
ਚਾਲਕ ਦਲ ਸਮੇਤ ਜਹਾਜ਼ ’ਚ ਸਵਾਰ ਸਾਰੇ ਯਾਤਰੀ ਸੁਰੱਖਿਅਤ
ਗਾਜ਼ਾ : ਗਲੋਬਲ ਸੁਮੁਦ ਫਲੋਟੀਲਾ ਗਾਜ਼ਾ ਲਈ ਇੱਕ ਸਹਾਇਤਾ ਜਹਾਜ਼ ਜੋ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਅਤੇ 44 ਦੇਸ਼ਾਂ ਦੇ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ। ਇਸ ਜਹਾਜ਼ ਨੂੰ ਟਿਊਨੀਸ਼ੀਆ ਦੇ ਤੱਟ ’ਤੇ ਇੱਕ ਕਥਿਤ ਡਰੋਨ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ। ਇਹ ਜਹਾਜ਼ ਗਾਜ਼ਾ ਪੱਟੀ ਦੀ ਇਜ਼ਰਾਈਲ ਦੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਦਾ ਹਿੱਸਾ ਸੀ।
ਜੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਰਤਗਾਲੀ ਝੰਡੇ ਵਾਲੀ ਕਿਸ਼ਤੀ, ਜਿਸ ਵਿੱਚ ਫਲੋਟਿਲਾ ਦੀ ਸਟੀਅਰਿੰਗ ਕਮੇਟੀ ਸੀ, ਦੇ ਮੁੱਖ ਡੈੱਕ ਅਤੇ ਹੇਠਾਂ ਵਾਲੇ ਡੈੱਕ ਸਟੋਰੇਜ ਨੂੰ ਅੱਗ ਲੱਗ ਗਈ, ਹਾਲਾਂਕਿ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਗਲੋਬਲ ਸੁਮੁਦ ਫਲੋਟੀਲਾ ਪੁਸ਼ਟੀ ਕਰਦਾ ਹੈ ਕਿ ਮੁੱਖ ਕਿਸ਼ਤੀਆਂ ਵਿੱਚੋਂ ਇੱਕ ਜਿਸ ਨੂੰ ਫੈਮਿਲੀ ਬੋਟ ਵਜੋਂ ਜਾਣਿਆ ਜਾਂਦਾ ਹੈ। ਜੋ ਗਲੋਬਲ ਸੁਮੁਦ ਫਲੋਟੀਲਾ ਸਟੀਅਰਿੰਗ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਸੀ ਨੂੰ ਇੱਕ ਡਰੋਨ ਨੇ ਟੱਕਰ ਮਾਰ ਦਿੱਤੀ। ਕਿਸ਼ਤੀ ਪੁਰਤਗਾਲੀ ਝੰਡੇ ਹੇਠ ਸੀ ਅਤੇ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।