
ਖੁਦ ਦੀ ਪਾਰਟੀ ਦੇ ਆਗੂ ਵਿਰੋਧ 'ਚ ਨਿਤਰੇ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿਚ ਹੋਰ ਵਧਣ ਵਾਲੀਆਂ ਹਨ। ਅਮਰੀਕਾ ਵਿਚ ਨਵੰਬਰ 2020 ਵਿਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਕ ਪਾਸੇ ਜਿੱਥੇ ਉਹ ਚੋਣ ਸਰਵੇਖਣਾਂ ਵਿਚ ਪਛੜਦੇ ਵਿਖਾਈ ਦੇ ਰਹੇ ਹਨ ਉਥੇ ਹੀ ਉਨ੍ਹਾਂ ਦੀ ਪਾਰਟੀ ਰਿਪਪਬਲਿਕਨ ਦੇ ਕਈ ਆਗੂ ਵੀ ਉਨ੍ਹਾਂ ਦੇ ਵਿਰੋਧ 'ਚ ਖੁਲ੍ਹ ਕੇ ਸਾਹਮਣੇ ਆ ਗਏ ਹਨ। ਇਨ੍ਹਾਂ ਆਗੂਆਂ ਨੇ ਰਾਸ਼ਟਰਪਤੀ ਟਰੰਪ ਦਾ ਸਮਰਥਨ ਨਾ ਕਰਨ ਦਾ ਐਲਾਨ ਵੀ ਕਰ ਦਿਤਾ ਹੈ। ਚੁਣਾਵੀਂ ਦੌੜ ਵਿਚ ਫ਼ਿਲਹਾਲ ਡੈਮੋਕ੍ਰੇਡਿਟ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਉਨ੍ਹਾਂ ਤੋਂ ਅੱਗੇ ਚੱਲ ਰਹੇ ਹਨ।
Donald trump
ਇਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਅੰਦਰੋਂ ਤੇ ਬਾਹਰੋਂ ਵੱਖ-ਵੱਖ ਚੁਨੌਤੀਆਂ ਨਾਲ ਜੂਝ ਰਹੇ ਹਨ। ਜਿਸ ਤਰ੍ਹਾਂ ਕਰੋਨਾ ਮਾਹਮਾਰੀ ਨੇ ਅਮਰੀਕਾ 'ਚ ਤਬਾਹੀ ਮਚਾਈ ਹੈ, ਉਸ ਨੂੰ ਲੈ ਕੇ ਵੀ ਉਨ੍ਹਾਂ ਦੇ ਰਵੱਈਏ 'ਤੇ ਉਂਗਲ ਉਠਦੀ ਰਹੀ ਹੈ। ਖ਼ਾਸ ਕਰ ਕੇ ਉਨ੍ਹਾਂ ਦੇ ਵਿਰੋਧੀਆਂ ਵਲੋਂ ਉਨ੍ਹਾਂ ਦੀ ਕਰੋਨਾ ਦੇ ਟਾਕਰੇ ਲਈ ਅਪਨਾਈ ਗਈ ਨੀਤੀ 'ਤੇ ਸਵਾਲ ਉਠਾਏ ਜਾਂਦੇ ਰਹੇ ਹਨ। ਇਸੇ ਦੌਰਾਨ ਅਮਰੀਕਾ ਵਿਚ ਪ੍ਰਦਰਸ਼ਨਾਂ ਦਾ ਦੌਰ ਵੀ ਜਾਰੀ ਹੈ ਜਿਨ੍ਹਾਂ ਨਾਲ ਨਜਿੱਠਣ ਲਈ ਰਾਸ਼ਟਰਪਤੀ ਟਰੰਪ ਨੂੰ ਮੁਸ਼ੱਕਤ ਕਰਨੀ ਪੈ ਰਹੀ ਹੈ।
Donald Trump
ਇਸੇ ਦਰਮਿਆਨ ਸੋਮਵਾਰ ਨੂੰ ਅਮਰੀਕਾ ਦੇ ਇਕ ਪ੍ਰਸਿੱਧ ਟੀਵੀ ਚੈਨਲ ਸੀਐਨਐਨ ਵਲੋਂ ਵਿਖਾਏ ਗਏ ਐਗਜ਼ਿਟ ਪੋਲ ਮੁਤਾਬਕ ਪਿਛਲੇ ਮਹੀਨੇ ਦੇ ਮੁਕਾਬਲੇ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ 7 ਪੁਆਇੰਟ ਤਕ ਥੱਲੇ ਆ ਗਈ ਹੈ। ਰਾਸ਼ਟਰਪਤੀ ਖਿਲਾਫ਼ ਅਮਰੀਕਾ ਵਿਚ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਸਰਵੇਖਣ ਮੁਤਾਬਕ ਅਮਰੀਕਾ ਦੇ ਵੱਡੀ ਗਿਣਤੀ ਲੋਕ ਨਕਸਲਵਾਦ ਨੂੰ ਇਕ ਸਮੱਸਿਆ ਮੰਨਦੇ ਹਨ। ਲੋਕਾਂ ਅੰਦਰ ਪੈਦਾ ਇਹ ਭਾਵਨਾ ਰਾਸ਼ਟਰਪਤੀ ਟਰੰਪ ਲਈ ਨੁਕਸਾਨਦਾਇਕ ਹੋ ਸਕਦੀ ਹੈ।
Donald Trump
ਸਰਵੇਖਣ ਮੁਤਾਬਕ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਕੰਮਕਾਰ ਦੇ ਹੱਕ ਵਿਚ ਕੇਵਲ 38 ਫ਼ੀ ਸਦੀ ਲੋਕ ਹੀ ਨਿਤਰੇ ਹਨ ਜਦਕਿ 57 ਫ਼ੀ ਸਦੀ ਲੋਕਾਂ ਨੇ ਉਨ੍ਹਾਂ ਦੇ ਕੰਮ ਦੇ ਢੰਗ-ਤਰੀਤਿਆਂ ਕੀ ਮੁਖਾਲਫ਼ਤ ਕੀਤੀ ਹੈ। ਜਨਵਰੀ 2019 ਤੋਂ ਬਾਅਦ ਟਰੰਪ ਦੇ ਵਿਰੁਧ ਖੜ੍ਹੀ ਹੋਈ ਇਹ ਸਭ ਤੋਂ ਵੱਡੀ ਨਾਕਰਾਤਮਕ ਰੇਟਿੰਗ ਹੈ।
Donald trump
ਸੀਐਨਐਨ ਦੇ ਸਰਵੇਖਣ ਤੋਂ ਪਹਿਲਾਂ ਐਤਵਾਰ ਨੂੰ ਐਨਬੀਸੀ ਨਿਊਜ਼ ਅਤੇ ਵਾਲ ਸਟ੍ਰੀਟ ਜਨਰਲ ਦੇ ਸਰਵੇਖਣ ਵਿਚ ਵੀ ਟਰੰਪ ਨੂੰ ਜੋ ਬਿਡੇਨ ਤੋਂ 7 ਫ਼ੀ ਸਦੀ ਪੁਆਇੰਟ ਪਿੱਛੇ ਵਿਖਾਇਆ ਗਿਆ ਸੀ। ਇਸ ਤੋਂ ਬਾਅਦ ਟਰੰਪ ਨੇ ਟਵਿੱਟਰ ਜ਼ਰੀਏ ਜੋ ਬਿਡੇਨ ਦੀ ਆਲੋਚਨਾ ਕਰਦਿਆਂ ਟਿੱਪਣੀ ਕੀਤੀ ਸੀ ਕਿ ਬਿਡੇਨ ਰੇਡੀਕਲ ਲੈਫਟ ਦੇ ਸਮਰਥਕ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।