
ਚੀਨ ਦੇ ਉੱਤਰੀ ਹਿੱਸੇ ’ਚ ਇਕ ਵਿਅਕਤੀ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਅਪਣੀ ਮਾਂ ਨੂੰ ਕਥਿਤ ਤੌਰ ’ਤੇ ਖਾਲੀ ਪਈ ਕਬਰ ਵਿਚ ਦਫਨਾ ਦਿਤਾ। ਭਾਵੇਂਕਿ ਬਾਅਦ ਵਿਚ
ਬੀਜਿੰਗ, 8 ਮਈ : ਚੀਨ ਦੇ ਉੱਤਰੀ ਹਿੱਸੇ ’ਚ ਇਕ ਵਿਅਕਤੀ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਅਪਣੀ ਮਾਂ ਨੂੰ ਕਥਿਤ ਤੌਰ ’ਤੇ ਖਾਲੀ ਪਈ ਕਬਰ ਵਿਚ ਦਫਨਾ ਦਿਤਾ। ਭਾਵੇਂਕਿ ਬਾਅਦ ਵਿਚ ਮਹਿਲਾ ਬੁਰੀ ਤਰ੍ਹਾਂ ਡਰੀ ਹੋਈ ਸਥਿਤੀ ਵਿਚ ਜ਼ਿੰਦਾ ਮਿਲੀ । ਵਿਅਕਤੀ ਦੀ ਪਤਨੀ ਨੇ ਪੁਲਿਸ ਨੂੰ ਦਸਿਆ ਕਿ 2 ਮਈ ਨੂੰ ਉਹ ਅਪਣੀ ਮਾਂ ਨੂੰ ਇਕ ਪਹੀਏ ਵਾਲੀ ਠੇਲਾਗੱਡੀ ਵਿਚ ਬਿਠਾ ਕੇ ਲੈ ਗਿਆ। ਇਸ ਦੇ 3 ਦਿਨ ਬਾਅਦ ਵੀ ਜਦੋਂ ਮਹਿਲਾ ਵਾਪਸ ਨਹੀਂ ਆਈ ਤਾਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਜਿਸ ਮਗਰੋਂ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
File photo
File photo
ਇਹ ਘਟਨਾ ਸ਼ਾਂਕਸੀ ਸੂਬੇ ਦੇ ਜਿੰਗਬਿਯਾਨ ਕਾਊਂਟੀ ਦੀ ਹੈ। ਬਚਾਉਣ ਵਾਲੇ ਲੋਕਾਂ ਨੇ ਦਸਿਆ ਕਿ ਮਹਿਲਾ ਨੂੰ ਕਬਰ ਵਿਚੋਂ ਕੱਢੇ ਜਾਣ ਦੇ ਬਾਅਦ ਵੀ ਉਹ ਮਦਦ ਦੀ ਅਪੀਲ ਕਰਦੀ ਰਹੀ। ਵਿਅਕਤੀ ਦੀ ਪਛਾਣ 58 ਸਾਲਾ ਉਪ ਨਾਮ ਮਾ ਦੇ ਰੂਪ ਵਿਚ ਅਤੇ ਮਹਿਲਾ ਦੀ ਪਛਾਣ 79 ਸਾਲਾ ਉਪ ਨਾਮ ਵਾਂਗ ਦੇ ਰੂਪ ਵਿਚ ਹੋਈ ਹੈ। ਚੀਨ ਦੇ ਅਖਬਾਰ ਦੇ ਮੁਤਾਬਕ ਮਹਿਲਾ ਅੰਸ਼ਕ ਰੂਪ ਨਾਲ ਅਧਰੰਗ ਦੀ ਸ਼ਿਕਾਰ ਸੀ ਅਤੇ ਬੇਟਾ ਸੇਵਾ ਕਰ ਕੇ ਤੰਗ ਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਇਹ ਅਣਮਨੁੱਖੀ ਕਦਮ ਚੁੱਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (ਪੀਟੀਆਈ)