
ਚਸ਼ਮਾ ਲਗਾ ਕੇ ਚੁਪਚਾਪ ਵਿੰਡੋ ਸੀਟ 'ਤੇ ਬੈਠੇ ਨਜ਼ਰ ਆਏ ਆਮਿਰ ਖ਼ਾਨ
ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਆਮਿਰ ਖ਼ਾਨ ਫ਼ਿਲਮ ਇੰਡਸਟਰੀ ਦੇ ਸੱਭ ਤੋਂ ਕਾਮਯਾਬ ਕਲਾਕਾਰਾਂ 'ਚੋਂ ਇਕ ਹਨ। ਹਾਲ ਹੀ 'ਚ ਬਿਜਨਸ ਕਲਾਸ ਨੂੰ ਛੱਡ ਕੇ ਇਕਨੋਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਆਮਿਰ ਖ਼ਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਕਨੋਮੀ ਕਲਾਸ 'ਚ ਬੈਠੇ ਨਜ਼ਰ ਆ ਰਹੇ ਹਨ।
ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਆਮਿਰ ਖ਼ਾਨ ਇਕਨੋਮੀ ਕਲਾਸ 'ਚ ਬੈਠੇ ਹਨ। ਇਸ 'ਚ ਆਮਿਰ ਨੇ ਕਾਲੀ ਟੀ-ਸ਼ਰਟ ਪਾਈ ਹੋਈ ਹੈ ਅਤੇ ਨੀਲੀ ਟੋਪੀ ਲਗਾਈ ਹੋਈ ਹੈ। ਚਸ਼ਮਾ ਲਗਾ ਕੇ ਆਮਿਰ ਚੁਪਚਾਪ ਵਿੰਡੋ ਸੀਟ 'ਤੇ ਬੈਠੇ ਹੋਏ ਹਨ। ਇਸ ਵੀਡੀਓ 'ਚ ਉਨ੍ਹਾਂ ਦੇ ਆਸਪਾਸ ਬੈਠੇ ਮੁਸਾਫ਼ਰਾਂ ਦੀ ਖ਼ੁਸ਼ੀ ਵੇਖੀ ਜਾ ਸਕਦੀ ਹੈ। ਆਮਿਰ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਹੈ।
Amir Khan
ਸੋਸ਼ਲ ਮੀਡੀਆ 'ਤੇ ਆਮਿਰ ਖ਼ਾਨ ਦੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ। ਕੁਝ ਦਾ ਕਹਿਣਾ ਹੈ ਕਿ ਇਸ 'ਤੇ ਭਰੋਸਾ ਨਹੀਂ ਹੋ ਰਿਹਾ। ਕੁਝ ਦਾ ਕਹਿਣਾ ਹੈ ਕਿ ਕਾਸ਼ ਉਹ ਵੀ ਉਸ ਫ਼ਲਾਈਟ 'ਚ ਮੌਜੂਦ ਹੁੰਦਾ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਆਮਿਰ ਖ਼ਾਨ ਦੀ ਫ਼ਿਲਮ 'ਠੱਗਜ਼ ਆਫ਼ ਹਿੰਦੋਸਤਸਾਨ' ਰੀਲੀਜ਼ ਹੋਈ ਸੀ। ਫ਼ਿਲਮ ਦੀ ਓਪਨਿੰਗ ਚੰਗੀ ਹੋਈ ਪਰ ਬਾਅਦ 'ਚ ਬੁਰੀ ਤਰ੍ਹਾਂ ਫ਼ਲਾਪ ਰਹੀ।