ਮਯਾਮਾਰ ਚੋਣਾਂ : ਸੂ.ਚੀ. ਦੀ ਪਾਰਟੀ ਵਲੋਂ ਜਿੱਤ ਦਾ ਦਾਅਵਾ
Published : Nov 9, 2020, 10:59 pm IST
Updated : Nov 9, 2020, 10:59 pm IST
SHARE ARTICLE
image
image

2015 'ਚ 'ਆਂਗ ਸਾਨ ਸੂ ਚੀ' ਨੇ ਪੰਜ ਦਹਾਕਿਆਂ ਦਾ ਫ਼ੌਜੀ ਸ਼ਾਸਨ ਕੀਤਾ ਸੀ ਖ਼ਤਮ

ਯਾਂਗੂਨ, 9 ਨਵੰਬਰ : ਮਯਾਮਾਰ ਦੀ ਸੱਤਾਧਾਰੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ (ਐਨ.ਐਲ.ਡੀ) ਪਾਰਟੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸੰਸਦ ਵਿਚ ਲੋੜੀਂਦੀਆਂ ਸੀਟਾਂ ਜਿੱਤ ਲਈਆਂ ਹਨ ਜਿਸ ਨਾਲ ਪੂਰਣ ਬਹੁਮਤ ਪ੍ਰਾਪਤ ਹੋ ਗਿਆ ਹੈ ਅਤੇ ਉਹ ਸੱਤਾ ਵਿਚ ਬਣੀ ਰਹੇਗੀ। ਪਾਰਟੀ ਨੇ ਦਾਅਵਾ ਪੇਸ਼ ਕਰ ਦਿਤਾ ਹੈ ਪਰ ਦੇਸ਼ ਦੇ ਸੰਘੀ ਚੋਣ ਅਯੋਗ ਨੇ ਐਤਵਾਰ ਨੂੰ ਹੋਈਆਂ ਚੋਣ ਦੇ ਨਤੀਜੇ ਹਾਲੇ ਤਕ ਜਾਰੀ ਨਹੀਂ ਕੀਤੇ ਹਨ। ਐਨਐਲਡੀ ਸੂਚਨਾ ਕਮੇਟੀ ਦੇ ਬੁਲਾਰੇ ਮੋਨਯਵਾ ਆਂਗ ਸ਼ੀਨ ਨੇ ਕਿਹਾ,''ਮੈਂ ਹੁਣ ਪੁਸ਼ਟੀ ਕਰ ਸਕਦਾ ਹਾਂ ਕਿ ਅਸੀਂ 322 ਤੋਂ ਜ਼ਿਆਦਾ ਸੀਟਾਂ 'ਤੇ ਜਿੱਤ ਰਹੇ ਹਾਂ।''

imageimage

ਸੰਸਦ ਵਿਚ 642 ਸੀਟਾਂ ਹਨ। ਮੋਨਯਵਾ ਆਂਗ ਸ਼ੀਨ ਨੇ ਕਿਹਾ,''ਅਸੀਂ ਕੁੱਲ 377 ਸੀਟਾਂ 'ਤੇ ਜਿੱਤਣ ਜਾ ਰਹੇ ਹਾਂ, ਪਰ ਇਨ੍ਹਾਂ ਦੀ ਗਿਣਤੀ ਇਸ ਤੋਂ ਜ਼ਿਆਦਾ ਹੋ ਸਕਦੀ ਹੈ।'' ਸੰਘੀ ਚੋਣ ਆਯੋਗ ਨੇ ਪਹਿਲਾਂ ਕਿਹਾ ਸੀ ਕਿ ਪੂਰੇ ਨਤੀਜੇ ਜਾਰੀ ਕਰਨ ਵਿਚ  ਇਕ ਹਫ਼ਤੇ ਦਾ ਸਮਾਂ ਲੱਗੇਗਾ। ਐਨਐਲਡੀ ਦੀ ਖਿੱਚ ਦਾ ਕਾਰਨ ਇਸ ਦੀ ਆਗੂ ਆਂਗ ਸਾਨ ਸੂ ਚੀ ਦੀ ਪ੍ਰਸਿੱਧੀ 'ਤੇ ਆਧਾਰਤ ਹੈ, ਜੋ 2015 ਦੀਆਂ ਚੋਣਾਂ ਤੋਂ ਬਾਅਦ ਸਟੇਟ ਕਾਊਂਸਲਰ ਦੇ ਅਹੁਦੇ ਨਾਲ ਸਰਕਾਰ ਦੀ ਪ੍ਰਧਾਨ ਬਣੀ ਸੀ। ਇਨ੍ਹਾਂ ਚੋਣਾਂ ਵਿਚ ਐਨਐਲਡੀ ਨੇ ਜ਼ਬਰਦਸਤ ਬਹੁਮਤ ਹਾਸਲ ਕਰ ਕੇ ਦੇਸ਼ ਵਿਚ ਪੰਜ ਦਹਾਕਿਆਂ ਦੇ ਫ਼ੌਜੀ ਸ਼ਾਸਨ ਦਾ ਅੰਤ ਕੀਤਾ ਸੀ। (ਪੀਟੀਆਈ)

SHARE ARTICLE

ਏਜੰਸੀ

Advertisement
Advertisement

ਮੁੰਡੇ ਦੇ ਸਿਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ, ਦੇ

21 Feb 2024 6:13 PM

Delhi Chalo ਤੋ ਪਹਿਲਾ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ Shambu Border, ਬਾਬਿਆਂ ਨੇ ਵੀ ਕਰ ਲਈ ਫੁਲ ਤਿਆਰੀ

21 Feb 2024 5:50 PM

Khanauri border Latest Update: ਮੁੰਡੇ ਦੇ ਸਿ*ਰ 'ਚ ਵੱ*ਜੀ ਗੋ*ਲੀ! ਕਿਸਾਨ ਲੀਡਰ ਦਾ ਦਾਅਵਾ, ਪਹੁੰਚੇ ਹਸਪਤਾਲ

21 Feb 2024 5:45 PM

Khanauri Border Update | ਬਣਿਆ ਜੰਗ ਦਾ ਮੈਦਾਨ, ਪੂਰੀ ਤਾਕਤ ਨਾਲ ਹਰਿਆਣਾ ਪੁਲਿਸ ਸੁੱਟ ਰਹੀ ਧੜਾਧੜ ਗੋ*ਲੇ

21 Feb 2024 5:32 PM

Shambhu Border LIVE | ਹਰਿਆਣਾ ਪੁਲਿਸ ਨੇ 50 ਕਿਸਾਨਾਂ ਨੂੰ ਹਿਰਾਸਤ 'ਚ ਲਿਆ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ

21 Feb 2024 3:50 PM
Advertisement