ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਦੇ ਕੰਮਾ ਵਿਚ ਰੁਕਾਵਟ ਪਹੁੰਚਾਉਣ ਦੇ ਲੱਗੇ ਹਨ ਇਲਜ਼ਾਮ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ। ਇਹ ਮਤਾ ਅਮਰੀਕੀ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਰਿਪਰਜੈਂਟਿਵ' ਵਿਚ ਪਾਸ ਹੋਇਆ ਹੈ। ਟਰੰਪ ਦੇ ਵਿਰੁੱਧ ਮਹਾਦੋਸ਼ ਚਲਾਉਣ ਦੇ ਲਈ ਬੁੱਧਵਾਰ ਨੂੰ ਡੈਮੋਕ੍ਰੇਟਿਕ ਬਹੁਮਤ ਵਾਲੇ ਸਦਨ ਵਿਚ 230 'ਚੋਂ 197 ਵੋਟਾਂ ਇਸ ਦੇ ਪੱਖ ਵਿਚ ਪਈਆਂ ਹਨ।
Majority in House has voted for second impeachment charge against US President Donald Trump for obstruction of Congress. Voting is still underway: AP pic.twitter.com/vE9BRD8T9Q
— ANI (@ANI) December 19, 2019
ਜਿਆਦਾ ਸੰਸਦ ਮੈਂਬਰਾ ਨੇ ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਦੇ ਕੰਮਾ ਵਿਚ ਰੁਕਾਵਟ ਪਹੁੰਚਾਉਣ 'ਤੇ ਮਹਾਦੋਸ਼ ਚਲਾਏ ਜਾਣ ਦੇ ਪੱਖ ਵਿਚ ਵੋਟਾਂ ਪਾਈਆਂ। ਅਮਰੀਕੀ ਇਤਿਹਾਸ ਵਿਚ ਟਰੰਪ ਤੀਜੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਦੇ ਵਿਰੁੱਧ ਮਹਾਦੋਸ਼ ਆਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਦੇ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਰੋਕਣ ਦੇ ਲਈ ਕਿਹਾ ਸੀ। ਟਰੰਪ ਨੇ ਪੈਲੋਸੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਸੀ ਕਿ ''ਮਹਾਦੋਸ਼ ਡੈਮੋਕ੍ਰੇਟਿਕ ਸੰਸਦ ਮੈਂਬਰਾ ਦੀ ਸ਼ਕਤੀ ਦੇ ਗੈਰ ਸੰਵਿਧਾਨਕ ਦੁਰਵਰਤੋਂ ਨੂੰ ਦਰਸਾਉਂਦਾ ਹੈ''। ਅਮਰੀਕੀ ਵਿਧਾਨਕ ਇਤਿਹਾਸ ਦੀ ਲਗਭਗ ਢਾਈ ਸਦੀਆਂ ਵਿਚ ਕਦੇ ਅਜਿਹਾ ਨਹੀਂ ਹੋਇਆ ਹੈ।
ਟਰੰਪ 'ਤੇ ਵੱਡੇ ਅਪਰਾਧਾਂ ਅਤੇ ਕੁਕਰਮ ਦੇ ਇਲਜ਼ਾਮਾਂ ਤੋਂ ਇਲਾਵਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਦੋ ਡੈਮੋਕ੍ਰੇਟਿਕ ਲੀਡਰਾਂ ਵਿਰੁੱਧ ਜਾਂਚ ਦੇ ਲਈ ਦਬਾਅ ਪਾਉਣ ਦਾ ਆਰੋਪ ਹੈ। ਹਾਲਾਕਿ ਟਰੰਪ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾ ਨੂੰ ਸਿਰੇ ਤੋਂ ਖਾਰਜ਼ ਕੀਤਾ ਹੈ।
ਵੋਟਾਂ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਟਰੰਪ ਤੇ ਲੱਗੇ ਆਰੋਪਾਂ ਨੂੰ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ ਅਤੇ ਇਸ ਨੂੰ ਰਿਪਬਲੀਕਨ ਦੀ ਅਗਵਾਈ ਵਾਲੀ ਸੈਨੇਟ ਵਿਚ ਟਰੰਪ ਨੂੰ ਅਹੁੱਦੇ ਤੋਂ ਹਟਾਉਣ ਦਾ ਮਾਮਲਾ ਚਲਾਉਣ ਦੇ ਲਈ ਭੇਜਿਆ ਜਾਵੇਗਾ ਜਾਂ ਫਿਰ ਨਹੀਂ। ਅਜਿਹਾ ਇਸ ਲਈ ਕੀਤਾ ਜਾਵੇਗਾ ਕਿਉਂਕਿ 100 ਮੈਂਬਰਾ ਵਾਲੀ ਸੈਨੇਟ ਵਿਚ ਟਰੰਪ ਦੀ ਪਾਰਟੀ ਕੋਲ 53 ਸੰਸਦ ਮੈਂਬਰ ਹਨ ਜਦਕਿ ਟਰੰਪ ਨੂੰ ਸੱਤਾ 'ਚੋਂ ਬੇਦਖ਼ਲ ਕਰਨ ਦੇ ਲਈ ਦੋ ਤਿਹਾਈ ਬਹੁਮੱਤ ਚਾਹੀਦਾ ਹੈ।