ਸਿਆਸੀ ਸੰਕਟ ਵਿਚਕਾਰ ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਕੀਤਾ ਸਫ਼ਲ ਪ੍ਰੀਖਣ
Published : Apr 9, 2022, 9:24 pm IST
Updated : Apr 9, 2022, 9:24 pm IST
SHARE ARTICLE
 Pakistan successfully tests Shaheen-3 ballistic missile amid political crisis
Pakistan successfully tests Shaheen-3 ballistic missile amid political crisis

ਭਾਰਤ ਦੇ ਉੱਤਰ-ਪੂਰਬੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਸਭ ਤੋਂ ਦੂਰ ਦੇ ਬਿੰਦੂ ਤੱਕ ਪਹੁੰਚਣ 'ਚ ਇਹ ਸਮਰੱਥ ਹੈ।

 

ਇਸਲਾਮਾਬਾਦ - ਪਾਕਿਸਤਾਨ ਦੀ ਫੌਜ ਨੇ ਸ਼ਨੀਵਾਰ ਨੂੰ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ-ਤਿੰਨ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ 2,750 ਕਿਲੋਮੀਟਰ ਤੱਕ ਦੇ ਟੀਚੇ 'ਤੇ ਨਿਸ਼ਾਨਾ ਵਿੰਨ੍ਹ ਸਕਦੀ ਹੈ ਜਿਸ ਦੀ ਹੱਦ 'ਚ ਭਾਰਤ ਦੇ ਕਈ ਸ਼ਹਿਰ ਆਉਂਦੇ ਹਨ। ਫੌਜ ਦੀ ਮੀਡੀਆ ਇਕਾਈ 'ਇੰਟਰ ਸਰਵਿਸੇਜ ਪਲਬਿਲ ਰਿਲੇਸ਼ੰਸ' ਨੇ ਇਕ ਬਿਆਨ 'ਚ ਕਿਹਾ ਕਿ ਪ੍ਰੀਖਣ ਉਡਾਣ ਦਾ ਉਦੇਸ਼ ਹਥਿਆਰ ਪ੍ਰਣਾਲੀ ਦੇ ਵੱਖ-ਵੱਖ ਡਿਜਾਈਨ ਅਤੇ ਤਕਨੀਕੀ ਮਾਪਦੰਡਾਂ ਦੀ ਮੁੜ ਜਾਂਚ ਕਰਨਾ ਸੀ।

 Pakistan successfully tests Shaheen-3 ballistic missile amid political crisisPakistan successfully tests Shaheen-3 ballistic missile amid political crisis

ਇਕ ਅਖਬਾਰ ਮੁਤਾਬਕ ਸ਼ਾਹੀਨ-ਤਿੰਨ ਮਿਜ਼ਾਈਲ ਦੀ ਮਾਰੂ ਸਮਰੱਥਾ 2,750 ਕਿਲੋਮੀਟਰ ਤੱਕ ਹੈ। ਭਾਰਤ ਦੇ ਉੱਤਰ-ਪੂਰਬੀ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਸਭ ਤੋਂ ਦੂਰ ਦੇ ਬਿੰਦੂ ਤੱਕ ਪਹੁੰਚਣ 'ਚ ਇਹ ਸਮਰੱਥ ਹੈ। ਇਹ ਮਿਜ਼ਾਈਲ ਠੋਸ ਈਂਧਨ ਅਤੇ ਪੋਸਟ-ਸੇਪਰੇਸ਼ਨ ਐਲਟੀਟਿਊਡ ਕਰੈਕਸ਼ਨ (ਪੀ.ਐੱਸ.ਏ.ਸੀ.) ਪ੍ਰਣਾਲੀ ਨਾਲ ਲੈਸ ਹੈ।

 Pakistan successfully tests Shaheen-3 ballistic missile amid political crisisPakistan successfully tests Shaheen-3 ballistic missile amid political crisis

ਠੋਸ ਈਂਧਨ ਤੇਜ਼ੀ ਨਾਲ ਪ੍ਰਤੀਕਿਰਿਆ ਸਮਰੱਥਾਵਾਂ ਲਈ ਅਨੁਕੂਲ ਹਨ ਜਦਕਿ ਪੀ.ਐੱਸ.ਏ.ਸੀ. ਪ੍ਰਣਾਲੀ ਇਸ ਨੂੰ ਜ਼ਿਆਦਾ ਠੀਕ ਲਈ ਯੁੱਧ ਸਮੱਗਰੀ ਨੂੰ ਸਮਾਯੋਜਿਤ ਕਰਨ ਅਤੇ ਐਂਟੀ-ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਤੋਂ ਬਚਣ ਦੀ ਸਮਰਥਨ ਪ੍ਰਦਾਨ ਕਰਦੀ ਹੈ। ਇਸ ਮਿਜ਼ਾਈਲ ਦਾ ਪਹਿਲੀ ਵਾਰ ਪ੍ਰੀਖਣ ਮਾਰਚ 2015 'ਚ ਕੀਤਾ ਗਿਆ ਸੀ। ਪਿਛਲੇ ਸਾਲ ਪਾਕਿਸਤਾਨੀ ਫੌਜ ਨੇ ਸਵਦੇਸ਼ 'ਚ ਵਿਕਸਿਤ ਬਾਬਰ ਕਰੂਜ਼ ਮਿਜ਼ਾਈਲ 1ਬੀ ਦੇ 'ਐਂਡਵਾਂਸਡ-ਰੇਂਜ' ਐਡੀਸ਼ਨ ਦਾ ਸਫ਼ਲ ਪ੍ਰੀਖਣ ਕੀਤਾ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement