ਪੰਜਾਬ 'ਚ ਭਗਵਾ ਝੰਡਾ ਲਹਿਰਾਉਣ ਲਈ ਤਰਲੋਮੱਛੀ ਹੋ ਰਹੀ ਭਾਜਪਾ
Published : Oct 7, 2019, 4:59 pm IST
Updated : Oct 8, 2019, 2:59 pm IST
SHARE ARTICLE
bhartiya janta party
bhartiya janta party

ਮਹਿਜ਼ ਦੋ ਚਾਰ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਇਸ ਸਮੇਂ ਭਾਜਪਾ ਦਾ ਦਬਦਬਾ ਕਾਇਮ ਹੈ। ਭਾਜਪਾ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ

ਨਵੀਂ ਦਿੱਲੀ : ਮਹਿਜ਼ ਦੋ ਚਾਰ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਇਸ ਸਮੇਂ ਭਾਜਪਾ ਦਾ ਦਬਦਬਾ ਕਾਇਮ ਹੈ। ਭਾਜਪਾ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਨੂੰ ਸਰ ਕਰਨ ਦਾ ਹੈ। ਉਹ ਹਰ ਹੀਲੇ ਪੰਜਾਬ ਵਿਚ ਭਗਵਾ ਝੰਡਾ ਲਹਿਰਾਉਣ ਲਈ ਤਰਲੋਮੱਛੀ ਹੋ ਰਹੀ ਹੈ ਪਰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਉਸ ਦੀ ਕੋਈ ਪੇਸ਼ ਨਹੀਂ ਜਾਣ ਦੇ ਰਹੇ। ਭਾਵੇਂ ਕਿ ਭਾਜਪਾ ਨੇ ਹਰਿਆਣਾ ਵਿਚ ਅਕਾਲੀ ਦਲ ਦੇ ਇਕੋ ਇਕ ਵਿਧਾਇਕ ਨੂੰ ਤੋੜ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਪਰ ਪੰਜਾਬ ਵਿਚ ਉਹ ਅਜੇ ਵੀ ਅਕਾਲੀ ਦਲ ਦੀ ਬਾਂਹ ਵਿਚ ਬਾਂਹ ਵਿਚ ਪਾ ਕੇ ਚੱਲਣ ਵਿਚ ਅਪਣਾ ਫ਼ਾਇਦਾ ਸਮਝਦੀ ਹੈ।

bhartiya janta partybhartiya janta party

ਭਾਜਪਾ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਪਤਾ ਹੈ ਕਿ ਪੰਜਾਬ ਵਿਚ ਸਿੱਖ ਵੋਟਰਾਂ ਵਿਚ ਸੰਨ੍ਹ ਲਗਾਏ ਬਿਨਾਂ ਇੱਥੇ ਦਾਲ ਨਹੀਂ ਗਲਣ ਵਾਲੀ। ਇਸ ਲਈ ਹੁਣ ਭਾਜਪਾ ਨੇ ਅੰਦਰਖ਼ਾਤੇ ਇਸ ਕੰਮ ਦੇ ਲਈ ਵੀ ਅਪਣੀ ਸਰਗਰਮੀ ਵਧਾ ਦਿੱਤੀ ਹੈ। ਮੋਦੀ ਸਰਕਾਰ ਵੱਲੋਂ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਦਾ ਐਲਾਨ ਕਰਨਾ ਅਤੇ ਹੁਣ ਖ਼ਾਲਿਸਤਾਨ ਪੱਖੀ ਸਿੱਖ ਆਗੂਆਂ ਦੀਆਂ ਸਜ਼ਾਵਾਂ ਮੁਆਫ਼ ਕਰਨੀਆਂ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰਕੈਦ ਵਿਚ ਤਬਦੀਲ ਕਰਨਾ ਭਾਜਪਾ ਦੀ ਇਸੇ ਰਣਨੀਤੀ ਦਾ ਹਿੱਸਾ ਹਨ। ਜਿਨ੍ਹਾਂ ਜ਼ਰੀਏ ਭਾਜਪਾ ਸਿੱਖ ਵਿਰੋਧੀ ਹੋਣ ਦਾ ਦਾਗ਼ ਧੋਣ ਵਿਚ ਲੱਗੀ ਹੋਈ ਹੈ।

ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਯਾਨੀ ਆਰਐਸਐਸ ਅਤੇ ਭਾਜਪਾ ਵੱਲੋਂ ਇਨ੍ਹਾਂ ਸਾਰੇ ਫ਼ੈਸਲਿਆਂ ਦਾ ਪੂਰਾ ਪੂਰਾ ਫ਼ਾਇਦਾ ਭਗਵਾਂ ਪਾਰਟੀ ਯਾਨੀ ਭਾਜਪਾ ਨੂੰ ਪਹੁੰਚਾਉਣ ਦੀ ਬਕਾਇਦਾ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਭਾਵੇਂ ਕਿ ਭਾਜਪਾ ਅਤੇ ਆਰਐਸਐਸ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਵੱਲੋਂ ਆਰਐਸਐਸ ਨੂੰ ਅਪਣਾ ਵਿਰੋਧੀ ਮੰਨਿਆ ਜਾਂਦਾ ਹੈ ਪਰ ਆਰਐਸਐਸ ਇਹ ਧੱਬਾ ਧੋਣ ਲਈ ਹਰ ਤਰ੍ਹਾਂ ਦੇ ਯਤਨ ਕਰਨ ਵਿਚ ਲੱਗੀ ਹੋਈ ਹੈ ਤਾਂ ਜੋ ਪੰਜਾਬ ਵਿਚ ਭਾਜਪਾ ਦਾ ਰਾਹ ਸਾਫ਼ ਹੋ ਸਕੇ।

bhartiya janta partybhartiya janta party

ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਵਿਰੋਧੀ ਸਿੱਖਾਂ ਦੇ ਆਧਾਰ ਦਾ ਪੈਮਾਨਾ ਮਾਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਅਤੇ ਇਸ ਤੋਂ ਪਹਿਲਾਂ-ਪਹਿਲਾਂ ਸਿੱਖਾਂ ਦਾ ਝੁਕਾਅ ਪਾਰਟੀ ਵੱਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਭਵਿੱਖ ਵਿਚ ਕੁੱਝ ਹੋਰ ਫੈਸਲੇ ਵੀ ਸਾਹਮਣੇ ਲਏ ਜਾ ਸਕਦੇ ਹਨ। ਉਂਝ ਭਾਵੇਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਵੱਲੋਂ ਅੰਦਰਖ਼ਾਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਅਪਣੇ ਦਮ ’ਤੇ ਚੋਣਾਂ ਲੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਪਰ ਜ਼ਮੀਨੀ ਹਕੀਕਤ ਨੂੰ ਦੇਖਦਿਆਂ ਭਾਜਪਾ ਲਈ ਸ਼ਾਇਦ ਉਹ ਠੀਕ ਸਮਾਂ ਨਹੀਂ ਸੀ। ਜਿਸ ਕਰਕੇ ਗੱਠਜੋੜ ਤੋੜਨ ਦਾ ਫੈਸਲਾ ਨਹੀਂ ਲਿਆ ਜਾ ਸਕਿਆ।

ਹੁਣ ਜਦੋਂ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਂਦਰੀ ਸੱਤਾ ’ਤੇ ਦੁਬਾਰਾ ਕਾਬਜ਼ ਹੋਣ ਵਿਚ ਕਾਮਯਾਬ ਹੋਈ ਹੋਈ ਤਾਂ ਇਸ ਨੂੰ ਦੇਖ ਕੇ ਪੰਜਾਬ ਵਿਚਲੇ ਹਿੰਦੂਆਂ ਵਿਚ ਭਾਜਪਾ ਪ੍ਰਤੀ ਝੁਕਾਅ ਕਾਫ਼ੀ ਵਧਿਆ ਹੈ ਜਿਸ ਨੂੰ ਦੇਖ ਕੇ ਪੰਜਾਬ ਦੇ ਭਾਜਪਾ ਆਗੂਆਂ ਦੇ ਹੌਂਸਲੇ ਪਹਿਲਾਂ ਨਾਲੋਂ ਹੋਰ ਜ਼ਿਆਦਾ ਬੁਲੰਦ ਹੋ ਗਏ ਹਨ। ਸੂਤਰਾਂ ਅਨੁਸਾਰ ਇਹ ਸਾਰਾ ਕੁੱਝ ਉਸ ਆਰਐਸਐਸ ਦੀ ਨੀਤੀ ਦੇ ਮੁਤਾਬਕ ਕੀਤਾ ਜਾ ਰਿਹਾ ਹੈ। ਜਿਸ ਦੇ ਸਦਕਾ ਹੀ ਭਾਜਪਾ ਦੇਸ਼ ਦੀ ਸੱਤਾ ’ਤੇ ਬਿਰਾਜਮਾਈ ਹੈ ਪਰ ਦੇਖਣਾ ਇਹ ਹੋਵੇਗਾ ਕਿ ਸਿੱਖਾਂ ਨੂੰ ਆਕਰਸ਼ਿਤ ਕਰਨ ਦਾ ਆਰਐਸਐਸ ਦਾ ਸਿਆਸੀ ਫੰਡਾ ਪੰਜਾਬ ਵਿਚ ਕੋਈ ਰੰਗ ਲਿਆਵੇਗਾ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement