ਤਾਲਿਬਾਨ 100 ਸਾਲ ’ਚ ਵੀ ਅਫ਼ਗਾਨ ਸਰਕਾਰ ਕੋਲੋਂ ਆਤਮ ਸਮਰਪਣ ਨਹੀਂ ਕਰਾ ਸਕਦਾ : ਗਨੀ

By : GAGANDEEP

Published : Jul 9, 2021, 9:35 am IST
Updated : Jul 9, 2021, 9:35 am IST
SHARE ARTICLE
Ashraf Ghani
Ashraf Ghani

'ਸੱਤ ਬਲੈਕ ਹਾਕ ਹੈਲੀਕਾਪਟਰ ਜਲਦ ਹੀ ਅਫ਼ਗ਼ਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੌਂਪੇ ਜਾਣਗੇ ਜੋ ਚਲ ਰਹੇ ਸੰਘਰਸ਼ ਨੂੰ ਕੰਟਰੋਲ ’ਚ ਲਿਆਉਣ ਦੀ ਮਦਦ ਕਰਨਗੇ'

ਕਾਬੁਲ : ਅਮਰੀਕੀ ਸੈਨਿਕ ਦੀ ਵਾਪਸੀ ਅਤੇ ਤਾਲਿਬਾਨ ਦੀ ਵਧਦੀ ਹਿੰਸਾ ’ਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ(Taliban can't surrender to Afghan government in 100 years) ਕਿ ਤਾਲਿਬਾਨ ਅਗਲੇ 100 ਸਾਲਾਂ ’ਚ ਵੀ ਅਫ਼ਗਾਨ ਸਰਕਾਰ ਨੂੰ ਆਤਮ ਸਮਰਪਣ ਕਰਨ ’ਤੇ ਮਜਬੂਰ ਨਹੀਂ ਕਰ ਸਕਦਾ।

Ashraf GhaniAshraf Ghani

ਰਾਸ਼ਟਰਪਤੀ ਭਵਨ ’ਚ ਹੋਈ ਇਕ ਕੈਬਨਿਟ ਬੈਠਕ ’ਚ ਗਨੀ ਨੇ ਕਿਹਾ (Taliban can't surrender to Afghan government in 100 years)  ਕਿ ਤਾਲਿਬਾਨ ਅਤੇ ਉਸ ਦੇ ਸਮਰਥਕ ਦੇਸ਼ ’ਚ ਹੋ ਰਹੇ ਖ਼ੂਨ-ਖ਼ਰਾਬੇ ਅਤੇ ਤਬਾਹੀ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹੈ ਪਰ ਅਸੀਂ ਅਪਣੇ ਖੇਤਰਾਂ ਦੀ ਰੱਖਿਆ ਲਈ ਤਿਆਰ ਹਾਂ।

Ashraf GhaniAshraf Ghani

ਇਹ ਵੀ ਪੜ੍ਹੋ:  ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ

ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾ ਮੁਹਿਬ ਨੇ ਕਿਹਾ ਕਿ ਤਾਲਿਬਾਨ ਦੇ ਖੇਤਰ ਵਿਸਤਾਰ ਦਾ ਮਤਲਬ ਇਹ ਨਹੀਂ ਹੈ ਕਿ ਅਫ਼ਗ਼ਾਨ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਪਣੇ ਖੇਤਰਾਂ (Taliban can't surrender to Afghan government in 100 years)  ਦੀ ਰੱਖਿਆ ਲਈ ਤਿਆਰ ਹਨ।

Ashraf GhaniAshraf Ghani

ਮੁਹਿਬ ਨੇ ਦਸਿਆ ਕਿ ਸੱਤ ਬਲੈਕ ਹਾਕ ਹੈਲੀਕਾਪਟਰ ਜਲਦ ਹੀ ਅਫ਼ਗ਼ਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੌਂਪੇ ਜਾਣਗੇ ਜੋ ਚਲ ਰਹੇ ਸੰਘਰਸ਼ ਨੂੰ ਕੰਟਰੋਲ ’ਚ ਲਿਆਉਣ ਦੀ ਮਦਦ ਕਰਨਗੇ। ਅਫ਼ਗ਼ਾਨਿਸਤਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ’ਚ 200 ਤੋਂ ਵੱਧ ਤਾਲਿਬਾਨੀ ਅਤਿਵਾਦੀ ਮਾਰੇ ਗਏ ਹਨ। ਅਫ਼ਗ਼ਾਨ ਕਮਾਂਡੋ ਬਲਾਂ ਦੇ ਘੱਟ ਤੋਂ ਘੱਟ 10,000 ਮੈਂਬਰ ਦੇਸ਼ ਭਰ ’ਚ ਤਾਲਿਬਾਨ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਿਆਦ ’ਚ ਛੇ ਅਤੇ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।              

ਇਹ ਵੀ ਪੜ੍ਹੋ:  ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement