
ਮੁਸਾਫ਼ਰਾਂ ਨੂੰ ਹੋਟਲ 'ਚ ਠਹਿਰਾਇਆ ਗਿਆ ; ਉਡਾਨ 'ਚ 7 ਘੰਟੇ ਦੀ ਦੇਰੀ ਹੋਈ
ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਇਕ ਉਡਾਨ 'ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਔਰਤ ਨੇ ਪਖਾਨੇ ਦਾ ਦਰਵਾਜਾ ਸਮਝ ਕੇ ਜਹਾਜ਼ ਦਾ ਐਮਰਜੈਂਸੀ ਦਰਵਾਜਾ ਖੋਲ੍ਹ ਦਿੱਤਾ। ਘਟਨਾ ਉਦੋਂ ਵਾਪਰੀ ਜਦੋਂ ਇਹ ਜਹਾਜ਼ ਮੈਨਚੈਸਟਰ ਹਵਾਈ ਅੱਡੇ ਦੇ ਰਨਵੇ 'ਤੇ ਖੜਾ ਸੀ। ਉਸੇ ਸਮੇਂ ਮਹਿਲਾ ਯਾਤਰੀ ਨੇ ਬਟਨ ਦੱਬ ਦਿੱਤਾ, ਜਿਸ ਕਾਰਨ ਐਮਰਜੈਂਸੀ ਦਰਵਾਜ਼ਾ ਖੁਲ੍ਹ ਗਿਆ।
PIA
ਪੀਆਈਏ ਦੇ ਇਕ ਬੁਲਾਰੇ ਨੇ ਕਿਹਾ, "ਪੀਆਈਏ ਦੀ ਮੈਨਚੈਸਟਰ ਉਡਾਨ ਪੀਕੇ 702 'ਚ 7 ਘੰਟੇ ਦੀ ਦੇਰੀ ਹੋਈ। ਜਹਾਜ਼ ਅੰਦਰ ਇਕ ਮਹਿਲਾ ਯਾਤਰੀ ਨੇ ਗ਼ਲਤੀ ਨਾਲ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਜਹਾਜ਼ ਦੇਰੀ ਨਾਲ ਰਵਾਨਾ ਹੋਇਆ। ਨਿਯਮਾਂ ਮੁਤਾਬਕ ਘਟਨਾ ਤੋਂ ਬਾਅਦ ਪੀਆਈਏ ਨੂੰ ਲਗਭਗ 40 ਮੁਸਾਫ਼ਰਾਂ ਅਤੇ ਉਨ੍ਹਾਂ ਨੇ ਸਾਮਾਨ ਨੂੰ ਜਹਾਜ਼ 'ਚੋਂ ਕੱਢਣਾ ਪਿਆ।"
Passenger on PIA flight opens emergency door by mistake
ਬੁਲਾਰੇ ਨੇ ਦੱਸਿਆ ਕਿ ਮੁਸਾਫ਼ਰਾਂ ਨੂੰ ਹੋਟਲ 'ਚ ਠਹਿਰਾਇਆ ਗਿਆ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਕ ਮਹਿਲਾ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਉਸ ਨੇ ਗੇਟ ਨੂੰ ਪਥਾਨੇ ਦਾ ਦਰਵਾਜਾ ਸਮਝ ਲਿਆ। ਐਮਰਜੈਂਸੀ ਗੇਟ ਖੁਲਣ ਨਾਲ ਹੀ ਉਸ ਦਾ ਏਅਰਬੈਗ ਸ਼ੂਟ ਖੁੱਲ੍ਹ ਗਿਆ। ਪੀਆਈਏ ਚੀਫ਼ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।