
ਬ੍ਰਿਟੇਨ ਦਾ ਰਹਿਣ ਵਾਲਾ ਇਕ ਵਿਅਕਤੀ ਆਪਣੀ ਪਤਨੀ ਦਾ 40ਵਾਂ ਜਨਮਦਿਨ ਮਨਾਉਣ ਦੇ ਲਈ ਲਾਗੂਨ ਗਿਆ ਸੀ। ਇਥੇ ਉਹ ਬੀਚ 'ਤੇ ਤੈਰ ਰਿਹਾ ਸੀ
ਲੰਡਨ : ਬ੍ਰਿਟੇਨ ਦਾ ਰਹਿਣ ਵਾਲਾ ਇਕ ਵਿਅਕਤੀ ਆਪਣੀ ਪਤਨੀ ਦਾ 40ਵਾਂ ਜਨਮਦਿਨ ਮਨਾਉਣ ਦੇ ਲਈ ਲਾਗੂਨ ਗਿਆ ਸੀ। ਇਥੇ ਉਹ ਬੀਚ 'ਤੇ ਤੈਰ ਰਿਹਾ ਸੀ ਪਰ ਉਸ ਤੋਂ ਬਾਅਦ ਤੋਂ ਉਹ ਦਿਖਾਈ ਨਹੀਂ ਦਿੱਤਾ। ਹੁਣ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਪਾਣੀ 'ਚ ਸ਼ਾਰਕ ਨੇ ਖਾਲ ਲਿਆ ਹੈ। ਪੀੜਿਤ ਦੀ ਪਹਿਚਾਣ ਰਿਚਰਡ ਮਾਰਟਿਨ ਟਰਨਰ ਦੇ ਤੌਰ 'ਤੇ ਹੋਈ ਹੈ।ਜੋ ਸਰਕਾਰੀ ਨੌਕਰੀ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਹਿੰਦ ਮਹਾਸਾਗਰ 'ਚ ਰੀਯੂਨੀਅਨ ਟਾਪੂ ਦੇ ਪਾਣੀ 'ਚ ਤੈਰ ਰਹੇ ਸਨ। ਜਿਥੋਂ ਬਾਅਦ 'ਚ ਚਾਰ ਸ਼ਾਰਕ ਮੱਛੀਆਂ ਫੜੀਆਂ ਗਈਆਂ।
Eaten by Shark
ਰਿਚਰਡ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਲਾਪਤਾ ਹੋਣ ਤੋਂ ਕਈ ਦਿਨ ਬਾਅਦ ਹੋ ਸਕੀ। ਇਕ 13 ਫੁੱਟ ਲੰਬੀ ਸ਼ਾਰਕ ਦੇ ਢਿੱਡ 'ਚ ਉਸ ਦਾ ਹੱਥ ਤੇ ਸਰੀਰ ਦੇ ਹੋਰ ਅੰਗ ਮਿਲੇ ਹਨ। ਜਾਣਕਾਰੀ ਮੁਤਾਬਕ ਅਜੇ ਸ਼ਾਰਕ ਦੇ ਢਿੱਡ 'ਚ ਮਿਲੇ ਹੋਰ ਅੰਗਾਂ ਦਾ ਵੀ ਡੀ.ਐੱਨ.ਏ. ਟੈਸਟ ਕੀਤਾ ਜਾਵੇਗਾ, ਤਾਂਕਿ ਇਹ ਪੁਖਤਾ ਹੋ ਸਕੇ ਕਿ ਉਹ ਰਿਚਰਡ ਦੇ ਹੀ ਅੰਗ ਹਨ। ਬਾਕੀ ਤਿੰਨ ਸ਼ਾਰਕਾਂ ਦੇ ਢਿੱਡ 'ਚੋਂ ਵੀ ਸਮਾਨ ਮਿਲਿਆ ਹੈ ਜਿਸ ਦੀ ਜਾਂਚ ਜਾਰੀ ਹੈ।
Eaten by Shark
ਰਿਚਰਡ 2 ਨਵੰਬਰ ਨੂੰ ਹਰਮਿਟੇਜ਼ ਲਾਗੂਨ 'ਚ ਸਵੀਮਿੰਗ ਕਰਦੇ ਹੋਏ ਲਾਪਤਾ ਹੋਏ ਸਨ। ਜਿਥੋਂ ਉਹ ਗਾਇਬ ਹੋਏ ਸਨ ਉਸ ਥਾਂ ਤੋਂ ਚਾਰ ਸ਼ਾਰਕ ਮੱਛੀਆਂ ਫੜੀਆਂ ਗਈਆਂ ਹਨ। ਬਾਵਜੂਦ ਇਸਦੇ ਲੋਕਾਂ ਦਾ ਕਹਿਣਾ ਹੈ ਕਿ ਲਾਗੂਨ ਸਵਿਮਰਸ ਲਈ ਸੁਰੱਖਿਅਤ ਹੈ। ਹਰਮਿਟੇਜ ਲਾਗੂਨ ਨੂੰ 6 ਫੁੱਟ ਤੋਂ ਘੱਟ ਦੇ ਸ਼ਾਂਤ, ਸਾਫ ਪਾਣੀ ਵਾਲੇ ਟਾਪੂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜੋ ਇਕ ਬੈਰੀਅਰ ਦੇ ਰੂਪ 'ਚ ਕੰਮ ਕਰਦਾ ਹੈ, ਤਾਂਕਿ ਸ਼ਾਰਕ ਅੰਦਰ ਨਾ ਆ ਸਕੇ। ਮਾਮਲੇ 'ਤੇ ਬ੍ਰਿਟੇਨ ਦੇ ਵਿਦੇਸ਼ ਵਿਭਾਗ ਨੇ ਅਜੇ ਤੱਕ ਕੁਝ ਵੀ ਨਹੀਂ ਕਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।