ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਰਾਜਨੀਤੀਕਰਨ ਕੀਤਾ ਗਿਆ : ਅਧਿਕਾਰੀ
Published : Jul 9, 2020, 10:20 am IST
Updated : Jul 9, 2020, 10:20 am IST
SHARE ARTICLE
File Photo
File Photo

ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ’ਚ ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਕਾਫੀ ਰਾਜਨੀਤੀਕਰਨ

ਵਾਸ਼ਿੰਗਟਨ, 8 ਜੁਲਾਈ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ’ਚ ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਕਾਫੀ ਰਾਜਨੀਤੀਕਰਨ ਕੀਤਾ ਗਿਆ, ਪਰ ਭਾਰਤ ’ਚ ਇਸ ਦਾ ਵੱਡੇ ਪੱਧਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੀਤੀ ਗਈ ਖੋਜ ਨਾਲ ਇਹ ਪਤਾ ਲਗਦਾ ਹੈ ਕਿ ਮਲੇਰੀਆ ਦੇ ਇਲਾਜ ’ਚ ਵਰਤੀ ਜਾਂਦੀ ਇਹ ਦਵਾਈ ਕੋਵਿਡ 19 ਦੇ ਸ਼ੁਰੂਆਤੀ ਇਲਾਜ ’ਚ ਸਫ਼ਲ ਰਹੀ ਹੈ।

ਵਾਇਟ ਹਾਊਸ ਵਪਾਰ ਅਤੇ ਨਿਰਮਾਣ ਨੀਤੀ ਦੇ ਡਾਇਰੈਕਟਰ ਪੀਟਰ ਨਵਾਰੋ ਨੇ ਕਿਹਾ, ‘‘ਇਹ ਮੁੱਖ ਮੀਡੀਆ ਅਤੇ ਮੈਡੀਕਲ ਭਾਈਚਾਰੇ ਦੇ ਇਕ ਧੜੇ ਵਲੋਂ ਦਵਾਈ ਦਾ ਰਾਜਨੀਤੀਕਰਨ ਹੈ ਜਿਸ ਨੇ ਇਕ ਤਰ੍ਹਾਂ ਨਾਲ ਇਸ ਨੂੰ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਵਿਚਾਲੇ ਇਕ ਜੰਗ ਬਣਾ ਦਿਤੀ ਹੈ ਅਤੇ ਇਸ ਦਵਾਈ ਨੂੰ ਲੈ ਕੇ ਨਕਲੀ ਡਰ ਪੈਦਾ ਕਰ ਦਿਤਾ ਹੈ।  ਉਨ੍ਹਾਂ ਨੇ ਕਿਹਾ, ‘‘ਇਹ ਸੋਚਨਾ ਕਿ ਇਹ ਦਵਾਈ ਖ਼ਤਰਨਾਕ ਹੈ, ਇਹ ਬੇਵਕੂਫ਼ੀ ਭਰਿਆ ਹੈ ਪਰ ਜੇਕਰ ਇਸ ਦੀ ਮੀਡੀਆ ਕਵਰੇਜ ਦੇ ਆਧਾਰ ’ਤੇ ਅਮਰੀਕੀ ਲੋਕਾਂ ਤੋਂ ਪੁਛਾਂਗੇ ਤਾਂ ਮੌਜੂਦਾ ਸਥਿਤੀ ਇਹ ਹੀ ਹੈ।’’    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement