Earthquake News: ਭੂਚਾਲ ਦੇ ਝਟਕਿਆਂ ਨਾਲ ਕੰਬੀ 2 ਦੇਸ਼ਾਂ ਦੀ ਧਰਤੀ
Published : Apr 9, 2025, 11:27 am IST
Updated : Apr 9, 2025, 11:27 am IST
SHARE ARTICLE
Earthquake
Earthquake

ਜਪਾਨ ਤੇ ਇੰਡੋਨੇਸ਼ੀਆ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ 

 

Earthquake Latest News In punjabi:  ਭੂਚਾਲ ਦੇ ਝਟਕੇ ਧਰਤੀ ਨੂੰ ਲਗਾਤਾਰ ਹਿਲਾ ਰਹੇ ਹਨ। ਇਸੇ ਕਰ ਕੇ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਲੋਕ ਭੂਚਾਲ ਕਾਰਨ ਹੋਣ ਵਾਲੀ ਤਬਾਹੀ ਦੇ ਡਰ ਵਿੱਚ ਜੀਅ ਰਹੇ ਹਨ। ਇੱਕ ਵਾਰ ਫਿਰ ਭੂਚਾਲ ਅਤੇ ਝਟਕੇ ਮਹਿਸੂਸ ਕੀਤੇ ਗਏ ਹਨ। ਜਪਾਨ ਅਤੇ ਇੰਡੋਨੇਸ਼ੀਆ ਦੀ ਧਰਤੀ ਫਿਰ ਭੂਚਾਲ ਨਾਲ ਹਿੱਲੀ ਹੈ। ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ, ਜਿਸ ਨਾਲ ਜਾਪਾਨੀ ਸ਼ਹਿਰ ਓਕੀਨਾਵਾ ਹਿੱਲ ਗਿਆ। ਇਸ ਭੂਚਾਲ ਦਾ ਕੇਂਦਰ ਯੋਨਾਗੁਨੀ ਤੋਂ 48 ਕਿਲੋਮੀਟਰ ਦੂਰ ਧਰਤੀ ਤੋਂ 124 ਕਿਲੋਮੀਟਰ ਹੇਠਾਂ ਦੀ ਡੂੰਘਾਈ 'ਤੇ ਪਾਇਆ ਗਿਆ।

ਭਾਵੇਂ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ, ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਜਾਪਾਨੀ ਸਰਕਾਰ ਪਹਿਲਾਂ ਹੀ ਇੱਕ ਰਿਪੋਰਟ ਜਾਰੀ ਕਰ ਚੁੱਕੀ ਹੈ ਕਿ ਜਾਪਾਨ ਵਿੱਚ ਇੱਕ ਵੱਡਾ ਭੂਚਾਲ ਆਵੇਗਾ। ਇਸ ਨਾਲ ਭਾਰੀ ਤਬਾਹੀ ਹੋਵੇਗੀ, ਲਗਭਗ 3 ਲੱਖ ਲੋਕ ਮਾਰੇ ਜਾਣਗੇ ਅਤੇ ਇੱਕ ਵਾਰ ਫਿਰ ਸੁਨਾਮੀ ਆਵੇਗੀ। ਜਾਪਾਨੀ ਸਰਕਾਰ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਏਜੰਸੀਆਂ ਨੂੰ ਵੀ ਅਲਰਟ ਮੋਡ 'ਤੇ ਰੱਖਿਆ ਹੈ।

ਦੂਜੇ ਪਾਸੇ, ਇੰਡੋਨੇਸ਼ੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਵਿੱਚ 5 ਦਿਨਾਂ ਵਿੱਚ ਦੂਜੀ ਵਾਰ ਭੂਚਾਲ ਆਇਆ ਹੈ। ਦੇਸ਼ ਦੀ ਵਿਗਿਆਨ, ਜਲਵਾਯੂ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਦੇ ਅਨੁਸਾਰ, ਇੰਡੋਨੇਸ਼ੀਆ ਦੇ ਪੱਛਮੀ ਆਚੇ ਸੂਬੇ ਵਿੱਚ ਰਿਕਟਰ ਪੈਮਾਨੇ 'ਤੇ 5.8 ਦੀ ਤੀਬਰਤਾ ਵਾਲਾ ਭੂਚਾਲ ਆਇਆ। 
ਪਹਿਲੀ ਜਾਣਕਾਰੀ ਵਿੱਚ, ਏਜੰਸੀ ਨੇ ਕਿਹਾ ਸੀ ਕਿ ਭੂਚਾਲ ਦੀ ਤੀਬਰਤਾ 6.2 ਸੀ, ਪਰ ਬਾਅਦ ਵਿੱਚ ਸਹੀ ਤੀਬਰਤਾ ਦਾ ਪਤਾ ਲੱਗਿਆ। ਇਸ ਭੂਚਾਲ ਦਾ ਕੇਂਦਰ ਸਿਮੂਲੂ ਰੀਜੈਂਸੀ ਵਿੱਚ ਸਿਨਾਬੰਗ ਸ਼ਹਿਰ ਤੋਂ 62 ਕਿਲੋਮੀਟਰ ਦੱਖਣ-ਪੂਰਬ ਵਿੱਚ ਸਮੁੰਦਰ ਤਲ ਤੋਂ 30 ਕਿਲੋਮੀਟਰ ਹੇਠਾਂ ਸਥਿਤ ਸੀ। ਹਾਲਾਂਕਿ, ਇਸ ਭੂਚਾਲ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਕੀਤੀ ਗਈ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement