
28 ਸਾਲਾ ਮੇਲਾਨੀਆ ਤੇ 52 ਸਾਲਾ ਡੋਨਾਲਡ ਟਰੰਪ ਵਿਚਕਾਰ ਅਫੇਅਰ 1998 ਵਿੱਚ ਸ਼ੁਰੂ ਹੋਇਆ ਸੀ।
ਵਾਸ਼ਿੰਗਟਨ: ਇਕ ਪਾਸੇ, ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਦੀ ਪਤਨੀ ਮਲੇਨੀਆ ਵੀ ਟਰੰਪ ਨੂੰ ਤਲਾਕ ਦੇਣ ਜਾ ਰਹੀ ਹੈ। ਚੋਣ ਹਾਰ ਤੋਂ ਬਾਅਦ ਹੁਣ ਉਨ੍ਹਾਂ ਦਾ ਪਰਿਵਾਰ ਜੀਵਨ ਵੀ ਮੁਸ਼ਕਲ ਵਿੱਚ ਆ ਗਿਆ ਹੈ। ਮਲੇਨੀਆ ਟਰੰਪ ਨਾਲ 15 ਸਾਲ ਪੁਰਾਣੇ ਸੰਬੰਧ ਤੋੜਨ ਜਾ ਰਹੀ ਹੈ।
ਵ੍ਹਾਈਟ ਹਾਉਸ ਦੇ ਇਕ ਸਾਬਕਾ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਇਹ ਜੋੜਾ 15 ਸਾਲ ਪੁਰਾਣੇ ਵਿਆਹ ਦੇ ਬੰਧਨ ਨੂੰ ਤੋੜਨ ਜਾ ਰਿਹਾ ਹੈ ਅਤੇ ਮੇਲਨੀਆ ਟਰੰਪ ਦੇ ਵ੍ਹਾਈਟ ਹਾਊਸ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦਾ ਤਲਾਕ ਹੋ ਜਾਵੇਗਾ। 28 ਸਾਲਾ ਮੇਲਾਨੀਆ ਤੇ 52 ਸਾਲਾ ਡੋਨਾਲਡ ਟਰੰਪ ਵਿਚਕਾਰ ਅਫੇਅਰ 1998 ਵਿੱਚ ਸ਼ੁਰੂ ਹੋਇਆ ਸੀ।
ਮੀਡੀਆ ਅਨੁਸਾਰ ਟਰੰਪ ਦੇ ਸਾਬਕਾ ਸਹਿਯੋਗੀ ਓਮਰੋਸਾ ਮੈਨੀਗੋਲਟ ਨਿਊਮੈਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੇਲਾਨੀਆ ਡੋਨਲਡ ਦੇ ਚੋਣ ਹਾਰਨ ਤੋਂ ਬਾਅਦ ਟਰੰਪ ਦਾ ਹੱਥ ਛੱਡ ਸਕਦੀ ਹੈ। ਨਿਊਮੈਨ ਨੇ ਕਿਹਾ, "ਮੇਲਾਨੀਆ ਉਨ੍ਹਾਂ ਪਲਾਂ ਨੂੰ ਗਿਣ ਰਹੀ ਹੈ ਜਦੋਂ ਟਰੰਪ ਵ੍ਹਾਈਟ ਹਾਊਸ ਤੋਂ ਬਾਹਰ ਆ ਜਾਣਗੇ ਤੇ ਉਹ ਤਲਾਕ ਲੈ ਲਵੇਗੀ।"
ਦੱਸ ਦੇਈਏ ਕਿ ਜਦੋਂ ਰਾਸ਼ਟਰਪਤੀ ਟਰੰਪ ਨੇ ਆਪਣੀ ਦੂਜੀ ਪਤਨੀ ਮਾਰਲਾ ਮੈਪਲਜ਼ ਨੂੰ ਤਲਾਕ ਦਿੱਤਾ ਸੀ, ਉਸੇ ਸਮੇਂ ਇੱਕ ਸਮਝੌਤਾ ਹੋਇਆ ਸੀ ਕਿ ਮਾਰਲਾ ਕਿਸੇ ਮੀਡੀਆ ਨੂੰ ਇੰਟਰਵਿਊ ਨਹੀਂ ਦੇਵੇਗੀ ਜਾਂ ਕੋਈ ਕਿਤਾਬ ਪ੍ਰਕਾਸ਼ਤ ਨਹੀਂ ਕਰੇਗੀ।