ਅਮਰੀਕਾ ਤੋਂ ਭਾਰਤ ਲਈ 6 ਦਿਨਾਂ ਵਿਚ ਛੇ ਜਹਾਜ਼ ਸਮਾਨ ਲੈ ਕੇ ਪੁੱਜੇ
Published : May 9, 2021, 11:07 am IST
Updated : May 9, 2021, 11:07 am IST
SHARE ARTICLE
Six ships arrived in India in six days from the United States
Six ships arrived in India in six days from the United States

ਹੁਣ ਤੱਕ ਅਮਰੀਕਾ ਤੋਂ ਮੈਡੀਕਲ ਸਮਾਨ ਲੈ ਕੇ 6 ਕਾਰਗੋ ਜਹਾਜ਼ ਭਾਰਤ ਆ ਚੁੱਕੇ ਹਨ। ਪਿਛਲੇ ਹਫਤੇ ਤੋਂ ਅਮਰੀਕਾ ਲਗਾਤਾਰ ਭਾਰਤ ਦੀ ਮਦਦ ਕਰ ਰਿਹਾ ਹੈ।

ਵਾਸ਼ਿੰਗਟਨ : ਅਮਰੀਕਾ, ਭਾਰਤ ਨਾਲ ਕੀਤਾ ਗਿਆ ਅਪਣਾ ਵਾਅਦਾ ਪੂਰਾ ਕਰ ਰਿਹਾ ਹੈ। ਲਗਾਤਾਰ ਮੈਡੀਕਲ ਮਦਦ ਭਾਰਤ ਭੇਜ ਰਿਹਾ ਹੈ। ਅਮਰੀਕਾ ਨੇ ਕਿਹਾ ਸੀ ਕਿ ਉਹ ਭਾਰਤ ਦੀ ਹਰ ਸੰਭਵ ਮਦਦ ਕਰੇਗਾ ਅਤੇ ਅਮਰੀਕਾ ਅਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਲੱਗਿਆ ਹੋਇਆ। ਹੁਣ ਤੱਕ ਅਮਰੀਕਾ ਤੋਂ ਮੈਡੀਕਲ ਸਮਾਨ ਲੈ ਕੇ 6 ਕਾਰਗੋ ਜਹਾਜ਼ ਭਾਰਤ ਆ ਚੁੱਕੇ ਹਨ। ਪਿਛਲੇ ਹਫਤੇ ਤੋਂ ਅਮਰੀਕਾ ਲਗਾਤਾਰ ਭਾਰਤ ਦੀ ਮਦਦ ਕਰ ਰਿਹਾ ਹੈ।

ਅਮਰੀਕਾ ਨੇ ਪਿਛਲੇ ਛੇ ਦਿਨਾਂ ਵਿਚ ਆਕਸੀਜਨ ਸਿਲੰਡਰ, ਆਕਸੀਜਨ ਕੰਸਨਟਰੇਟਰ, ਆਕਸੀਜਨ ਪਲਾਂਟ ਲਾਉਣ ਦੇ ਲਈ ਉਪਕਰਣ, ਰੈਮਡੇਸਿਵਿਰ ਇੰਜੈਕਸਨ ਸਣੇ ਕਈ ਹੋਰ ਐਮਰਜੈਂਸੀ ਮੈਡੀਕਲ ਸਮਾਨਾਂ ਦੀ ਸਪਲਾਈ ਕੀਤੀ ਹੈ। ਪਿਛਲੇ ਹਫਤੇ ਤੋਂ ਲਗਾਤਾਰ ਅਮਰੀਕਾ ਭਾਰਤ ਨੂੰ ਐਮਰਜੈਂਸੀ ਮੈਡੀਕਲ ਸਮਾਨਾਂ ਦੀ ਸਪਲਾਈ ਕਰ ਰਿਹਾ ਹੈ। ਇੱਕ ਹਫਤੇ ਵਿਚ ਅਮਰੀਕਾ ਤੋਂ 6 ਕਾਰਗੋ ਜਹਾਜ਼ ਭਾਰਤ ਆ ਚੁੱਕੇ ਹਨ।

ਜਿਨ੍ਹਾਂ ਵਿਚ ਆਕਸੀਜਨ, ਵੈਂਟੀਲੇਟਰ ਸਣੇ ਤਮਾਮ ਜ਼ਿੰਦਗੀ ਬਚਾਉਣ ਵਾਲੇ ਕਈ ਐਮਰਜੈਂਸੀ ਮੈਡੀਕਲ ਸਮਾਨ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਅਪਣੇ ਦੋਸਤ ਦੇਸ਼ਾਂ ਨੂੰ ਵੀ ਭਾਰਤ ਦੀ ਮਦਦ ਕਰਨ ਦੇ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਕਿ ਉਹ ਭਾਰਤ ਨੂੰ 100 ਮਿਲੀਅਨ ਡਾਲਰ ਦੀ ਮੈਡੀਕਲ ਮਦਦ ਦੇਵੇਗਾ ਅਤੇ ਇਸ ਲਈ ਅਮਰੀਕਾ ਲਗਤਾਰ ਭਾਰਤ ਦੇ ਸਿਹਤ ਅਧਿਕਰੀਆਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਜ਼ਰੂਰਤ ਮੁਤਾਬਕ ਐਮਰਜੈਂਸੀ ਮੈਡੀਕਲ ਸਮਾਨਾਂ ਦੀ ਸਪਲਾਈ ਭਾਰਤ ਨੂੰ ਕਰ ਰਿਹਾ ਹੈ।

ਪਿਛਲੇ ਛੇ ਦਿਨਾਂ ਵਿਚ ਅਮਰੀਕਾ ਤੋਂ ਹਰ ਦਿਨ ਕਾਰਗੋ ਜਹਾਜ਼ ਐਮਰਜੈਂਸੀ ਮੈਡੀਕਲ ਸਮਾਨ ਲੈਕੇ ਭਾਰਤ ਪੁੱਜਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਹਰ ਮੁਮਕਿਨ ਮਦਦ ਕਰਨ ਲਈ ਤਿਆਰ ਹੈ। ਰਾਤ ਵੇਲੇ ਪ੍ਰੈਸ ਕਾਨਫਰੰਸ ਵਿਚ ਕਮਲਾ ਹੈਰਿਸ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਅਸੀਂ ਜੂਝ ਰਹੇ ਸੀ

ਸਾਡੇ ਹਸਪਤਾਲਾਂ ਵਿਚ ਬੈਡ ਨਹੀਂ ਬਚੇ ਸੀ। ਤਦ ਉਸ ਮੁਸ਼ਕਲ ਦੌਰ ਵਿਚ ਭਾਰਤ ਨੇ ਸਾਡੀ ਮਦਦ ਕੀਤੀ ਸੀ। ਅੱਜ ਭਾਰਤ ਵਿਚ ਹਾਲਾਤ ਖਰਾਬ ਹਨ, ਇਸ ਲਈ ਹੁਣ ਅਸੀਂ ਭਾਰਤ ਦੀ ਮਦਦ ਦੇ ਲਈ ਵਚਨਬੱਧ ਹਨ। ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਅਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਹੁਣ ਵੀ ਤਮਿਲਨਾਡੂ ਵਿਚ ਰਹਿੰਦੇ ਹਨ। ਉਹ ਇਸ ਅਹੁਦੇ ’ਤੇ ਪੁੱਜਣ ਵਾਲੀ ਪਹਿਲੀ ‘ਕਾਲੀ’ ਔਰਤ ਹੈ।   

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement