ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਹੋਈ ਜਾਨਲੇਵਾ ਬੀਮਾਰੀ
Published : Oct 9, 2018, 12:45 pm IST
Updated : Oct 9, 2018, 12:45 pm IST
SHARE ARTICLE
Masood Azhar
Masood Azhar

ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼ - ਏ - ਮੁਹੰਮਦ ਦੇ ਮਸੂਦ ਅਜ਼ਹਰ ਨੂੰ ਜਾਨਲੇਵਾ ਬੀਮਾਰੀ ਹੋਣ ਦੀ ਖਬਰ ਹੈ। ਭਾਰਤੀ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ...

ਇਸਲਾਮਾਬਾਦ, (ਭਾਸ਼ਾ) : ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼ - ਏ - ਮੁਹੰਮਦ ਦੇ ਮਸੂਦ ਅਜ਼ਹਰ ਨੂੰ ਜਾਨਲੇਵਾ ਬੀਮਾਰੀ ਹੋਣ ਦੀ ਖਬਰ ਹੈ। ਭਾਰਤੀ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਮਸੂਦ ਅਜ਼ਹਰ ਦੀ ਸਿਹਤ ਬੇਹੱਦ ਖ਼ਰਾਬ ਹੈ। ਖ਼ਰਾਬ ਸਿਹਤ ਦੇ ਚਲਦੇ ਉਸ ਦਾ ਬਿਸਤਰ ਤੋਂ ਉਠਣਾ ਮੁਸ਼ਕਲ ਹੋ ਗਿਆ ਹੈ। ਮਸੂਦ ਦੇ ਭਰਾ ਰਊਫ ਅਸਗਰ ਅਤੇ ਅਤਹਰ ਇਬ੍ਰਾਹਿਮ ਹੁਣ ਸੰਗਠਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚ ਅਤਿਵਾਦੀ ਗਤੀਵਿਧੀਆਂ ਸੰਚਾਲਿਤ ਕਰ ਰਹੇ ਹਨ।

Masood Azhar Masood Azhar

ਪਹਿਚਾਣ ਨਹੀਂ ਦੱਸਣ ਦੀ ਸ਼ਰਤ 'ਤੇ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 50 ਸਾਲ ਦੇ ਅਜ਼ਹਰ ਨੂੰ ਰੀੜ੍ਹ ਦੀ ਹੱਡੀ ਅਤੇ ਕਿਡਨੀ ਵਿਚ ਮੁਸ਼ਕਿਲ ਹੈ। ਅਜਹਰ ਰਾਵਲਪਿੰਡੀ ਦੇ ਕੰਬਈਂਡ ਮਿਲਿਟਰੀ ਹਸਪਤਾਲ ਵਿਚ ਇਸ ਦਾ ਇਲਾਜ ਕਰਵਾ ਰਹੇ ਸਨ ਪਰ ਪਿਛਲੇ ਲਗਭਗ ਡੇਢ ਸਾਲ ਤੋਂ ਉਹ ਬਿਸਤਰੇ 'ਤੇ ਹੀ ਹੈ। 1999 ਵਿਚ ਭਾਰਤ ਸਰਕਾਰ ਨੇ ਮਸੂਦ ਅਜ਼ਹਰ ਨੂੰ ਇੰਡੀਅਨ ਏਅਰਲਾਈਨਸ ( IC - 814) ਦੀ ਅਗਵਾ ਫਲਾਈਟ ਦੇ ਮੁਸਾਫਰਾਂ ਦੇ ਬਦਲੇ ਰਿਹਾ ਕੀਤਾ ਸੀ।

Masood Azhar Masood Azhar

ਇਸ ਹਾਈਜੈਕਿੰਗ ਵਿਚ ਤਤਕਾਲੀਨ ਤਾਲਿਬਾਨ, ਅਲਕਾਇਦਾ ਚੀਫ ਅਤੇ ਆਈਐਸਆਈ ਨੇ ਵੀ ਸਾਥ ਦਿਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਸੂਦ ਨੂੰ ਕਾਫ਼ੀ ਦਿਨਾਂ ਤੋਂ ਅਪਣੇ ਘਰ ਨਗਰ ਭਾਵਲਪੁਰ ਜਾਂ ਪਾਕਿਸਤਾਨ ਵਿਚ ਹੋਰ ਕਿਸੇ ਜਗ੍ਹਾ 'ਤੇ ਨਹੀਂ ਵੇਖਿਆ ਗਿਆ ਹੈ। ਭਾਰਤ ਵਿਚ ਕਈ ਅਤਿਵਾਦੀ ਹਮਲਿਆਂ ਦੇ ਪਿੱਛੇ ਮਸੂਦ ਦਾ ਹੱਥ ਰਿਹਾ ਹੈ।  ਇਹਨਾਂ ਵਿਚ 2001 ਸੰਸਦ ਹਮਲਾ, 2005 ਅਯੁਧਿਆ ਹਮਲਾ ਅਤੇ 2016 ਦਾ ਪਠਾਨਕੋਟ ਅਤਿਵਾਦ ਹਮਲਾ ਸ਼ਾਮਿਲ ਹੈ। ਅਜ਼ਹਰ ਮਸੂਦ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅਤਿਵਾਦੀ ਐਲਾਨ ਕਰਨ ਦੇ ਭਾਰਤ ਦੀਆਂ ਕੋਸ਼ਿਸ਼ਾਂ ਦੇ ਰਸਤੇ 'ਚ ਚੀਨ ਹਮੇਸ਼ਾ ਰੋੜ੍ਹਾ ਅਟਕਾਉਂਦਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement