈ ਲੋਕ ਇਹ ਸੋਚ ਕੇ ਕੰਫਿਊਜ਼ ਹਨ ਕਿ ਇੰਨੇ ਵੱਡੇ ਨਹੁੰਆਂ ਨਾਲ ਇੰਨੇ ਸਾਲਾਂ ਤੱਕ ਅਯਾਨਾ ਆਮ ਜ਼ਿੰਦਗੀ ਦੇ ਕੰਮਕਾਜ਼ ਕਿਵੇਂ ਕਰਦੀ ਸੀ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement