Canada News : ‘ਕਰ ਭਲਾ ਹੋ ਭਲਾ' ਸੁਸਾਇਟੀ ਨੇ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਕਰਨ ਦਾ ਕੀਤਾ ਫ਼ੈਸਲਾ
Published : Sep 9, 2025, 11:30 am IST
Updated : Sep 9, 2025, 11:30 am IST
SHARE ARTICLE
'Kar Bhala Ho Bhala' Society Decides to Help Flood Victims of Punjab Latest Canada News in Punjabi 
'Kar Bhala Ho Bhala' Society Decides to Help Flood Victims of Punjab Latest Canada News in Punjabi 

Canada News : ਰਿਚਮੰਡ ਵਿਚ ਕਰਵਾਇਆ ਸਮਾਗਮ 

'Kar Bhala Ho Bhala' Society Decides to Help Flood Victims of Punjab Latest Canada News in Punjabi ਵੈਨਕੂਵਰ : ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ‘ਕਰ ਭਲਾ ਹੋ ਭਲਾ’ ਸੁਸਾਇਟੀ ਨੇ ਰਿਚਮੰਡ ਦੇ ਇਕ ਪਾਰਕ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪੁੱਜੇ ਰਿਚਮੰਡ ਤੋਂ ਪੰਜਾਬੀ ਸਾਂਸਦ ਪਰਮ ਬੈਂਸ ਵਲੋਂ ਉਕਤ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। 

ਇਸ ਮੌਕੇ ਹਾਜ਼ਰ ਰਘਬੀਰ ਸਿੰਘ ਉੱਪਲ ਵਲੋਂ ਅਪਣੇ ਪਰਵਾਰ ਸਮੇਤ ਇਸ ਸੰਸਥਾ ਨੂੰ ਹਰੇਕ ਤਰ੍ਹਾਂ ਦੀ ਵਿਤੀ ਸਹਾਇਤਾ ਦੇਣ ਦਾ ਵੀ ਭਰੋਸਾ ਦਿਵਾਇਆ ਗਿਆ। ਇਸ ਸਮਾਗਮ ਵਿਚ ਸ਼ਾਮਲ ਵਲੰਟੀਅਰੀਆਂ ਵਲੋਂ ਜਿੱਥੇ ਕਿ ਪੰਜਾਬ ਵਿਚ ਆਏ ਹੜਾਂ ਕਾਰਨ ਹੜ ਪੀੜਤ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਗਿਆ, ਉੱਥੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ। ਇਸ ਮੌਕੇ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਫ਼ੁਟਬਾਲ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਮੌਕੇ ਕਰਨ ਸ਼ਰਮਾ, ਸੁੱਖ ਉੱਪਲ, ਪ੍ਰਦੀਪ ਉੱਪਲ, ਜੱਗ ਢਿੱਲੋਂ, ਕਨਵਰਨ ਮਾਹਲ, ਲਵ ਜੀਤ ਨਾਹਲ, ਗੈਰੀ ਨਾਹਲ, ਸੰਨੀ ਸਹੋਤਾ, ਸਵਿਤਲਨਾ ਸਹੋਤਾ, ਗੁਰਜ, ਖਹਿਰਾ, ਪਉਲ ਡੈਨਸ ਵੈਂਟੀਨ ਅਤੇ ਦਿਨੇਸ਼ ਮਲਹੋਤਰਾ ਵੀ ਹਾਜ਼ਰ ਸਨ। 

(For more news apart from 'Kar Bhala Ho Bhala' Society Decides to Help Flood Victims of Punjab Latest Canada News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement