
Trump tariff: ਕਿਹਾ, ਇਸ ਨਾਲ ਫ਼ਾਰਮਾ ਕੰਪਨੀਆਂ ਅਮਰੀਕਾ ਵਾਪਸ ਆਉਣਗੀਆਂ
ਅਮਰੀਕਾ ਨੂੰ ਹਰ ਸਾਲ 40 ਫ਼ੀ ਸਦੀ ਜੈਨਰਿਕ ਦਵਾਈਆਂ ਭੇਜਦੀਆਂ ਹਨ ਭਾਰਤੀ ਕੰਪਨੀਆਂ
Trump announces tariffs on medicines: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਸੀਂ ਜਲਦੀ ਹੀ ਦਵਾਈਆਂ ’ਤੇ ਭਾਰੀ ਟੈਰਿਫ਼ ਲਗਾਉਣ ਜਾ ਰਹੇ ਹਾਂ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਿਦੇਸ਼ੀ ਫ਼ਾਰਮਾਸਿਊਟੀਕਲ ਕੰਪਨੀਆਂ ਨੂੰ ਅਮਰੀਕਾ ਵਾਪਸ ਲਿਆਉਣਾ ਅਤੇ ਘਰੇਲੂ ਫ਼ਾਰਮਾਸਿਊਟੀਕਲ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਟਰੰਪ ਨੇ ਕਿਹਾ ਕਿ ਦੂਜੇ ਦੇਸ਼ ਦਵਾਈਆਂ ਦੀਆਂ ਕੀਮਤਾਂ ਘੱਟ ਰੱਖਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ। ਇਹ ਕੰਪਨੀਆਂ ਉੱਥੇ ਸਸਤੇ ਰੇਟਾਂ ’ਤੇ ਦਵਾਈਆਂ ਵੇਚਦੀਆਂ ਹਨ, ਪਰ ਅਮਰੀਕਾ ਵਿੱਚ ਅਜਿਹਾ ਨਹੀਂ ਹੁੰਦਾ। ਇੱਕ ਵਾਰ ਜਦੋਂ ਇਨ੍ਹਾਂ ਦਵਾਈਆਂ ਵਾਲੀਆਂ ਕੰਪਨੀਆਂ ’ਤੇ ਟੈਰਿਫ਼ ਲਗਾਏ ਜਾਂਦੇ ਹਨ, ਤਾਂ ਇਹ ਸਾਰੀਆਂ ਕੰਪਨੀਆਂ ਅਮਰੀਕਾ ਵਾਪਸ ਆ ਜਾਣਗੀਆਂ।
ਦਵਾਈਆਂ ’ਤੇ ਟੈਰਿਫ਼ ਲਾਉਣ ਨਾਲ ਭਾਰਤ ਦੀਆਂ ਕੰਪਨੀਆਂ ਨੂੰ ਵੀ ਭਾਰਤੀ ਨੁਕਸਾਨ ਹੋ ਸਕਦਾ ਹੈ। ਜੇਕਰ ਅਮਰੀਕਾ ਦਵਾਈਆਂ ’ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਇਸਦਾ ਅਸਰ ਭਾਰਤ ’ਤੇ ਵੀ ਪਵੇਗਾ। ਭਾਰਤੀ ਦਵਾਈ ਕੰਪਨੀਆਂ ਹਰ ਸਾਲ 40% ਜੈਨਰਿਕ ਦਵਾਈਆਂ ਅਮਰੀਕਾ ਭੇਜਦੀਆਂ ਹਨ।
ਟਰੰਪ ਨੇ ਕਿਹਾ ਕਿ ਦਵਾਈਆਂ ਦੂਜੇ ਦੇਸ਼ਾਂ ’ਚ ਬਣਦੀਆਂ ਹਨ ਅਤੇ ਇਸ ਦੇ ਲਈ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਪੈਂਦੀ ਹੈ। ਲੰਡਨ ’ਚ ਜੋ ਦਵਾਈ 88 ਡਾਲਰ ਵਿੱਚ ਵਿਕਦੀ ਹੈ, ਉਹ ਦਵਾਈ ਅਮਰੀਕਾ ’ਚ 1300 ਡਾਲਰ ਵਿੱਚ ਵਿਕ ਰਹੀ ਹੈ। ਹੁਣ ਇਹ ਸਭ ਖ਼ਤਮ ਹੋ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਟੈਰਿਫ਼ ਲਗਾਉਣ ਨਾਲ ਫ਼ਾਰਮਾਸਿਊਟੀਕਲ ਕੰਪਨੀਆਂ ਵਾਪਸ ਆ ਜਾਣਗੀਆਂ ਕਿਉਂਕਿ ਅਮਰੀਕਾ ਇੱਕ ਬਹੁਤ ਵੱਡਾ ਬਾਜ਼ਾਰ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਦੇਸ਼ੀ ਦਵਾਈ ਕੰਪਨੀਆਂ ਨੂੰ ਭਾਰੀ ਟੈਕਸ ਅਦਾ ਕਰਨੇ ਪੈਣਗੇ। ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹ ਦਵਾਈਆਂ ’ਤੇ ਟੈਰਿਫ਼ ਕਦੋਂ ਲਗਾਉਣਗੇ ਅਤੇ ਇਹ ਕਿੰਨਾ ਹੋਵੇਗਾ।
ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਦਵਾਈਆਂ ਖ਼੍ਰੀਦਣ ਵਾਲਾ ਦੇਸ਼ ਹੈ। ਅਮਰੀਕਾ ਦੇ ਵਪਾਰ ਅੰਕੜਿਆਂ ਦੇ ਅਨੁਸਾਰ, ਭਾਰਤ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਵੇਚਣ ਵਾਲੇ ਚੋਟੀ ਦੇ 5 ਦੇਸ਼ਾਂ ’ਚੋਂ ਇੱਕ ਹੈ। ਇਕ ਅੰਦਾਜ਼ਾ ਹੈ ਕਿ ਜੇਕਰ ਟੈਰਿਫ਼ ਦਾ 50% ਬੋਝ ਮਰੀਜ਼ਾਂ ’ਤੇ ਪਾਇਆ ਜਾਂਦਾ ਹੈ, ਤਾਂ ਫ਼ਾਰਮਾ ਕੰਪਨੀਆਂ ਦੀ ਕਮਾਈ ’ਤੇ 1% ਤੋਂ 7% ਤਕ ਦਾ ਅਸਰ ਪੈ ਸਕਦਾ ਹੈ।
(For more news apart from Trump tariffs Latest News, stay tuned to Rozana Spokesman)