
Italy News : ਹਾਦਸੇ ਤੋਂ ਬਾਅਦ ਸਾਰੀਆਂ ਉਡਾਣਾਂ ਕੀਤੀਆਂ ਮੁਅੱਤਲ
Man dies after getting stuck in engine at airport Italy : ਇਟਲੀ ਦੇ ਇਕ ਹਵਾਈ ਅੱਡੇ ’ਤੇ ਰਨਵੇਅ ’ਤੇ ਇਕ ਜਹਾਜ਼ ਦੇ ਇੰਜਣ ਵਿਚ ਫਸਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ, ਉਹ ਵਿਅਕਤੀ ਰਨਵੇਅ ’ਤੇ ਦੌੜ ਰਿਹਾ ਸੀ ਅਤੇ ਇਕ ਏ-319 ਜਹਾਜ਼ ਦੇ ਰਸਤੇ ਵਿਚ ਆ ਗਿਆ ਅਤੇ ਉਸ ਨੂੰ ਜਹਾਜ਼ ਦੇ ਇੰਜਣ ਨੇ ਖਿੱਚ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਟਲੀ ਦੇ ਸ਼ਹਿਰ ਬਰਗਾਮੋ ਦੇ ਹਵਾਈ ਅੱਡੇ ਉਤੇ ਮੰਗਲਵਾਰ ਨੂੰ ਇਕ ਵਿਅਕਤੀ ਰਨਵੇਅ ’ਤੇ ਦੌੜਨ ਲੱਗਾ ਅਤੇ ਜਹਾਜ਼ ਦੇ ਇੰਜਣ ਵਿਚ ਫੱਸ ਗਿਆ, ਜਿਸ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿਤੀਆਂ ਗਈਆਂ।
ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿਤੀ। ਬਰਗਾਮੋ ਮਿਲਾਨ ਹਵਾਈ ਅੱਡਾ ਅਥਾਰਟੀ, ਜਿਸ ਨੂੰ ਸੈਕਬੋ ਵਜੋਂ ਜਾਣਿਆ ਜਾਂਦਾ ਹੈ, ਨੇ ਕਿਹਾ ਕਿ ਬਰਗਾਮੋ-ਓਰੀਓ ਅਲ ਸੇਰੀਓ ਹਵਾਈ ਅੱਡੇ ’ਤੇ ਸਾਰੀਆਂ ਉਡਾਣਾਂ ਸਥਾਨਕ ਸਮੇਂ ਅਨੁਸਾਰ ਸਵੇਰੇ 10.20 ਵਜੇ ‘ਟੈਕਸੀਵੇਅ’ ’ਤੇ ਸਮੱਸਿਆ ਕਾਰਨ ਮੁਅੱਤਲ ਕਰ ਦਿਤੀਆਂ ਗਈਆਂ। ਸੈਕਬੋ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਰੀਏਰ ਡੇਲਾ ਸੇਰਾ ਅਖਬਾਰ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ ਤਾਂ ਕੋਈ ਵਿਅਕਤੀ ਰਨਵੇਅ ’ਤੇ ਆ ਗਿਆ ਅਤੇ ਇੰਜਣ ਵਿਚ ਫਸ ਗਿਆ। (ਏਜੰਸੀ)
(For more news apart from “ Man dies after getting stuck in engine at airport Italy , ” stay tuned to Rozana Spokesman.)