ਕਰਤਾਰਪੁਰ ਸਾਹਿਬ ‘ਚ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਦੱਸਿਆ ਬੱਬਰ ਸ਼ੇਰ
Published : Nov 9, 2019, 4:20 pm IST
Updated : Nov 9, 2019, 5:47 pm IST
SHARE ARTICLE
Imran Khan, Navjot Sidhu
Imran Khan, Navjot Sidhu

ਸਿਕੰਦਰ ਨੇ ਦੁਨੀਆਂ ਡਰਾ ਕੇ ਜਿੱਤੀ, ਇਮਰਾਨ ਨੇ ਦੁਨੀਆਂ ਦੇ ਦਿਲ ਜਿੱਤੇ: ਸਿੱਧੂ

ਕਰਤਾਰਪੁਰ ਸਾਹਿਬ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਕਿ ਵਿਚ ਰੱਖੇ ਕਰਤਾਰਪੁਰ ਲਾਂਘੇ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਕਰਤਾਰਪੁਰ ਕੋਰੀਡੋਰ ਪਹੁੰਚ ਚੁੱਕੇ ਹਨ। ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਜਿਸ ਸਾਰੀ ਸੰਗਤ ਤੇ ਪਾਕਿਸਤਾਨ ਦੇ ਵਜੀਰੇ ਆਜ਼ਮ ਇਮਰਾਨ ਸਮੇਤ ਸਾਰੇ ਮੰਤਰੀ ਮੌਜੂਦ ਹਨ। ਉਨ੍ਹਾਂ ਨੇ ਸੰਬੋਧਨ ਵਿਚ ਇਮਰਾਨ ਖ਼ਾਨ ਦੀ ਖੂਬ ਪ੍ਰਸੰਸ਼ਾਂ ਕੀਤੀ।

Navjot SidhuNavjot Sidhu

ਜਿਸ ਵਿਚ ਉਨ੍ਹਾਂ ਖੁਸ਼ੀ ਫ਼ੁਲਿਆਂ ਨਹੀਂ ਸਮਾ ਰਹੀ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਚਾਰ ਪੁਸ਼ਤਾਂ ਕਰਤਾਰਪੁਰ ਆਉਣ ਲਈ ਤਰਸਦੀਆਂ ਰਹੀਆਂ ਪਰ ਇਮਰਾਨ ਖਾਨ ਲੋਕਾਂ ਨੇ ਲਾਂਘਾ ਖੋਲ੍ਹ ਕੇ ਲੋਕਾਂ ਦੇ ਦਿਲ ਜਿੱਤ ਲਈ ਹਨ। ਉਨ੍ਹਾਂ ਕਿਹਾ ਕਿ ਮੇਰੇ ਆਵਾਜ ਵਿਚੋਂ 14 ਕਰੋੜ ਸਿੱਖਾਂ ਦੀ ਆਵਾਜ ਨਿਕਲਦੀ ਹੈ। 

ਬੀਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਨਾਲ-ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਲਾਂਘਾ ਪੱਖਪਾਤ ਨਹੀਂ ਦੇਖਦਾ। ਮੈਂ ਲਾਂਘਾ ਖੁੱਲ੍ਹਣ ਦੀ ਤੁਹਾਨੂੰ ਵਧਾਈ ਦਿੰਦਾ ਹਾਂ।

ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਵੀ ਜੱਫੀ ਪਾਉਣ ਲਈ ਤਿਆਰ ਹਾਂ।  ਦੱਸ ਦੇਈਏ ਕਿ ਸਿੱਧੂ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਣ ਤੋਂ ਬਾਅਦ ਹੀ ਪਾਕਿਸਤਾਨ ਜਾਣ ਲਈ ਰਵਾਨਾ ਹੋਏ। ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਵਾਲੇ ਪਾਸੇ ਪੀ.ਐੱਮ. ਮੋਦੀ ਨੇ ਕੀਤਾ ਅਤੇ ਪਾਕਿਸਤਾਨ ਵਾਲੇ ਪਾਸੇ ਪੀ.ਐੱਮ. ਇਮਰਾਨ ਖਾਨ ਨੇ ਕੀਤਾ।

Navjot Sidhu and Imran KhanNavjot Sidhu and Imran Khan

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਤੋਂ ਪਾਕਿਸਤਾਨ ਜਾਣ ਦੀ ਆਗਿਆ ਲਈ 2 ਵਾਰ ਪੱਤਰ ਲਿਖਿਆ ਸੀ ਪਰ ਸਰਕਾਰ ਵਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਉਪਰੰਤ ਵੀਰਵਾਰ ਨੂੰ ਸਿੱਧੂ ਨੇ ਫਿਰ ਤੀਜੀ ਵਾਰ ਪੱਤਰ ਲਿਖ ਕੇ ਭਾਰਤ ਸਰਕਾਰ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਸੀ ਤੇ ਉਨ੍ਹਾਂ ਵਲੋਂ ਤੀਜੀ ਵਾਰ ਚਿੱਠੀ ਭੇਜਣ ਮਗਰੋਂ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement