ਬਰਤਾਨੀਆ ਵਿਚ ਕੋਰੋਨਾ ਦਾ ਨਵਾਂ ਹੱਲਾ : ਨੌਟਿੰਘਮ ਸੱਭ ਤੋਂ ਵੱਧ ਪ੍ਰਭਾਵਤ
Published : Oct 9, 2020, 10:59 pm IST
Updated : Oct 9, 2020, 10:59 pm IST
SHARE ARTICLE
image
image

ਕੋਰੋਨਾ ਪੀੜਤਾਂ ਦੀ ਗਿਣਤੀ ਛੇ ਲੱਖ ਦੇ ਨੇੜੇ ਲੱਗੀ

ਇੰਗਲੈਂਡ, 9 ਅਕਤੂਬਰ (ਸ਼ਿੰਦਰਪਾਲ ਸਿੰਘ) : ਬਰਤਾਨੀਆ ਵਿਚ ਕੋਰੋਨਾ ਮਹਾਂਮਾਰੀ ਦੀ ਇਕ ਵਾਰ ਫਿਰ ਵੱਡੀ ਲਹਿਰ ਆ ਗਈ ਹੈ। ਦੇਸ਼ ਭਰ ਵਿਚ ਤਾਜ਼ਾ ਕੇਸਾਂ ਦੀ ਗਿਣਤੀ 5 ਲੱਖ 62 ਹਜ਼ਾਰ ਨੂੰ ਢੁਕ ਗਈ ਹੈ, ਜਦਕਿ ਮੌਤਾਂ ਦਾ ਅੰਕੜਾ ਵੀ 42,600 ਤੋਂ ਟੱਪ ਗਿਆ ਹੈ। ਯਾਦ ਰਹੇ 94 ਹਜ਼ਾਰ ਵਰਗ ਮੀਲ ਦੇ ਬਰਤਾਨੀਆ, ਜਿਸ ਨੂੰ ਅਸੀਂ ਸੌਖੇ ਨਾਮ ਨਾਲ ਯੂ. ਕੇ. ਵਜੋਂ ਵੱਧ ਜਾਣਦੇ ਹਾਂ, ਵਿਚ ਚਾਰ ਮੁਲਕ ਇੰਗਲੈਂਡ, ਸਕੌਟਲੈਂਡ, ਵੇਲਜ਼ ਅਤੇ ਉਤਰੀ ਆਇਰਲੈਂਡ ਹਨ। ਇਨ੍ਹਾਂ ਚਾਰਾਂ ਮੁਲਕਾਂ ਦੇ ਅੰਕੜੇ ਵਖਰੇ ਹਨ। ਕੋਰੋਨਾ ਦੇ ਸੱਭ ਤੋਂ ਵੱਧ ਮਾਮਲੇ ਇੰਗਲੈਂਡ ਵਿਚ ਹਨ ਜਿਥੇ ਪਿਛਲੇ ਦੋ ਹਫ਼ਤਿਆਂ ਵਿਚ ਮਰੀਜ਼ਾਂ ਦੀ ਗਿਣਤੀ ਇਕ ਲੱਖ 22 ਹਜ਼ਾਰ ਟੱਪ ਗਈ ਜਦਕਿ ਦੂਜੇ ਨੰਬਰ 'ਤੇ ਵੇਲਜ਼ ਹੈ ਜਿਥੇ ਇਹ ਗਿਣਤੀ 16 ਹਜ਼ਾਰ ਦੇ ਕਰੀਬ ਹੈ।

imageimage

ਸਕੌਟਲੈਂਡ ਵਿਚ 16,500 ਅਤੇ ਸੱਭ ਤੋਂ ਘੱਟ ਗਿਣਤੀ ਉਤਰੀ ਆਇਰਲੈਂਡ ਵਿਚ ਹੈ, ਜਿਥੇ ਇਹ ਗਿਣਤੀ ਸਿਰਫ 1900 ਤੋਂ ਉੱਪਰ ਹੈ। ਇਸ ਵੀਰਵਾਰ ਤਕ 17,500 ਤੋਂ ਵੀ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। ਹਾਲ ਹੀ ਵਿਚ ਹੋ ਰਹੀ ਟੋਰੀ ਪਾਰਟੀ ਦੀ ਸਲਾਨਾ ਕਾਨਫ਼ਰੰਸ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ, ਸਿਹਤ ਸਕੱਤਰ ਮੈਟ ਹੈਂਕੌਕ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਵਿਡ 'ਤੇ ਕਾਬੂ ਪਾਉਣ ਵਿਚ ਸੌ ਫ਼ੀ ਸਦੀ ਯਤਨਸ਼ੀਲ ਹੈ ਪਰ ਦੇਖਣ ਵਿਚ ਇਹ ਵੀ ਆ ਰਿਹਾ ਹੈ ਕਿ ਸਰਕਾਰ ਕੋਰੋਨਾ ਨੂੰ ਕਾਬੂ ਕਰਨ ਵਿਚ ਅਪਣੀ ਨੀਤੀ ਬਾਰੇ ਪੂਰੀ ਤਰਾਂ ਸਪੱਸ਼ਟ ਨਹੀਂ ਹੈ।

ਨੌਟਿੰਘਮ ਵਿਚ ਸੱਭ ਤੋਂ ਵੱਧ ਕੋਰੋਨਾ ਮਾਮਲੇ



ਪ੍ਰਾਪਤ ਅੰਕੜਿਆਂ ਮੁਤਾਬਕ ਰੌਬਿਨ ਹੁਡ ਦੇ ਸ਼ਹਿਰ ਨਾਲ ਜਾਣਿਆ ਜਾਂਦਾ ਮਸ਼ਹੂਰ ਸ਼ਹਿਰ ਨੌਟਿੰਘਮ ਹੁਣ ਕੋਰੋਨਾ ਦੇ ਸੱਭ ਤੋਂ ਵੱਧ ਕੇਸਾਂ ਕਾਰਨ ਸੁਰਖ਼ੀਆਂ ਵਿਚ ਆ ਗਿਆ ਹੈ। ਦੇਸ਼ ਦੇ ਉਤਰੀ ਮੱਧ ਭਾਗ ਦੇ ਇਸ ਸ਼ਹਿਰ ਵਿਚ ਇੱਕ ਲੱਖ ਦੀ ਗਿਣਤੀ ਪਿਛੇ 690 ਲੋਕ ਕੋਰੋਨਾ ਤੋਂ ਪੀੜਤ ਹਨ। ਨੌਟਿੰਘਮ ਨਗਰ ਨਿਗਮ ਦੇ ਲੇਬਰ ਪਾਰਟੀ ਨਾਲ ਸਬੰਧਤ ਮੁਖੀ ਡੇਵਿਡ ਮੈਲਨ ਨੇ ਕਿਹਾ ਕਿ ਸ਼ਹਿਰ ਵਿਚ ਪਾਬੰਦੀਆਂ ਦੀ ਚੰਗੀ ਤਰ੍ਹਾਂ ਪਾਲਣਾ ਨਾ ਕਰਨ ਕਰ ਕੇ ਨੌਬਤ ਇਥੋਂ ਤਕ ਪਹੁੰਚੀ ਹੈ। ਯਾਦ ਰਹੇ ਕਿ ਪੰਜ ਅਕਤੂਬਰ ਨੂੰ ਪੂਰੇ ਹੋਏ ਹਫ਼ਤੇ ਤਕ ਨੌਟਿੰਘਮ ਵਿਚ 2294 ਨਵੇਂ ਕੇਸ ਦਰਜ ਕੀਤੇ ਗਏ ਜੋ ਕਿ ਉਸ ਤੋਂ ਪਿਛਲੇ ਹਫ਼ਤੇ ਦੇ ਕੁੱਲ 407 ਕੇਸਾਂ ਨਾਲੋਂ ਕਰੀਬ 6 ਗੁਣਾਂ ਵੱਧ ਹਨ। ਸ਼ਹਿਰ ਦੇ ਜਨਤਕ ਸਿਹਤ ਮੁਖੀ ਐਡੀਸਨ ਚੈਲੇਂਜਰ ਦਾ ਕਹਿਣਾ ਹੈ ਕਿ ਨਵੇਂ ਅੰਕੜੇ ਕਾਫ਼ੀ ਡਰਾਉਣ ਵਾਲੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਅਤੇ ਕਾਨੂੰਨ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ।

SHARE ARTICLE

ਏਜੰਸੀ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement