Indians arrested while crossing into US: ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ’ਤੇ 97000 ਭਾਰਤੀ ਗ੍ਰਿਫ਼ਤਾਰ, ਜ਼ਿਆਦਾਤਰ ਪੰਜਾਬੀ
Published : Nov 3, 2023, 8:26 pm IST
Updated : Nov 4, 2023, 10:29 am IST
SHARE ARTICLE
Indians arrested while crossing into US
Indians arrested while crossing into US

ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

Indians arrested while crossing into US:  ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹੋਏ ਫੜੇ ਗਏ। ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅੰਕੜਿਆਂ ਅਨੁਸਾਰ ਅਮਰੀਕਾ ਦੀਆਂ ਦਖਣੀ ਸਰਹੱਦਾਂ ਦੇ ਨਾਲ-ਨਾਲ ਉਤਰੀ ਸਰਹੱਦਾਂ ’ਤੇ ਜਾਨ-ਮਾਲ ਦੇ ਦੁਖਦਾਈ ਨੁਕਸਾਨ ਦੇ ਬਾਵਜੂਦ ਲਗਭਗ 97,000 ਭਾਰਤੀਆਂ ਨੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਇਹ ਖ਼ਤਰਨਾਕ ਰਸਤੇ ਚੁਣੇ ਹਨ। 96,917 ਭਾਰਤੀਆਂ ਵਿਚੋਂ 30,010 ਕੈਨੇਡਾ ਦੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਅਤੇ 41,770 ਮੈਕਸੀਕਨ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ।

ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਇਨ੍ਹਾਂ ਵਿਚੋਂ ਬਾਕੀਆਂ ਨੂੰ ਅਮਰੀਕਾ ਦੀ ਮੁੱਖ ਭੂਮੀ ਪਾਰ ਕਰਨ ਤੋਂ ਬਾਅਦ ਫੜਿਆ ਗਿਆ। 2019-2020 ਤੋਂ ਬਾਅਦ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀਆਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ, ਜਦੋਂ 19,883 ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜਿਆ ਗਿਆ ਸੀ।

ਇਸ ਦੇ ਨਾਲ ਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਰਹੱਦ ’ਤੇ ਫੜੇ ਗਏ ਹਰ ਵਿਅਕਤੀ ਦੀ ਤੁਲਨਾ ਵਿਚ ਔਸਤਨ 10 ਅਜਿਹੇ ਹੋਰ ਲੋਕ ਹੋ ਸਕਦੇ ਹਨ ਜੋ ਅਮਰੀਕਾ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋਏ ਹਨ। ਪੁਲਿਸ ਅਧਿਕਾਰੀ ਨੇ ਇਹ ਵੀ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਲੋਕ ਗੁਜਰਾਤ ਅਤੇ ਪੰਜਾਬ ਦੇ ਵਸਨੀਕ ਹਨ, ਜੋ ਅਮਰੀਕਾ ਜਾ ਕੇ ਵਸਣਾ ਚਾਹੁੰਦੇ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਚਾਰ ਸ਼੍ਰੇਣੀਆਂ ਵਿਚ ਰਖਿਆ ਗਿਆ ਹੈ- ਅਣਪਛਾਤੇ ਬੱਚੇ, ਪਰਵਾਰਕ ਮੈਂਬਰਾਂ ਵਾਲੇ ਬੱਚੇ ਅਤੇ ਪੂਰਾ ਪਰਵਾਰ। ਸਿੰਗਲ ਬਾਲਗ਼ ਸੱਭ ਤੋਂ ਵੱਡੀ ਸ਼੍ਰੇਣੀ ਹਨ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਅਮਰੀਕਾ ਦੀ ਸਰਹੱਦ ’ਤੇ 84,000 ਲਾਵਾਰਸ ਬਾਲਗ਼ ਫੜੇ ਗਏ ਹਨ। ਇਸ ਤੋਂ ਇਲਾਵਾ ਘੱਟੋ-ਘੱਟ 730 ਲਾਵਾਰਸ ਬੱਚਿਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕਾ ਵਿਚ ਬਹੁਤ ਸਾਰੇ ਭਾਰਤੀ ਬੱਚੇ ਹਨ ਜੋ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ (ਆਈਸੀਈ) ਦੀ ਹਿਰਾਸਤ ਵਿਚ ਹਨ। ਮਈ ਵਿਚ ਮਹਾਮਾਰੀ-ਯੁੱਗ ਦੀ ਸਰਹੱਦ ਨੀਤੀ ਟਾਈਟਲ 42 ਦੇ ਅੰਤ ਨੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਵਿਚ ਵਾਧਾ ਕੀਤਾ। ਇਸ ਨੂੰ ਪਹਿਲਾਂ ਦੇ ਫ਼ੈਸਲੇ ਦੁਆਰਾ ਰੋਕਿਆ ਗਿਆ ਸੀ ਜਿਸ ਨੇ ਅਮਰੀਕਾ ਨੂੰ ਬਿਨਾਂ ਸ਼ਰਣ ਦੀ ਸੁਣਵਾਈ ਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿਤੀ ਸੀ। ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਰ ਸਾਲ ਕਈ ਭਾਰਤੀ ਅਮਰੀਕਾ ’ਚ ਫੜੇ ਜਾਂਦੇ ਹਨ ਪਰ ਸਿਰਫ਼ ਕੱੁਝ ਕੁ ਨੂੰ ਹੀ ਦੇਸ਼ ਨਿਕਾਲਾ ਦਿਤਾ ਜਾਂਦਾ ਹੈ ਕਿਉਂਕਿ ਉਹ ਮਨੁੱਖੀ ਆਧਾਰਾਂ ਦਾ ਹਵਾਲਾ ਦਿੰਦੇ ਹੋਏ ਉਥੇ ਸ਼ਰਨ ਮੰਗਦੇ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement