
ਭਾਰਤ ਦਾ ਗੁਆਂਢੀ ਦੇਸ਼ ਨੇਪਾਲ ਹੁਣ ਚੀਨ ਦੀ ਵਿਸਤਾਰਵਾਦੀ ਨੀਤੀ ਦੀ ਲਪੇਟ ਵਿਚ ਹੈ। ਨੇਪਾਲ ਦੇ ਸਰਵੇ ਵਿਭਾਗ ਨੇ ਕਿਹਾ ਹੈ ਕਿ ਚੀਨ ਤਿੱਬਤ ਵਿਚ
ਕਾਠਮੰਡੂ : ਭਾਰਤ ਦਾ ਗੁਆਂਢੀ ਦੇਸ਼ ਨੇਪਾਲ ਹੁਣ ਚੀਨ ਦੀ ਵਿਸਤਾਰਵਾਦੀ ਨੀਤੀ ਦੀ ਲਪੇਟ ਵਿਚ ਹੈ। ਨੇਪਾਲ ਦੇ ਸਰਵੇ ਵਿਭਾਗ ਨੇ ਕਿਹਾ ਹੈ ਕਿ ਚੀਨ ਤਿੱਬਤ ਵਿਚ ਚੱਲ ਰਹੇ ਸੜਕ ਨਿਰਮਾਣ ਪ੍ਰੋਜੈਕਟ ਦੇ ਬਹਾਨੇ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਇਸ ਪ੍ਰੋਜੈਕਟ ਵਿਚ ਨੇਪਾਲ ਆਪਣੀ ਕਈ ਹੈਕਟੇਅਰ ਜ਼ਮੀਨ ਗੁਆ ਚੁੱਕਾ ਹੈ।
China President
ਨੇਪਾਲੀ ਮੀਡੀਆ ਵਿਚ ਪ੍ਰਕਾਸ਼ਿਤ ਸਰਵੇ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਚਾਰ ਜ਼ਿਲਿਆਂ ਸਨਖੁਵਾਸਾਭਾ, ਰਸੁਵਾ, ਸਿੰਧੂਪਲਚੌਕ ਅਤੇ ਹੁਮਲਾ ਦੀ 36 ਹੈਕਟੇਅਰ ਜ਼ਮੀਨ ਚੀਨੀ ਸਰਹੱਦ ਨਾਲ ਲੱਗਦੀ ਹੈ। ਤਿੱਬਤ ਦੇ ਫੁਰੰਗ ਇਲਾਕੇ ਨਾਲ ਲੱਗਦੇ ਹੁਮਲਾ ਜ਼ਿਲ੍ਹੇ ਦੀ ਭਾਗਦਰ ਨਦੀ ਦੀ ਕਰੀਬ ਛੇ ਹੈਕਟੇਅਰ ਅਤੇ ਕਰਨਾਲੀ ਜ਼ਿਲ੍ਹੇ ਦੀ ਚਾਰ ਹੈਕਟੇਅਰ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਰ ਲਿਆ ਹੈ।
China is Grabbing Nepal
ਰਸੁਵਾ ਜ਼ਿਲ੍ਹੇ ਵਿਚ ਸੰਜੇਨ ਨਦੀ ਅਤੇ ਜੰਭੂ ਖੋਲਾ ਦੀ ਵੀ ਜ਼ਮੀਨ ਤਿੱਬਤੀ ਇਲਾਕੇ ਵਿਚ ਸ਼ਾਮਲ ਕਰ ਲਈ ਗਈ ਹੈ। ਸਿੰਧੂਪਲਚੌਕ ਜ਼ਿਲ੍ਹੇ ਦੇ ਭੋਟਕੋਸ਼ੀ ਅਤੇ ਖਰੇਨਖੋਲਾ ਦੀ 10 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਅਤੇ ਸਨਖੁਵਾਸਾਭਾ ਜ਼ਿਲ੍ਹੇ ਦੀ ਨੌਂ ਹੈਕਟੇਅਰ ਜ਼ਮੀਨ 'ਤੇ ਚੀਨ ਨੇ ਸੜਕ ਵਿਸਤਾਰ ਰਾਹੀਂ ਕਬਜ਼ਾ ਕਰ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।