
ਮ੍ਰਿਤਕਾਂ ਵਿੱਚ ਹਵਾਈ ਸੈਨਾ ਦੇ ਦੋ ਜਵਾਨ ਅਤੇ ਵਿਸ਼ੇਸ਼ ਬਲਾਂ ਦੇ ਚਾਰ ਜਵਾਨ ਸ਼ਾਮਲ ਸਨ।
6 soldiers killed in helicopter crash in Sri Lanka
ਸ਼੍ਰੀਲੰਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਹੈਲੀਕਾਪਟਰ ਦੇ ਇੱਕ ਝੀਲ ਵਿੱਚ ਡਿੱਗਣ ਨਾਲ ਹਥਿਆਰਬੰਦ ਬਲਾਂ ਦੇ ਛੇ ਜਵਾਨਾਂ ਦੀ ਮੌਤ ਹੋ ਗਈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼੍ਰੀਲੰਕਾ ਹਵਾਈ ਸੈਨਾ ਦਾ ਇੱਕ ਬੈੱਲ 212 ਹੈਲੀਕਾਪਟਰ ਉੱਤਰੀ ਮੱਧ ਖੇਤਰ ਦੇ ਮਾਦੁਰੂ ਓਯਾ ਵਿਖੇ ਇੱਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ।
ਇਹ ਹੈਲੀਕਾਪਟਰ ਫੌਜ ਦੇ ਸਪੈਸ਼ਲ ਫੋਰਸਿਜ਼ ਬ੍ਰਿਗੇਡ ਦੀ ਪਾਸਿੰਗ ਆਊਟ ਪਰੇਡ ਲਈ ਜਾ ਰਿਹਾ ਸੀ।
ਮ੍ਰਿਤਕਾਂ ਵਿੱਚ ਹਵਾਈ ਸੈਨਾ ਦੇ ਦੋ ਜਵਾਨ ਅਤੇ ਵਿਸ਼ੇਸ਼ ਬਲਾਂ ਦੇ ਚਾਰ ਜਵਾਨ ਸ਼ਾਮਲ ਸਨ।
ਸ੍ਰੀਲੰਕਾ ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਦੀ ਜਾਂਚ ਲਈ ਨੌਂ ਮੈਂਬਰੀ ਕਮੇਟੀ ਬਣਾਈ ਗਈ ਹੈ।