US launches airstrike in Syria: ਸੀਰੀਆ ਵਿਚ ਈਰਾਨ ਨਾਲ ਜੁੜੇ ਟਿਕਾਣਿਆਂ ’ਤੇ ਅਮਰੀਕਾ ਦੀ ਏਅਰ ਸਟ੍ਰਾਈਕ, 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ
Published : Nov 9, 2023, 12:11 pm IST
Updated : Nov 9, 2023, 12:11 pm IST
SHARE ARTICLE
U.S. Strikes Iran-Linked Facility in Syria in Round of Retaliation
U.S. Strikes Iran-Linked Facility in Syria in Round of Retaliation

ਦਿ ਗਾਰਡੀਅਨ ਦੀ ਰੀਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਸੀਰੀਆ ਵਿਚ ਕਿਸੇ ਥਾਂ ਉਤੇ ਹਮਲਾ ਕੀਤਾ ਹੈ।

US launches airstrike in Syria: ਇਜ਼ਰਾਈਲ-ਹਮਾਸ ਯੁੱਧ ਵਿਚਕਾਰ, ਅਮਰੀਕਾ ਨੇ ਪੂਰਬੀ ਸੀਰੀਆ ਵਿਚ ਇਕ ਹਥਿਆਰ ਸਟੋਰ ਕਰਨ ਵਾਲੀ ਥਾਂ 'ਤੇ ਹਮਲਾ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਮੁਤਾਬਕ ਇਹ ਸਥਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜਿਆ ਹੋਇਆ ਸੀ। ਹਮਲੇ 'ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਦਿ ਗਾਰਡੀਅਨ ਦੀ ਰੀਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਸੀਰੀਆ ਵਿਚ ਕਿਸੇ ਥਾਂ ਉਤੇ ਹਮਲਾ ਕੀਤਾ ਹੈ। ਰੀਪੋਰਟ ਮੁਤਾਬਕ ਅਕਤੂਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਈਰਾਨ ਨਾਲ ਜੁੜੇ ਫੌਜੀਆਂ ਨੇ ਇਰਾਕ ਅਤੇ ਸੀਰੀਆ 'ਚ ਅਮਰੀਕੀ ਅਤੇ ਸਹਿਯੋਗੀ ਫੌਜਾਂ 'ਤੇ ਘੱਟੋ-ਘੱਟ 40 ਵਾਰ ਹਮਲੇ ਕੀਤੇ ਹਨ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਹਵਾਲਾ ਦਿੰਦੇ ਹੋਏ 'ਦਿ ਗਾਰਡੀਅਨ' ਨੇ ਲਿਖਿਆ ਹੈ ਕਿ 8 ਨਵੰਬਰ ਨੂੰ ਹੋਏ ਹਮਲੇ 'ਚ ਦੋ ਅਮਰੀਕੀ ਐੱਫ-15 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ। ਇਹ ਹਮਲਾ ਅਮਰੀਕੀ ਸੈਨਿਕਾਂ ਵਿਰੁਧ ਹਾਲ ਹੀ ਵਿਚ ਹੋਏ ਹਮਲਿਆਂ ਦਾ ਜਵਾਬ ਸੀ।

ਆਸਟਿਨ ਨੇ ਕਿਹਾ ਕਿ ਅਮਰੀਕਾ ਵਿਰੁਧ ਹਮਲੇ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਈਰਾਨ ਦੇ ਪਾਸਿਉਂ ਅਮਰੀਕੀ ਫੌਜਾਂ 'ਤੇ ਹਮਲੇ ਬੰਦ ਨਾ ਹੋਏ ਤਾਂ ਅਸੀਂ ਲੋੜੀਂਦੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਇਕ ਹੋਰ ਮੀਡੀਆ ਰੀਪੋਰਟ ਮੁਤਾਬਕ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਵਾਰ ਮਾਨੀਟਰ ਨੇ ਦਸਿਆ ਹੈ ਕਿ 8 ਨਵੰਬਰ ਨੂੰ ਹੋਏ ਅਮਰੀਕੀ ਹਮਲੇ 'ਚ ਈਰਾਨ ਸਮਰਥਿਤ ਸਮੂਹਾਂ ਨਾਲ ਜੁੜੇ 9 ਲੋਕ ਮਾਰੇ ਗਏ ਸਨ।

ਰੀਪੋਰਟ ਮੁਤਾਬਕ ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਅਮਰੀਕੀ ਜਵਾਨਾਂ 'ਤੇ ਰਾਕੇਟ ਅਤੇ ਡਰੋਨ ਨਾਲ 40 ਤੋਂ ਵੱਧ ਵਾਰ ਹਮਲੇ ਕੀਤੇ ਗਏ ਸਨ। ਇਸ ਦੇ ਜਵਾਬ 'ਚ 26 ਅਕਤੂਬਰ ਨੂੰ ਅਮਰੀਕਾ ਨੇ ਸੀਰੀਆ 'ਚ ਦੋ ਹੋਰ ਥਾਵਾਂ 'ਤੇ ਹਮਲੇ ਕੀਤੇ। ਇਹ ਕਿਹਾ ਗਿਆ ਸੀ ਕਿ ਇਹ ਸਥਾਨ ਵੀ IRGC ਦੁਆਰਾ ਵਰਤਿਆ ਜਾ ਰਿਹਾ ਸੀ, ਹਾਲਾਂਕਿ ਇਸ ਹਮਲੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ।

ਅਮਰੀਕੀ ਫ਼ੌਜਾਂ 'ਤੇ ਹਮਲੇ' ਅਤੇ 'ਅਮਰੀਕਾ ਵਲੋਂ ਕੀਤੇ ਜਾ ਰਹੇ ਹਮਲਿਆਂ' ਵਿਚ ਵਾਧਾ ਇਜ਼ਰਾਈਲ-ਹਮਾਸ ਯੁੱਧ ਨਾਲ ਜੁੜਿਆ ਹੋਇਆ ਹੈ। ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਬੰਬਾਰੀ ਸ਼ੁਰੂ ਕਰ ਦਿਤੀ। ਇਜ਼ਰਾਈਲ ਨੇ ਜ਼ਮੀਨੀ ਰਸਤੇ ਰਾਹੀਂ ਗਾਜ਼ਾ ਪੱਟੀ 'ਤੇ ਵੀ ਹਮਲਾ ਕੀਤਾ। ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਇਸ ਲੜਾਈ ਵਿਚ ਹੁਣ ਤਕ 10,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਇਜ਼ਰਾਈਲ 'ਚ 1400 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement