Formula One Racer:10 ਸਾਲਾ ਭਾਰਤੀ ਰੇਸਰ ਅਤੀਕਾ ਮੀਰ ਨੇ ਰਚਿਆ ਇਤਿਹਾਸ

By : PARKASH

Published : Jun 9, 2025, 2:25 pm IST
Updated : Jun 9, 2025, 2:25 pm IST
SHARE ARTICLE
Formula One Racer: 10-year-old Indian racer Atika Mir creates history
Formula One Racer: 10-year-old Indian racer Atika Mir creates history

Formula One Racer: ਯੂਰੋ ਟਰਾਫ਼ੀ ’ਚ ਟਾਪ-10 ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ

 

Atika Mir first Indian to reach top-10 in Euro Trophy: ਸ੍ਰੀਨਗਰ ਦੇ ਭਾਰਤੀ ਮੂਲ ਦੀ ਦਸ ਸਾਲਾ ਰੇਸਰ ਅਤੀਕਾ ਮੀਰ ਨੇ ਰੋਟੈਕਸ ਯੂਰੋ ਟਰਾਫ਼ੀ ਵਿੱਚ ਚੋਟੀ ਦੇ 10 ਵਿੱਚ ਸਥਾਨ ਪ੍ਰਾਪਤ ਕਰ ਕੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਰੋਟੈਕਸ ਯੂਰੋ ਟਰਾਫ਼ੀ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਕਾਰਟਿੰਗ ਲੜੀ ਹੈ। ਟਰੀਨੇਚ (ਚੈੱਕ ਗਣਰਾਜ) ਵਿਚ ਐਕਸਲ ਜੀਪੀ-ਸਮਰਥਿਤ ਅਤਿਕਾ ਹਫ਼ਤੇ ਦੇ ਅੰਤ ਵਿੱਚ ਸਟੀਲ ਰਿੰਗ ਸਰਕਟ ਵਿਖੇ ਆਯੋਜਿਤ ਰੋਟੈਕਸ ਯੂਰੋ ਟਰਾਫ਼ੀ ਦੇ ਦੂਜੇ ਪੜਾਅ ਵਿੱਚ ਨੌਵੇਂ ਸਥਾਨ ’ਤੇ ਰਹੀ। 

ਫਾਰਮੂਲਾ ਵਨ ਤੋਂ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਤੀਕਾ, ਕੁਆਲੀਫਾਇੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਮੂਹ ਵਿੱਚ ਸੱਤਵੇਂ ਸਥਾਨ ’ਤੇ ਰਹੀ। ਹਾਲਾਂਕਿ ਉਸਨੂੰ ਦੋ ਬੰਪਰ ਪੈਨਲਟੀ ਮਿਲੇ, ਫਿਰ ਵੀ ਉਹ ਤਿੰਨ ਹਿੱਟਾਂ ਤੋਂ ਬਾਅਦ 10ਵੇਂ ਸਥਾਨ ’ਤੇ ਰਹੀ।
ਭਾਰਤ ਦੇ ਪਹਿਲੇ ਫਾਰਮੂਲਾ ਵਨ ਡਰਾਈਵਰ ਨਾਰਾਇਣ ਕਾਰਤੀਕੇਯ ਦੁਆਰਾ ਸਿਖਲਾਈ ਪ੍ਰਾਪਤ ਅਤਿਕਾ ਨੇ ਐਤਵਾਰ ਨੂੰ ਫ਼ਾਈਨਲ ਤੋਂ ਪਹਿਲਾਂ ਮੀਂਹ ਕਾਰਨ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਅਸਾਧਾਰਨ ਪ੍ਰਤਿਭਾ ਦਿਖਾਈ।

ਫਾਈਨਲ ਵਿੱਚ 10ਵੇਂ ਸਥਾਨ ਤੋਂ ਸ਼ੁਰੂਆਤ ਕਰਨ ਵਾਲੀ ਅਤਿਕਾ ਇੱਕ ਸਮੇਂ 14ਵੇਂ ਸਥਾਨ ’ਤੇ ਖਿਸਕ ਗਈ ਪਰ ਉਸਨੇ ਚੰਗੀ ਵਾਪਸੀ ਕੀਤੀ ਅਤੇ ਨੌਵੇਂ ਸਥਾਨ ’ਤੇ ਦੌੜ ਖ਼ਤਮ ਕੀਤੀ।  ਅਤੀਕਾ ਨੇ ਕਿਹਾ, ‘‘ਇਹ ਮੇਰੇ ਲਈ ਇੱਕ ਸ਼ਾਨਦਾਰ ਵੀਕਐਂਡ ਸੀ। ਮੈਂ ਦੁਨੀਆ ਦੇ ਸਭ ਤੋਂ ਵਧੀਆ ਡਰਾਈਵਰਾਂ ਨਾਲ ਗੱਡੀ ਚਲਾ ਕੇ ਬਹੁਤ ਕੁਝ ਸਿੱਖਿਆ। ਸੁੱਕੇ ਮੌਸਮ ਵਿੱਚ ਮੇਰੀ ਰਫ਼ਤਾਰ ਬਹੁਤ ਵਧੀਆ ਸੀ ਅਤੇ ਮੈਂ ਮੀਂਹ ਤੋਂ ਬਾਅਦ ਮੁਸ਼ਕਲ ਹਾਲਾਤਾਂ ਵਿੱਚ ਵੀ ਚੰਗੀ ਤਰੱਕੀ ਕੀਤੀ।’’

(For more news apart from Atika Mir Latest News, stay tuned to Rozana Spokesman)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement