
ਆਸਟ੍ਰੇਲੀਆ ‘ਚ ਗਾਹਕਾਂ ਨੂੰ ਮਿਲੇਗੀ ਪਣਡੁੱਬੀ ਦੀ ਸੇਵਾ
ਆਸਟ੍ਰੇਲੀਆ- ਅਮਰੀਕੀ ਕੰਪਨੀ ਊਬਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੁਨੀਆਂ ਭਰ ‘ਚ ਆਪਣੀ ਪਹਿਚਾਣ ਬਣਾ ਰਹੀਆਂ ਹਨ, ਜਿਸ ਤਹਿਤ ਕੰਪਨੀ ਨਿੱਤ ਨਵਾਂ ਪ੍ਰੋਜੈਕਟ ਲਾਂਚ ਕਰ ਰਹੀ ਹੈ। ਊਬਰ ਹੁਣ ਗਾਹਕਾਂ ਨੂੰ ਹੈਲੀਕਾਪਟਰ ਸੇਵਾ ਮੁਹੱਈਆ ਕਰਾਵੇਗੀ। ਕੰਪਨੀ ਹੁਣ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਿਊਯਾਰਕ ਦੀਆਂ ਭੀੜ ਭਰੀਆਂ ਸੜਕਾਂ ‘ਤੇ ਯੂਜ਼ਰਸ ਨੂੰ ਹੈਲੀਕਾਪਟਰ ਸੁਵਿਧਾ ਮੁਹੱਈਆ ਕਰਾਵੇਗੀ।
Uber Demand helicopter service
ਇਨ੍ਹਾਂ ਹੀ ਨਹੀਂ ਆਸਟ੍ਰੇਲੀਆ ‘ਚ ਵੀ ਊਬਰ ਸੈਲਾਨੀਆਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਦਾ ਅਹਿਸਾਸ ਕਰਾਉਣ ਲਈ ਅੰਡਰਵਾਟਰ ਸਬਮਰੀਨ ਸ਼ੁਰੂ ਕਰਨ ਵਾਲੀ ਹੈ। ਲੋਕ ਪਣਡੁੱਬੀ ਦਾ ਮਜ਼ਾ ਲੈਣ ਲਈ ਇਸ ਨੂੰ ਐਪ ਰਾਹੀਂ ਹੀ ਬੁੱਕ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਊਬਰ ਆਪਣੀ ਹੈਲੀਕਾਪਟਰ ਟੈਕਸੀ ਸੇਵਾ ਨੂੰ ਨਿਊਯਾਰਕ ਦੇ ਮੈਨਹਟਨ ਤੋਂ ਜਾਨ ਆਫ਼ ਕੈਨੇਡੀ ਏਅਰਪੋਰਟ ਤਕ ਸ਼ੁਰੂ ਕਰੇਗੀ।
Uber Demand helicopter service
ਯਾਤਰੀਆਂ ਲਈ ਇਹ ਉਡਾਣ ਕਰੀਬ 8 ਮਿੰਟ ਦੀ ਹੋਵੇਗੀ। 9 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਸੇਵਾ ਲਈ ਯਾਰਤੀਆਂ ਨੂੰ 200 ਡਾਲਰ (ਕਰੀਬ 14 ਹਜ਼ਾਰ ਰੁਪਏ) ਖਰਚਣਗੇ ਪੈਣਗੇ। ਇਸ ਸੁਵਿਧਾ ਦਾ ਲਾਭ ਸਿਰਫ਼ ਭੀੜ ਤੋਂ ਬਾਹਰ ਨਿਕਲਣ ਲਈ ਹੀ ਲਿਆ ਜਾ ਸਕੇਗਾ।
Uber Demand helicopter service
ਇਸ ਤੋਂ ਇਲਾਵਾ ਪਣਡੁੱਬੀ ਲਈ ਦੋ ਲੋਕਾਂ ਨੂੰ ਇੱਕ ਰਾਈਡ ਦੇ ਲਈ ਕਰੀਬ 3 ਹਜ਼ਾਰ ਅਸਟ੍ਰੇਲੀਅਨ ਡਾਲਰ ਯਾਨੀ ਕਰੀਬ 1.5 ਲੱਖ ਰੁਪਏ ਦੇਣੇ ਪੈਣਗੇ।ਊਬਰ ਇਸ ਤੋਂ ਪਹਿਲਾਂ ਟੈਕਸੀ ਤੇ ਫ਼ੂਡ ਡਿਲਵਰੀ ਸੇਵਾ ਰਾਹੀ ਆਪਣੀ ਚੰਗੀ ਪਹਿਚਾਣ ਬਣਾ ਚੁੱਕੀ ਹੈ।