
ਅਮਰੀਕੀ ਰਾਸ਼ਟਰਪੀ ਟਰੰਪ ਨੇ ਸੁਪਰੀਮ ਕੋਰਟ ਦੇ ਨਵੇਂ ਜੱਜ ਬ੍ਰੇਟ ਕੈਵਨਾਗ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਧੋਖੇਬਾਜ਼ੀ ਅਤੇ ਬਨਾਵਟੀ ਕਰਾਰ ਦਿਤਾ।
ਵਾਸ਼ਿੰਗਟਨ, ( ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਨਵੇਂ ਜੱਜ ਬ੍ਰੇਟ ਕੈਵਨਾਗ ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਧੋਖੇਬਾਜ਼ੀ ਅਤੇ ਬਨਾਵਟੀ ਕਰਾਰ ਦਿਤਾ। ਜਾਣਕਾਰੀ ਮੁਤਬਾਕ ਟਰੰਪ ਨੇ ਬ੍ਰੇਟ ਕੈਵਨਾਗ ਨੂੰ ਕਿਹਾ ਕਿ ਪੂਰੇ ਮੁਲਕ ਵੱਲੋਂ ਮੈਂ ਤੁਹਾਡੇ ਕੋਲੋਂ ਮੁਆਫੀ ਮੰਗਦੀ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਵਨਾਗ ਅਤੇ ਉਸਦੇ ਪਰਿਵਾਰ ਨੂੰ ਹੋਏ ਦੁੱਖ ਅਤੇ ਦਰਦ ਦੇ ਲਈ ਸਾਰੇ ਦੇਸ਼ਵਾਸੀਆਂ ਵੱਲੋਂ ਉਨਾਂ ਤੋਂ ਮੁਆਫੀ ਮੰਗੀ।
Supreme court USA
ਉਨਾਂ ਨੇ ਵ੍ਹਾਈਟ ਹਾਊਸ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਕਿਹਾ ਕਿ ਸਾਡੇ ਦੇਸ਼ ਵੱਲੋਂ ਮੈਂ ਬ੍ਰੇਟ ਅਤੇ ਪੂਰੇ ਕੈਵਨਾਗ ਪਰਿਵਾਰ ਤੋਂ ਮਾਫੀ ਮੰਗਦਾ ਹਾਂ। ਰਿਪਬਲਿਕਨ ਮੁਖੀ ਟਰੰਪ ਨੇ ਜੱਜ ਤੇ ਮਹਾਦੋਸ਼ ਚਲਾਉਣ ਦੀ ਡੇਮੋਕ੍ਰੇਟਿਕ ਪਾਰਟੀ ਦੀ ਮੰਗ ਨੂੰ ਅਮਰੀਕੀ ਜਨਤਾ ਦਾ ਅਪਮਾਨ ਦਸਦੇ ਹੋਏ ਇਸਦੀ ਸਖ਼ਤ ਨਿੰਦਾ ਕੀਤੀ ਹੈ। ਟਰੰਪ ਦੇ ਬਿਆਨ ਅਨੁਸਾਰ ਉਨਾਂ ਸੁਣਿਆ ਹੈ ਕਿ ਡੇਮੋਕ੍ਰੇਟ ਇਕ ਸ਼ਾਨਦਾਰ ਨਿਆਪੰਸਦ ਵਿਅਕਤੀ ਤੇ ਮਹਾਦੋਸ਼ ਚਲਾਉਣ ਬਾਰੇ ਸੋਚ ਰਹੇ ਹਨ। ਉਨਾਂ ਕਿਹਾ ਕਿ ਇਕ ਵਿਅਕਤੀ ਜਿਸਨੇ ਕੁਝ ਵੀ ਗਲਤ ਨਹੀਂ ਕੀਤਾ,
Judge Brett Kavanaugh
ਉਹ ਜੋ ਡੈਮੋਕ੍ਰੇਟ ਦੇ ਸਥਾਪਿਤ ਕੀਤੇ ਗਏ ਧੋਖੇ ਵਿਚ ਡੇਮੋਕ੍ਰੇਟ ਦੇ ਵਕੀਲਾਂ ਵੱਲੋਂ ਫੜਿਆ ਗਿਆ ਅਤੇ ਹੁਣ ਉਹ ਉਸ ਤੇ ਮਹਾਦੋਸ਼ ਚਲਾਉਣਾ ਚਾਹੁੰਦੇ ਹਨ। ਇਹ ਅਮਰੀਕੀ ਜਨਤਾ ਦਾ ਅਪਮਾਨ ਹੈ। ਟਰੰਪ ਨੇ ਕੈਵਨਾਗ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬਨਾਵਟੀ ਅਤੇ ਬਦਨਾਮ ਕਰਨ ਵਾਲਾ ਦਸਿਆ। ਹਾਲਾਂਕਿ ਡੇਮੋਕ੍ਰੇਟਿਕ ਅਗਵਾਈ ਵਿਚ ਮਹਾਦੋਸ਼ ਚਲਾਉਣ ਦੀ ਅਪਣੇ ਦੋ ਸੰਸਦੀ ਮੈਂਬਰਾ ਦੀ ਮੰਗ ਤੋਂ ਪਾਸੇ ਹੱਟ ਗਏ ਹਨ।
Judge Brett Kavanaugh and Trump
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੇ ਲਈ ਨਾਮਜ਼ਦ ਬ੍ਰੇਟ ਕੈਵਨਾਗ ਦੀ ਨਾਮਜ਼ਦਗੀ ਦਾ 50 ਦੇ ਮੁਕਾਬਲਤਨ 48 ਵੋਟਾਂ ਤੋਂ ਪ੍ਰਵਾਨ ਕਰ ਲਿਆ। ਇਸ ਨਾਲ ਕੈਵਨਾਗ ਦਾ ਜੱਜ ਬਣਨ ਦਾ ਰਾਹ ਖੁੱਲ ਗਿਆ। ਉਨਾਂ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਦੀ ਸਹੁੰ ਵੀ ਚੁੱਕ ਲਈ।