Pakistan seeks loan : ਇਕ ਪਾਸੇ ਜੰਗ, ਦੂਜੇ ਪਾਸੇ ਭੀਖ: ਪਾਕਿ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮੰਗਿਆ ਕਰਜ਼ਾ 
Published : May 9, 2025, 11:34 am IST
Updated : May 9, 2025, 11:34 am IST
SHARE ARTICLE
War on one side, begging on the other: Pakistan seeks loan from international allies Latest News in Punjabi
War on one side, begging on the other: Pakistan seeks loan from international allies Latest News in Punjabi

Pakistan seeks loan : ਆਰਥਿਕ ਮਾਮਲਿਆਂ ਦੇ ਵਿਭਾਗ ਨੇ ਐਕਸ 'ਤੇ ਕੀਤਾ ਪੋਸਟ 

War on one side, begging on the other: Pakistan seeks loan from international allies Latest News in Punjabi : ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਸਿੰਧੂਰ ਅਪ੍ਰੇਸ਼ਨ ਨੂੰ ਅੰਜ਼ਾਮ ਦਿਤਾ। ਉਸ ਸਮੇਂ ਭਾਰਤ ਨੇ ਕੇਵਲ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰ ਪਾਕਿਸਤਾਨ ਨੇ ਇਸ ਨੂੰ ਅਪਣੀ ਫ਼ੌਜ ’ਤੇ ਹਮਲਾ ਸਮਝ ਲਿਆ ਜਿਸ ਤੋਂ ਬਾਅਦ ਉਹ ਅਪਣੀਆਂ ਨਾਪਾਕ ਹਕਕਤਾਂ ’ਤੇ ਉਤਰ ਆਇਆ। ਸੱਭ ਤੋਂ ਪਹਿਲਾਂ ਉਸ ਨੇ ਐਲਓਸੀ ਨੇੜੇ ਗੋਲੀਬਾਰੀ ਕੀਤੀ। 

ਜਦੋਂ ਭਾਰਤ ਵਲੋਂ ਇਸ ਦਾ ਕਰੜਾ ਜਵਾਬ ਦਿਤਾ ਗਿਆ ਤਾਂ ਉਸ ਨੇ ਬੀਤੀ ਰਾਤ ਭਾਰਤ ਦੇ ਏਅਰਬੇਸ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਉਸ ਦੇ ਸਾਰੇ ਡਰੋਨ ਨਸ਼ਟ ਕਰ ਦਿਤੇ। ਜਿਵੇਂ ਹੀ ਭਾਰਤ ਫ਼ੌਜਾਂ ਸਰਗਰਮ ਹੋਇਆਂ ਤੇ ਫ਼ੌਜ ਨੇ ਪਾਕਿਸਤਾਨ ਦੇ ਕੁੱਝ ਸ਼ਹਿਰਾਂ ’ਤੇ ਮਜ਼ਾਈਲਾਂ ਨਾਲ ਸਟੀਕ ਨਿਸ਼ਾਨਾ ਲਾਇਆ ਤਾਂ ਪਾਕਿਸਤਾਨ ਬੁਖਲਾ ਗਿਆ। ਪਹਿਲੀ ਸੱਟ ਵੱਜਦਿਆਂ ਹੀ ਅਪਣੇ ਕੌਮਾਂਤਰੀ ਭਾਈਵਾਲਾਂ ਤੋਂ ਭੀਖ ਮੰਗਣ ਲੱਗ ਗਿਆ। 

ਜਾਣਕਾਰੀ ਅਨੁਸਾਰ ਭਾਰਤ ਨਾਲ ਜੰਗ ਦੀ ਸਥਿਤੀ ਦੇ ਵਿਚਕਾਰ ਪਾਕਿਸਤਾਨ ਨੇ ਸਹਿਯੋਗੀਆਂ ਤੋਂ ਕਰਜ਼ਾ ਮੰਗਿਆ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਦੁਸ਼ਮਣ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਵਧਦੇ ਤਣਾਅ ਅਤੇ ਡਿੱਗਦੇ ਸਟਾਕ ਦੇ ਵਿਚਕਾਰ ਇਸਲਾਮਾਬਾਦ ਨੇ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ। 

ਜਿਵੇਂ ਹੀ ਪਾਕਿਸਤਾਨ ਤੋਂ ਇਹ ਪੋਸਟ ਪਾਈ ਗਈ ਤਾਂ ਭਾਰਤ ਵਲੋਂ ਪੀਆਈਬੀ ਅਤੇ ਭਾਰਤੀ ਲੋਕਾਂ ਨੇ ਪਾਕਿਸਤਾਨ ਦਾ ਮਾਖੌਲ ਉਡਾਉਣਾ ਸ਼ੁਰੂ ਕਰ ਦਿਤਾ। ਜਿਸ ਤੋਂ ਬਾਅਦ ਪਾਕਿ ਫ਼ੌਜ ਦੇ ਤੱਥ ਜਾਂਚ ਵਿੰਗ ਨੇ ਇਸ ਨੂੰ ਫ਼ਰਜ਼ੀ ਦਸਿਆ ਹੈ। ਫ਼ੌਜ ਨੇ ਕਿਹਾ ਕਿ ਇਹ ਖਾਤਾ ਹੈਕ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement