ਪਾਕਿਸਤਾਨੀ ਵਫ਼ਦ ਨੇ ਅਮਰੀਕਾ ’ਚ ਸਿੰਧੂ ਜਲ ਸੰਧੀ ਬਹਾਲ ਕਰਨ ਦੀ ਕੀਤੀ ਮੰਗ

By : PARKASH

Published : Jun 9, 2025, 12:27 pm IST
Updated : Jun 9, 2025, 12:35 pm IST
SHARE ARTICLE
Pakistani delegation demands restoration of Indus Water Treaty in US
Pakistani delegation demands restoration of Indus Water Treaty in US

ਕਿਹਾ, ਸੰਧੀ ਮੁਅੱਤਲ ਹੋਣ ਕਾਰਨ 24 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ’ਚ ਪਈ

ਅਮਰੀਕਾ ’ਚ ਗੱਲਬਾਤ ਤੋਂ ਬਾਅਦ ਯੂ.ਕੇ. ਪਹੁੰਚਿਆ ਵਫ਼ਦ 

Pakistani delegation in USA: ਭਾਰਤ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ’ਤੇ ਨਿਊਯਾਰਕ ਵਿੱਚ ਕੂਟਨੀਤਕ ਗੱਲਬਾਤ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਪਾਕਿਸਤਾਨੀ ਵਫ਼ਦ ਯੂਕੇ ਪਹੁੰਚਿਆ। ਰਿਪੋਰਟ ਅਨੁਸਾਰ, ਨੌਂ ਮੈਂਬਰੀ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ, ਮੈਂਬਰ ਦੇਸ਼ਾਂ ਦੇ ਡਿਪਲੋਮੈਟਾਂ ਅਤੇ ਸੀਨੀਅਰ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੋਏ ਟਕਰਾਅ ’ਤੇ ਪਾਕਿਸਤਾਨ ਦਾ ਬਿਆਨ ਪੇਸ਼ ਕੀਤਾ।

ਵਫ਼ਦ ਦੇ ਮੈਂਬਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੇ ਇਥੇ ਕਿਹਾ ਕਿ ‘ਸਾਡਾ ਸੁਨੇਹਾ ਸਪੱਸ਼ਟ ਸੀ - ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ’’। ਜਿਲਾਨੀ ਨੇ ਕਿਹਾ ਕਿ ਇਸਲਾਮਾਬਾਦ ਸਿੰਧੂ ਜਲ ਸੰਧੀ ਸਮੇਤ ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ, ਸੰਸਦ ਮੈਂਬਰ ਖੁਰਰਮ ਦਸਤਗੀਰ ਨੇ ਪਾਣੀ ਵਿਵਾਦ ਦੇ ਖੇਤਰੀ ਪ੍ਰਭਾਵਾਂ ਨੂੰ ਉਜਾਗਰ ਕੀਤਾ ਅਤੇ 1960 ਦੀ ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸੰਧੀ ਨੂੰ ਬਹਾਲ ਕਰਨ ਦੀ ਮੰਗ ਕੀਤੀ, ਜਿਸ ਬਾਰੇ ਭਾਰਤ ਨੇ ਕਿਹਾ ਹੈ ਇਹ ਉਦੋਂ ਤਕ ਮੁਅੱਤਲ ਰਹੇਗੀ ਜਦੋਂ ਤਕ ਇਸਲਾਮਾਬਾਦ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ। 

ਉਨ੍ਹਾਂ ਕਿਹਾ, ‘‘ਅਸੀਂ ਅਮਰੀਕੀ ਅਧਿਕਾਰੀਆਂ ਨੂੰ ਸਮਝਾਇਆ ਕਿ ਭਾਰਤ ਦੁਆਰਾ ਸੰਧੀ ਨੂੰ ਮੁਅੱਤਲ ਕਰਨ ਨਾਲ 2.40 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ ਹੈ ਅਤੇ ਖੇਤਰ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਿਆ ਹੈ। ਦਸਤਗੀਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਵਿਵਾਦ ਪਾਕਿਸਤਾਨ ਲਈ ਹੌਂਦ ਦਾ ਮਾਮਲਾ ਹੈ, ਦੇਸ਼ ਇਸ ਨਾਲ ਸਮਝੌਤਾ ਨਹੀਂ ਕਰੇਗਾ। ਸਮੂਹ ਦੀ ਇੱਕ ਹੋਰ ਮੈਂਬਰ ਸੈਨੇਟਰ ਸ਼ੈਰੀ ਰਹਿਮਾਨ ਨੇ ਕਿਹਾ ਕਿ ਮਿਸ਼ਨ ਦਾ ਧਿਆਨ ਸ਼ਾਂਤੀ ਦੀ ਵਕਾਲਤ ਕਰਨ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਜਲ ਸੰਧੀ ਅਤੇ ਕਸ਼ਮੀਰ ਮੁੱਦਾ ਅੰਤਰਰਾਸ਼ਟਰੀ ਏਜੰਡੇ ’ਤੇ ਰਹੇ।

ਯੂਕੇ ਵਿੱਚ, ਵਫ਼ਦ ਦੇ ਸੀਨੀਅਰ ਬ੍ਰਿਟਿਸ਼ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਤਾਂ ਜੋ ਸੰਘਰਸ਼ ਅਤੇ ਇਸਦੇ ਵਿਆਪਕ ਪ੍ਰਭਾਵਾਂ ’ਤੇ ਪਾਕਿਸਤਾਨ ਦੇ ਰੁਖ਼ ਨੂੰ ਉਜਾਗਰ ਕੀਤਾ ਜਾ ਸਕੇ। ਬ੍ਰਿਟਿਸ਼ ਵਿਦੇਸ਼ ਸਕੱਤਰ ਡੇਵਿਡ ਲੈਮੀ ਨੇ ਹਾਲ ਹੀ ਵਿੱਚ ਇਸਲਾਮਾਬਾਦ ਅਤੇ ਨਵੀਂ ਦਿੱਲੀ ਦੋਵਾਂ ਦਾ ਦੌਰਾ ਕੀਤਾ ਹੈ।

(For more news apart from Pak delegationa Latest News, stay tuned to Rozana Spokesman)

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement