New Zealand News: ਮਹਾਰਾਸ਼ਟਰ ਦੇ ਭਾਰਤੀ ਜੋੜੇ ਨੂੰ ਮਿਲੇਗਾ ਨਿਊਜ਼ੀਲੈਂਡ ਦਾ ਵੱਕਾਰੀ ਸਨਮਾਨ
Published : Jun 9, 2025, 6:49 am IST
Updated : Jun 9, 2025, 7:22 am IST
SHARE ARTICLE
Sunil Prakash and  Lalita Kasanji New Zealand award News
Sunil Prakash and Lalita Kasanji New Zealand award News

ਜੋੜੇ ਨੂੰ ‘ਮੈਂਬਰ ਆਫ਼ ਦ ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ’ ਸਨਮਾਨ ਲਈ ਚੁਣਿਆ ਗਿਆ

Sunil Prakash and  Lalita Kasanji New Zealand award News:  ਮਹਾਰਾਸ਼ਟਰ ਦੇ ਸੁਨੀਲ ਪ੍ਰਕਾਸ਼ ਅਤੇ ਉਨ੍ਹਾਂ ਦੀ ਗੁਜਰਾਤੀ ਪਤਨੀ ਲਲਿਤਾ ਕਸਾਨਜੀ ਨੂੰ ਸੂਚਨਾ ਤਕਨਾਲੋਜੀ ਉਦਯੋਗ ਅਤੇ ਉਥੇ ਭਾਰਤੀ ਪ੍ਰਵਾਸੀਆਂ ਦੀ ਸੇਵਾ ਕਰਨ ਲਈ ਸਨਮਾਨਤ ਕੀਤਾ ਜਾਵੇਗਾ। ਇਸ ਜੋੜੇ ਨੂੰ ‘ਮੈਂਬਰ ਆਫ਼ ਦ ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ’ ਸਨਮਾਨ ਲਈ ਚੁਣਿਆ ਗਿਆ ਹੈ। ਜੋ ਕਿ ਉਥੇ ਦਾ ਸਭ ਤੋਂ ਵੱਡਾ ਸਨਮਾਨ ਹੈ।

ਇਹ ਪੁਰਸਕਾਰ ਭਾਰਤ ਦੇ ਚੋਟੀ ਦੇ ਪਦਮ ਰਾਸ਼ਟਰੀ ਪੁਰਸਕਾਰਾਂ ਦੇ ਬਰਾਬਰ ਹੈ। ਭਾਰਤੀ ਮੂਲ ਦੇ ਇਨ੍ਹਾਂ ਦੋਵਾਂ ਮੈਂਬਰਾਂ ਨੂੰ ਜਲਦੀ ਹੀ ਨਿਊਜ਼ੀਲੈਂਡ ਦੀ ਗਵਰਨਰ-ਜਨਰਲ ਡੇਮ ਸਿੰਡੀ ਕੀਰੋ ਦੁਆਰਾ ਸਨਮਾਨਤ ਕੀਤਾ ਜਾਵੇਗਾ। ਕੀਰੋ ਯੂਨਾਈਟਿਡ ਕਿੰਗਡਮ ਦੇ ਕਿੰਗ ਚਾਰਲਸ 999 ਦੀ ਪ੍ਰਤੀਨਿਧੀ ਹੈ। ਨਿਊਜ਼ੀਲੈਂਡ ਬ੍ਰਿਟਿਸ਼ ਕਿੰਗ ਨੂੰ ਆਪਣੇ ਰਾਜ ਦੇ ਮੁਖੀ ਵਜੋਂ ਮਾਨਤਾ ਦਿੰਦਾ ਹੈ।

ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ ਨਾਮਕ ਪੁਰਸਕਾਰਾਂ ਦੇ ਵਿਆਪਕ ਸਮੂਹ ਦੀ ਸਥਾਪਨਾ 30 ਮਈ, 1996 ਨੂੰ ਤਤਕਾਲੀ ਬ੍ਰਿਟਿਸ਼ ਸਮਰਾਟ ਮਹਾਰਾਣੀ ਐਲਿਜ਼ਾਬੈਥ 99 ਦੁਆਰਾ ਜਾਰੀ ਇਕ ਸ਼ਾਹੀ ਵਾਰੰਟ ਦੁਆਰਾ ਕੀਤੀ ਗਈ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਤੇ ਕੈਬਨਿਟ ਵਿਭਾਗ ਅਨੁਸਾਰ ਇਹ ਆਰਡਰ ਪ੍ਰਾਪਤ ਕਰਨ ਵਾਲੇ ਉਹ ਲੋਕ ਹਨ, ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿਚ ਤਾਜ ਅਤੇ ਰਾਸ਼ਟਰ ਲਈ ਸ਼ਾਨਦਾਰ ਸੇਵਾ ਕੀਤੀ ਹੈ, ਜਾਂ ਜਿਨ੍ਹਾਂ ਨੂੰ ਆਪਣੀ ਸਾਖ, ਪ੍ਰਤਿਭਾ, ਯੋਗਦਾਨ ਜਾਂ ਹੋਰ ਗੁਣਾਂ ਦੁਆਰਾ ਵੱਖਰਾ ਕੀਤਾ ਗਿਆ ਹੈ। ਕਾਬਿਲੇਗ਼ੌਰ ਹੈ ਕਿ ਪ੍ਰਕਾਸ਼-ਕਾਸਾਂਜੀ ਜੋੜਾ 2023 ਵਿਚ ਸੁਰਖ਼ੀਆਂ ਵਿਚ ਆਇਆ ਸੀ, ਜਦੋਂ ਉਨ੍ਹਾਂ ਨੇ ਦੋ ਦੂਰ-ਦੁਰਾਡੇ ਦੇਸ਼ਾਂ ਵਿਚਕਾਰ ਡਿਜੀਟਲ ਅਤੇ ਤਕਨੀਕੀ ਸਹਿਯੋਗ ਨੂੰ ਤੇਜ਼ ਕਰਨ ਲਈ ਭਾਰਤ ਨਾਲ ਨਿਊਜ਼ੀਲੈਂਡ ਸੈਂਟਰ ਫਾਰ ਡਿਜੀਟਲ ਕਨੈਕਸ਼ਨਜ਼ ਦੀ ਸਹਿ-ਸਥਾਪਨਾ ਕੀਤੀ ਸੀ। 

ਗਲੋਬਲ, ਤਕਨੀਕੀ ਅਤੇ ਨਸਲੀ-ਸਮਾਜਕ ਦ੍ਰਿਸ਼ਟੀਕੋਣਾਂ ਨੂੰ ਜੋੜਦੇ ਹੋਏ ਉਨ੍ਹਾਂ ਦੇ ਟਰੈਂਡਸੈਟਰ ਖੋਜ ਨੇ ਖੁਲਾਸਾ ਕੀਤਾ ਕਿ ਭਾਰਤੀ ਆਈ.ਟੀ ਪੇਸ਼ੇਵਰਾਂ ਨੇ ਨਿਊਜ਼ੀਲੈਂਡ ਦੀ ਆਰਥਿਕਤਾ ਵਿਚ ਸਾਲਾਨਾ 350 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਪਾਇਆ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement