ਕੈਨੇਡਾ ’ਚ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਦਿਤੀ ਸ਼ਰਧਾਂਜਲੀ
Published : Nov 9, 2021, 8:53 am IST
Updated : Nov 9, 2021, 8:53 am IST
SHARE ARTICLE
Sikh Soldier
Sikh Soldier

ਪਹਿਲੀ ਵਿਸ਼ਵ ਜੰਗ ’ਚ ਕੈਨੇਡੀਅਨ ਫ਼ੌਜੀ ਨੇ ਨਿਭਾਈ ਸੀ ਅਹਿਮ ਭੂਮਿਕਾ

ਕਿਚਨਰ (ਉਨਟਾਰੀਉ) : ਸਿੱਖਾਂ ਦੀ ਬਹਾਦਰੀ ਦਾ ਲੋਹਾ ਦੁਨੀਆਂ ਮੰਨਦੀ ਸੀ, ਮੰਨਦੀ ਹੈ ਅਤੇ ਮੰਨਦੀ ਰਹੇਗੀ, ਕਿਉਂਕਿ ਵਿਸ਼ਵ ਜੰਗਾਂ ਵਿਚ ਵੀ ਸਿੱਖ ਯੋਧੇ ਵੱਖ-ਵੱਖ ਮੁਲਕਾਂ ਦੀ ਫ਼ੌਜ ਵਲੋਂ ਬਹਾਦਰੀ ਦੇ ਜੌਹਰ ਦਿਖਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਅਪਣੀ ਜਾਨ ਤਕ ਦੀ ਪ੍ਰਵਾਹ ਨਹੀਂ ਕੀਤੀ। ਇਸੇ ਤਰ੍ਹਾਂ ਪਹਿਲੀ ਵਿਸ਼ਵ ਜੰਗ ਦੌਰਾਨ ਕੈਨੇਡੀਅਨ ਫ਼ੌਜ ਵਲੋਂ ਲੜੇ ਸਿੱਖ ਫ਼ੌਜੀ ਪ੍ਰਾਇਵੇਟ ਬੁੱਕਮ ਸਿੰਘ ਦਾ ਨਾਮ ਵੀ ਸਾਰੀ ਦੁਨੀਆਂ ਜਾਣਦੀ ਹੈ।

ਅੱਜ ਇਸ ਬਹਾਦਰ ਯੋਧੇ ਨੂੰ ਉਨਟਾਰੀਉ ਦੇ ਸ਼ਹਿਰ ਕਿਚਨਰ ਦੇ ਕਬਰਿਸਤਾਨ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ’ਚ ਕੈਨੇਡਾ ਦੇ ਸਾਬਕਾ ਫ਼ੌਜੀਆਂ ਤੇ ਮੌਜੂਦਾ ਹਥਿਆਰਬੰਦ ਫ਼ੌਜਾਂ ਦੇ ਸਿਪਾਹੀਆਂ ਸਣੇ ਵੱਖ-ਵੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ।ਕਿਚਨਰ ਦੇ ਮਾਊਂਟ ਹੋਪ ਕਬਰਿਸਤਾਨ ਵਿਚ ਪ੍ਰਾਇਵੇਟ ਬੁੱਕਮ ਸਿੰਘ ਦੀ ਕਬਰ ’ਤੇ ਸ਼ਰਧਾਂਜਲੀ ਸਮਾਗਮ ਰਖਿਆ ਗਿਆ ਸੀ। ਇਸ ਦੌਰਾਨ ਜਿਥੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਉਨ੍ਹਾਂ ਦੀ ਬਹਾਦਰੀ ਨੂੰ ਵੀ ਯਾਦ ਕੀਤਾ ਗਿਆ।

sikh soldier buckum singhsikh soldier buckum singh

ਬੁੱਕਮ ਸਿੰਘ ਉਨ੍ਹਾਂ 9 ਸਿੱਖ ਫ਼ੌਜੀਆਂ ਵਿਚ ਸ਼ਾਮਲ ਸੀ, ਜਿਹੜੇ ਪਹਿਲੀ ਵਿਸ਼ਵ ਜੰਗ ਦੌਰਾਨ ਕੈਨੇਡਾ ਦੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਸਨ। ਇਸੇ ਦੌਰਾਨ 1916 ਵਿਚ ਫ਼ਲੈਂਡਰਸ ਦੀ ਲੜਾਈ ਦੌਰਾਨ ਉਨ੍ਹਾਂ ਨੂੰ ਕਾਫ਼ੀ ਗੁੱਝੀਆਂ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਉਹ 1918 ਵਿਚ ਕੈਨੇਡਾ ਪਰਤ ਆਏ, ਜਿਥੇ ਇਕ ਸਾਲ ਬਾਅਦ ਕਿਚਨਰ ਦੇ ਫ਼ਰੀਪੋਰਟ ਹਸਪਤਾਲ ਵਿਚ 25 ਸਾਲ ਦੀ ਉਮਰ ’ਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਅੱਜ ਸ਼ਰਧਾਂਜਲੀ ਸਮਾਗਮ ਦੌਰਾਨ ਕੈਪਟਨ ਹਰੀ ਸਿੰਘ ਭੱਟੀ ਨੇ ਸੀਟੀਵੀ ਨਿਊਜ਼ ਨਾਲ ਗੱਲਬਾਤ ਦੌਰਾਨ ਦਸਿਆ ਕਿ ਸਿੱਖ ਯੋਧੇ ਬੁੱਕਮ ਸਿੰਘ ਨੂੰ ਕਿਚਨਰ ਦੇ ਇਸ ਮਾਊਂਟ ਹੋਪ ਕਬਰਿਸਤਾਨ ਵਿਚ ਲਗਭਗ 100 ਸਾਲ ਪਹਿਲਾਂ ਦਫ਼ਨਾਇਆ ਗਿਆ ਸੀ, ਪਰ 15 ਕੁ ਸਾਲ ਪਹਿਲਾਂ ਇਸ ਕਬਰ ਦੀ ਮੁੜ ਪਛਾਣ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement