
ਕੈਨੇਡਾ ਦੇ ਪੇਸ਼ੇਵਾਰ ਦੋ ਡਾਕਟਰ ਭਰਾਵਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਲਈ ਕਰਤੱਵ ਅਤੇ ਮਾਨਵਤਾ ਤੋਂ ਵੱਧ ਕੇ ਦੂਜਾ ਹੋਰ ਕੋਈ ਧਰਮ ਨਹੀਂ ਹੈ।
ਸਿੱਖ ਧਰਮ ਵਿਚ ਦਾੜੀ ਅਤੇ ਵਾਲਾਂ ਦੀ ਬਹੁਤ ਅਹਮਿਅਤ ਮੰਨੀ ਜਾਂਦੀ ਹੈ। ਕੈਨੇਡਾ ਦੇ ਪੇਸ਼ੇਵਾਰ ਦੋ ਡਾਕਟਰ ਭਰਾਵਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਲਈ ਕਰਤੱਵ ਅਤੇ ਮਾਨਵਤਾ ਤੋਂ ਵੱਧ ਕੇ ਦੂਜਾ ਹੋਰ ਕੋਈ ਧਰਮ ਨਹੀਂ ਹੈ। ਦੱਸ ਦੱਈਏ ਕਿ ਕੈਨੇਡਾ ਵਿਚ ਦੋ ਸਿੱਖ ਭਰਾਵਾਂ ਦੇ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਦਿਕਤ ਆਉਂਣ ਕਾਰਨ ਦਾੜੀ ਕਟਵਾ ਦਿੱਤੀ। ਕਿਉਂਕਿ ਇਨ੍ਹਾਂ ਮਰੀਜ਼ਾਂ ਦੇ ਇਲਾਜ਼ ਸਮੇਂ ਉਨ੍ਹਾਂ ਨੂੰ ਮੈਡੀਕਲ ਗ੍ਰੇਡ ਦੇ ਮਾਸਕ ਪਾਉਂਣਾ ਜਰੂਰੀ ਸੀ।
file
ਇਸ ਲਈ ਦਾੜੀ ਦੇ ਨਾਲ ਪੂਰਾ ਦਿਨ ਇਹ ਮਾਸਕ ਪਾਉਂਣਾ ਕਾਫੀ ਮੁਸ਼ਕਿਲ ਸੀ। ਇਸ ਤੇ ਚਲਦਿਆਂ ਦੋਵਾਂ ਭਰਾਵਾਂ ਨੇ ਆਪਣੇ ਫਰਜ਼ ਨੂੰ ਸਾਹਮਣੇ ਰੱਖਦਿਆਂ ਆਪਣੀ ਦਾੜੀ ਕਟਵਾ ਦਿੱਤੀ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਾ: ਸੰਜੀਤ ਸਿੰਘ ਸਲੂਜਾ ਅਤੇ ਉਸ ਦੇ ਭਰਾ ਡਾ ਰਣਜੀਤ ਸਿੰਘ ਮੈਕਗਿੱਲ ਯੂਨੀਵਰਸਿਟੀ ਹੈਲਥ ਸੈਂਟਰ (ਐਮਯੂਐਚਸੀ) ਵਿਖੇ ਕੰਮ ਕਰਦੇ ਹਨ। ਉਨ੍ਹਾਂ ਆਪਣੇ ਧਾਰਮਿਕ ਸਲਾਹਕਾਰ, ਪਰਿਵਾਰ ਅਤੇ ਦੋਸਤਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਦਾੜੀ ਕਟਵਾਉਂਣ ਦਾ ਫੈਸਲਾ ਲਿਆ ਹੈ।
photo
ਉਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕੰਮ ਛੱਡ ਵੀ ਸਕਦੇ ਸੀ ਪਰ ਇਸ ਮੁਸ਼ਕਿਲ ਜਿੱਥੇ ਇਕ ਪਾਸੇ ਸਿਹਤ ਕਰਮਚਾਰੀ ਪਹਿਲਾਂ ਹੀ ਬਿਮਾਰ ਹੋ ਰਹੇ ਹਨ, ਉਥੇ ਅਸੀਂ ਕੰਮ ਛੱਡ ਕੇ ਹੋਰ ਬੋਝ ਨਹੀਂ ਵਧਾਉਂਣਾ ਚਹਾਉਂਦੇ ਹਾਂ। ਕੰਮ ਨਾ ਕਰਨਾ ਸਾਡੀ ਸ਼ਪਤ ਅਤੇ ਸੇਵਾ ਦੇ ਸਿਧਾਂਤਾ ਖਿਲਾਫ ਹੋਵੇਗਾ। ਇਸ ਦੇ ਨਾਲ ਸੰਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਵੀ ਸੇਵਾ ਕਰਨ ਦੀ ਵੀ ਮਹੱਤਤਾ ਸਿਖਾਈ ਜਾਂਦਾ ਹੈ ਅਤੇ ਇਸ ਵਿਚ ਵੀ ਸਾਨੂੰ ਮਾਨਵਤਾ ਦੀ ਸੇਵਾ ਕਰਨਾ ਸਿਖਾਇਆ ਜਾਂਦਾ ਹੈ।
Coronavirus
ਇਸ ਲਈ ਅਸੀਂ ਇਸ ਮੁਸ਼ਕਿਲ ਸਮੇਂ ਵਿਚ ਆਪਣੇ ਕੇਸਾਂ ਦੀ ਥਾਂ ਸੇਵਾ ਨੂੰ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨੇ ਮੈਂਨੂੰ ਕਾਫੀ ਉਦਾਸ ਵੀ ਕੀਤਾ ਹੈ ਕਿਉਂਕਿ ਇਹ ਮੇਰੀ ਪਹਿਛਾਣ ਦਾ ਹਿੱਸਾ ਹੈ। ਹੁਣ ਜਦੋਂ ਸਵੇਰੇ ਉਠ ਕੇ ਮੈਂ ਸੀਸ਼ਾ ਦੇਖਦਾ ਹਾਂ ਤਾਂ ਮੈਨੂੰ ਝਟਕਾ ਲੱਗਦਾ ਹੈ। ਦਾੜੀ ਕਟਵਾਉਂਣ ਦਾ ਫ਼ੈਸਲਾ ਸਾਡੇ ਲਈ ਕਾਫੀ ਮੁਸ਼ਕਿਲ ਸੀ ਪਰ ਇਸ ਸਮੇਂ ਵਿਚ ਜੋ ਜਰੂਰੀ ਸੀ ਅਸੀਂ ਉਸ ਨੂੰ ਚੁਣਿਆ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।