ਅਮਰੀਕਾ 'ਚ ਖ਼ਤਮ ਹੋ ਸਕਦਾ ਹੈ 50 ਸਾਲ ਪੁਰਾਣਾ ਗਰਭਪਾਤ ਦਾ ਅਧਿਕਾਰ, ਲੀਕ ਹੋਏ ਦਸਤਾਵੇਜ਼ਾਂ ਤੋਂ ਮਿਲੇ ਸੰਕੇਤ 
Published : May 9, 2022, 3:32 pm IST
Updated : May 9, 2022, 3:32 pm IST
SHARE ARTICLE
 50-year-old abortion rights may end in US
50-year-old abortion rights may end in US

ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ ਤੇ ਗਰੀਬੀ ਘਟੀ 

 

ਵਸ਼ਿੰਗਟਨ - ਅਮਰੀਕਾ 'ਚ 50 ਸਾਲ ਪੁਰਾਣਾ ਗਰਭਪਾਤ ਦਾ ਅਧਿਕਾਰ ਹੁਣ ਖ਼ਤਮ ਹੋ ਸਕਦਾ ਹੈ। ਪਿਛਲੇ ਹਫ਼ਤੇ ਸੁਪਰੀਮ ਕੋਰਟ ਦੇ ਲੀਕ ਹੋ ਚੁੱਕੇ ਇਕ ਫ਼ੈਸਲੇ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰੋਅ ਵੇਡ ਮਾਮਲੇ ਦਾ ਫ਼ੈਸਲਾ ਪਲਟ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ। ਇਹ ਫ਼ੈਸਲਾ ਅਗਲੇ ਮਹੀਨੇ ਆ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਦੇ 22 ਸੂਬਿਆਂ ਵਿਚ ਗਰਭਪਾਤ ਤੁਰੰਤ ਗੈਰਕਾਨੂੰਨੀ ਹੋ ਜਾਵੇਗਾ। 

ਸਾਲ 1973 ਵਿੱਚ ਅਮਰੀਕਾ ਵਿੱਚ ਗਰਭਪਾਤ ਨੂੰ ਕਾਨੂੰਨੀ ਬਣਾ ਦਿੱਤਾ ਗਿਆ, ਜਿਸ ਨੂੰ ਰੋਅ ਵਰਸਜ਼ ਵੇਡ (ਰੋਅ ਬਨਾਮ ਵੇਡ) ਕੇਸ ਵਜੋਂ ਯਾਦ ਕੀਤਾ ਜਾਂਦਾ ਹੈ।
ਇਸ ਦੌਰਾਨ ਸ਼ਵਾਟਰਜ਼ ਨਿਊਯਾਰਕ ਦੇ ਬ੍ਰਾਡਵੇ ਥੀਏਟਰ ਵਿਚ ਸਹਾਇਕ ਦੇ ਤੌਰ 'ਤੇ ਆਪਣੇ ਕੰਮ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਦੀ ਹੈ ਕਿ ਉਹ ਮਾਹੌਲ ਦੀ ਜੀਵੰਤਤਾ ਨੂੰ ਭੁੱਲ ਨਹੀਂ ਪਾਉਂਦੀ। 1976 ਵਿਚ ਗਰਭਪਾਤ ਦਾ ਫ਼ੈਸਲਾ ਲੈਣ ਤੋਂ ਬਾਅਦ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਸੀ।

AbortionAbortion

ਇਸ ਤੋਂ ਤਿੰਨ ਸਾਲ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਮਸ਼ਹੂਰ ਰੋਅ ਵਿਰੁੱਧ ਵੇਡ ਮਾਮਲੇ ਵਿਚ ਗਰਭਪਾਤ ਨੂੰ ਸੰਵਿਧਾਨਿਕ ਅਧਿਕਾਰ ਘੋਸ਼ਿਤ ਕੀਤਾ ਸੀ। 69 ਸਾਲ ਦੀ ਸਵਾਟਰਜ਼ ਰਿਟਾਇਰ ਹੋ ਚੁੱਕੀ ਹੈ। ਰਿਟਾਇਰਮੈਂਟ ਤੋਂ ਬਾਅਦ ਉਹ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਵਿਚ ਮਦਦ ਕਰਦੀ ਹੈ। ਕਈ ਕਾਨੂੰਨਾਂ ਕਾਰਨ ਗਰਭਪਾਤ ਵਿਚ ਮੁਸ਼ਕਲਾਂ ਕਾਰਨ ਸਵਾਟਰਜ਼ ਨੇ ਇਹ ਕੰਮ ਸ਼ੁਰੂ ਕੀਤਾ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਆਪ ਇਸਦੀ ਪੁਸ਼ਟੀ ਕੀਤੀ ਹੈ ਕਿ ਗਰਭਪਾਤ ਦਾ ਅਧਿਕਾਰ ਖ਼ਤਮ ਕਰਨ ਸਬੰਧੀ ਲੀਕ ਹੋਏ ਇਹ ਦਸਤਾਵੇਜ਼ ਸਹੀ ਹਨ। ਜੱਜ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ।

ਇਸ ਮਾਮਲੇ ਸਬੰਧੀ ਜੋਅ ਬਾਇਡੇਨ ਦਾ ਕਹਿਣਾ ਹੈ ਕਿ ਜੇ ਇਹ ਫ਼ੈਸਲਾ ਹੁੰਦਾ ਹੈ ਤਾਂ ਇਸ ਨਾਲ ਹੋਰ ਗੱਲਾਂ ਨਾਲ ਸਬੰਧਿਤ ਆਜ਼ਾਦੀ 'ਤੇ ਵੀ ਸਵਾਲ ਖੜ੍ਹੇ ਹੋ ਜਾਣਗੇ।  ਉਨ੍ਹਾਂ ਕਿਹਾ, ''ਮੈਂ ਇਸ ਨੂੰ ਲੈ ਕੇ ਚਿੰਤਤ ਹਾਂ ਕਿ 50 ਸਾਲ ਬਾਅਦ ਅਸੀਂ ਇਹ ਤੈਅ ਕਰਨ ਜਾ ਰਹੇ ਹਾਂ ਕਿ ਕੀ ਔਰਤ ਨੂੰ ਅਧਿਕਾਰ ਨਹੀਂ ਹੈ।''
ਇਨ੍ਹਾਂ ਲੀਕ ਹੋਏ ਦਸਤਾਵੇਜ਼ਾਂ ਨੂੰ ''ਫਰਸਟ ਡਰਾਫ਼ਟ'' ਨਾਮ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿਚ ਜੱਜ ਸੈਮੁਅਲ ਅਲੀਟੋ ਨੇ ਲਿਖਿਆ ਹੈ ਕਿ 1973 ਦਾ ਰੋਅ ਵਰਸਜ਼ ਵੇਡ ਜੋ ਕਿ ਯੂਐੱਸ ਵਿਚ ਗਰਭਪਾਤ ਨੂੰ ਕਾਨੂੰਨੀ ਬਣਾਉਂਦਾ ਹੈ, ''ਸ਼ੁਰੂ ਤੋਂ ਹੀ ਗਲਤ ਹੈ''।

file photo

ਹਾਲਾਂਕਿ ਇਹ ਅਦਾਲਤ ਦਾ ਅੰਤਿਮ ਫ਼ੈਸਲਾ ਨਹੀਂ ਹੈ ਅਤੇ ਇਸ ਬਾਰੇ ਮਤਾ ਬਦਲ ਵੀ ਸਕਦਾ ਹੈ। ਫਿਲਹਾਲ ਦੇਸ਼ ਵਿਚ ਇਸ ਨੂੰ ਲੈ ਕੇ ਸਖ਼ਤ ਵਿਰੋਧ ਦੇਖਣ ਦੀਆਂ ਰਿਪੋਰਟਾਂ ਹਨ। ਸਾਲ 1969 ਵਿਚ ਇੱਕ 25 ਸਾਲਾ ਮਹਿਲਾ ਨੋਰਮਾ ਮੈਕੋਰਵੀ ਨੇ ''ਜੇਨ ਰੋਅ'' ਨਾਮ ਨਾਲ ਟੇਕਸਾਸ ਵਿਚ ਗਰਭਪਾਤ ਦੇ ਕਾਨੂੰਨਾਂ ਨੂੰ ਚੁਣੌਤੀ ਦਿੱਤੀ।
ਹਾਲਾਂਕਿ ਗਰਭਪਾਤ ਨੂੰ ਗੈਰ-ਸੰਵਿਧਾਨਕ ਮੰਨਿਆ ਜਾਂਦਾ ਸੀ ਅਤੇ ਅਜਿਹਾ ਕਰਨ ਦੀ ਮਨਾਹੀ ਸੀ ਅਤੇ ਸਿਰਫ਼ ਅਜਿਹੇ ਮਾਮਲਿਆਂ 'ਚ ਛੋਟ ਦਿੱਤੀ ਗਈ ਸੀ ਜਿੱਥੇ ਮਾਂ ਦੀ ਜਾਨ ਨੂੰ ਖ਼ਤਰਾ ਹੋਵੇ।

ਇਸ ਮਾਮਲੇ ਵਿਚ ਡਿਸਟਰਿਕਟ ਅਟੌਰਨੀ ਹੇਨਰੀ ਵੇਡ ਗਰਭਪਾਤ ਦੇ ਵਿਰੁੱਧ ਕਾਨੂੰਨ ਦੇ ਪੱਖ ਵਿਚ ਲੜ ਰਹੇ ਸਨ। ਇਸ ਤਰ੍ਹਾਂ ਇਸ ਕੇਸ ਦਾ ਨਾਮ 'ਰੋਅ ਵਰਸਜ਼ ਵੇਡ' ਪੈ ਗਿਆ। ਜਿਸ ਵੇਲੇ ਨੋਰਮਾ ਮੈਕੋਰਵੀ ਨੇ ਇਹ ਮਾਮਲਾ ਦਰਜ ਕਰਵਾਇਆ, ਉਹ ਆਪਣੇ ਤੀਜੇ ਬੱਚੇ ਨਾਲ ਗਰਭਵਤੀ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ। ਪਰ ਇਹ ਕੇਸ ਰੱਦ ਹੋ ਗਿਆ ਅਤੇ ਉਨ੍ਹਾਂ ਨੂੰ ਮਜਬੂਰਨ ਉਸ ਬੱਚੇ ਨੂੰ ਜਨਮ ਦੇਣਾ ਪਿਆ।

Poe V WadePoe V Wade

ਸਾਲ 1973 ਵਿਚ ਉਨ੍ਹਾਂ ਦਾ ਕੇਸ ਅਮਰੀਕੀ ਸੁਪਰੀਮ ਕੋਰਟ ਪਹੁੰਚਿਆ ਜਿੱਥੇ ਉਨ੍ਹਾਂ ਦੇ ਕੇਸ ਦੀ ਸੁਣਵਾਈ ਜੋਰਜੀਆ ਦੀ ਸਾਂਡਰਾ ਬੇਨਸਿੰਗ ਨਾਮ ਦੀ 20 ਸਾਲਾ ਮਹਿਲਾ ਦੇ ਕੇਸ ਨਾਲ ਹੋਈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਟੇਕਸਾਸ ਅਤੇ ਜੋਰਜੀਆ ਦੇ ਕਾਨੂੰਨ ਅਮਰੀਕਾ ਦੇ ਸੰਵਿਧਾਨ ਦੇ ਖਿਲਾਫ਼ ਸਨ ਕਿਉਂਕਿ ਉਹ ਔਰਤਾਂ ਦੇ ਨਿੱਜੀ ਖੇਤਰ ਦੀ ਉਲੰਘਣਾ ਸਨ।

67 ਸਾਲਾ ਜਿਨੀ ਜਿਲੇਟਿਸ 2016 ਵਿਚ ਇਤਿਹਾਸ ਦੇ ਪ੍ਰੋਫ਼ੈਸਰ ਦੀ ਨੌਕਰੀ ਤੋਂ ਰਿਟਾਇਰ ਹੋਈ ਹੈ। ਉਹ ਵੀ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਦੀ ਮੁਹਿੰਮ ਨਾਲ ਜੁੜੀ ਹੈ। ਕੰਮ ਅਤੇ ਮੌਕਿਆਂ ਦੇ ਮਾਮਲੇ ਵਿਚ ਸਵਾਟਰਜ਼ ਅਤੇ ਜਿਲੇਟਿਸ ਜਿਹੀਆਂ ਔਰਤਾਂ ਦੀ ਦੁਨੀਆ 1970 ਦੇ ਦਹਾਕੇ ਵਿਚ ਤੇਜ਼ੀ ਨਾਲ ਬਦਲੀ ਹੈ। ਗਰਭਪਾਤ ਦਾ ਕਾਨੂੰਨੀ ਹੱਕ ਮਿਲਣ ਦੇ ਬਾਅਦ ਲੇਬਰ ਫੋਰਸ ਵਿਚ ਔਰਤਾਂ ਦੀ ਹਿੱਸੇਦਾਰੀ 1970 ਦੇ 43 ਫੀਸਦੀ ਤੋਂ ਵੱਧ ਕੇ 2019 ਵਿਚ 57.4 ਫੀਸਦੀ ਹੋ ਗਈ। ਇਹਨਾਂ ਸਾਲਾਂ ਵਿਚ ਕਈ ਹੋਰ ਕਾਰਨਾਂ ਤੋਂ ਨੌਕਰੀਆਂ ਅਤੇ ਹੋਰ ਕੰਮਾਂ ਵਿਚ ਔਰਤਾਂ ਦੀ ਗਿਣਤੀ ਵਧੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਗਰਭਪਾਤ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਹੈ। 

 

ਸਵਾਟਰਜ਼ ਸਮੇਤ ਕਈ ਔਰਤਾਂ ਮੰਨਦੀਆਂ ਹਨ ਕਿ ਸੁਪਰੀਮ ਕੋਰਟ ਦੇ 1973 ਦੇ ਫ਼ੈਸਲੇ ਕਾਰਨ ਉਹਨਾਂ ਦਾ ਕਰੀਅਰ ਬਣਿਆ ਹੈ। ਇਸ ਲਈ ਉਹ ਹੋਰ ਔਰਤਾਂ ਨੂੰ ਗਰਭਪਾਤ ਕਲੀਨਿਕ ਤੱਕ ਪਹੁੰਚਾਉਣ ਦੇ ਮਿਸ਼ਨ ਵਿਚ ਲੱਗੀਆਂ ਹਨ। ਜਿਹੜੀਆਂ ਬਜ਼ੁਰਗ ਔਰਤਾਂ ਮੰਨਦੀਆਂ ਹਨ ਕਿ ਗਰਭਪਾਤ ਦਾ ਅਧਿਕਾਰ ਮਿਲਣ ਦੇ ਬਾਅਦ ਉਹਨਾਂ ਨੂੰ ਆਰਥਿਕ ਸਥਿਰਤਾ ਮਿਲੀ ਹੈ ਉਹ ਕਲੀਨਿਕ ਵਿਚ ਆਉਣ ਵਾਲੀਆਂ ਔਰਤਾਂ ਨੂੰ ਆਪਣੇ ਅਨੁਭਵ ਦੱਸਦੀਆਂ ਹਨ। ਬੀਤੇ 50 ਸਾਲਾਂ ਵਿਚ ਨਵੀਂ ਤਕਨਾਲੋਜੀ, ਸਿੱਖਿਆ ਸਮੇਤ ਸਮਾਜਿਕ ਕਾਰਨਾਂ ਤੋਂ ਵਰਕ ਫੋਰਸ ਵਿਚ ਔਰਤਾਂ ਦਾਖਲ ਹੋਈਆਂ ਹਨ ਪਰ ਸਮਾਜ ਸ਼ਾਸਤਰੀਆਂ ਅਤੇ ਅਰਥ ਸ਼ਾਸਤਰੀਆਂ ਦੀ ਸੋਚ ਹੈ ਕਿ ਗਰਭਪਾਤ ਨੂੰ ਕਾਨੂੰਨੀ ਦਰਜਾ ਹਾਸਲ ਹੋਣਾ ਸਭ ਤੋਂ ਵੱਡਾ ਕਾਰਨ ਹੈ।

ਨਵੀਂ ਰਿਸਰਚ ਨੇ ਔਰਤਾਂ ਦੇ ਰੁਜ਼ਗਾਰ ਵਿਚ ਗਰਭਪਾਤ ਦੀ ਭੂਮਿਕਾ ਨੂੰ ਸਮਝਣ ਦ ਕੋਸ਼ਿਸ਼ ਕੀਤੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਔਰਤਾਂ ਨੂੰ ਦੋ ਸਮੂਹਾਂ ਦੀ ਪੰਜ ਸਾਲ ਤੱਕ ਸਟੱਡੀ ਕੀਤੀ। ਇਕ ਸਮੂਹ ਗਰਭਪਾਤ ਚਾਹੁੰਦਾ ਸੀ ਅਤੇ ਉਸ ਨੇ ਕਰਾਇਆ ਵੀ। ਦੂਜਾ ਸਮੂਹ ਚਾਹੁਣ ਦੇ ਬਾਵਜੂਦ ਗਰਭਪਾਤ ਨਹੀਂ ਕਰਾ ਸਕਿਆ। ਗਰਭਪਾਤ ਨਾ ਕਰਾਉਣ ਵਾਲੀਆਂ 55 ਫ਼ੀਸਦੀ ਔਰਤਾਂ ਦੀ ਆਰਥਿਕ ਸਥਿਤੀ ਉਹਨਾਂ 45 ਫੀਸਦੀ ਔਰਤਾਂ ਤੋਂ ਕਮਜ਼ੋਰ ਪਾਈ ਗਈ, ਜਿਹਨਾਂ ਨੇ ਗਰਭਪਾਤ ਕਰਾਇਆ ਸੀ। ਗਰਭਪਾਤ ਨਾ ਕਰਾਉਣ ਵਾਲੀਆਂ ਦੀ ਗਰੀਬੀ ਛੇ ਮਹੀਨੇ ਬਾਅਦ ਵੱਧ ਗਈ। ਜੇਕਰ ਰੋਅ ਵੇਡ ਮਾਮਲੇ ਦਾ ਫ਼ੈਸਲਾ ਪਲਟ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਵਿਚ ਔਰਤਾਂ ਨੂੰ ਰਾਜਾਂ ਦੇ ਕਾਨੂੰਨਾਂ ਨਾਲ ਜੂਝਣਾ ਪਵੇਗਾ। 

file photo 

2021 ਵਿਚ ਪਿਊ ਰਿਸਰਚ ਸਰਵੇ ਵਿਚ 59 ਫੀਸਦੀ ਅਮਰੀਕੀ ਲੋਕਾਂ ਨੇ ਕਿਹਾ ਕਿ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿਚ ਗਰਭਪਾਤ ਵੈਧ ਹੋਣਾ ਚਾਹੀਦਾ ਹੈ। 39 ਫੀਸਦੀ ਮੰਨਦੇ ਹਨ ਕਿ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿਚ ਗਰਭਪਾਤ ਗੈਰ ਕਾਨੂੰਨੀ ਹੋਣਾ ਚਾਹੀਦਾ ਹੈ। ਨਵੇਂ ਸਰਵੇ ਤੋਂ ਸੰਕੇਤ ਮਿਲਦੇ ਹਨ ਸਾਰੇ ਮਾਮਲਿਆਂ ਵਿਚ ਗਰਭਪਾਤ ਨੂੰ ਕਾਨੂੰਨੀ ਮੰਨਣ ਵਾਲੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿਚ 18 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਮੰਨਦੇ ਹਨ ਕਿ ਗਰਭਪਾਤ ਵੈਧ ਹੋਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement