
ਮਾਵਾਂ ਅਜਿਹਾ ਇਸ ਆਸ ਵਿਚ ਕਰਦੀਆਂ ਹਨ ਕਿ ਉਹਨਾਂ ਦੀ ਬੇਟੀ ਪੁਰਸ਼ਾਂ ਨੂੰ ਵੱਧ ਆਕਰਸ਼ਕ ਲਗੇ ਅਤੇ ਉਸ ਦਾ ਵਿਆਹ ਅਸਾਨੀ ਨਾਲ ਹੋ ਜਾਵੇ।
ਪੱਛਮੀ ਅਫਰੀਕਾ, ( ਭਾਸ਼ਾ) : ਅਫਰੀਕਾ ਦਾ ਇਕ ਦੇਸ਼ ਅਜਿਹਾ ਵੀ ਹੈ ਜਿਥੇ ਔਰਤਾਂ ਨੂੰ ਆਕਰਸ਼ਕ ਬਣਾਉਣ ਲਈ ਇਕ ਦਿਨ ਦੀ ਖ਼ੁਰਾਕ ਵਿਚ 16,000 ਕੈਲਰੀ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। 'ਚੈਨਲਸ 4 ਅਨਰਿਪੋਰਟੇਡ ਵਰਲਡ' 'ਤੇ ਪ੍ਰਸਾਰਿਤ ਇਕ ਦਸਤਾਵੇਜ਼ੀ ਫਿਲਮ ਵਿਚ ਇਹ ਹੈਰਾਨ ਕਰ ਦੇਣ ਵਾਲੀ ਕਹਾਣੀ ਸਾਹਮਣੇ ਆਈ ਹੈ। ਮੋਰੀਟਾਨੀਆ ਵਿਚ ਲੜਕੀਆਂ ਦਾ ਮੋਟਾ ਹੋਣਾ ਸਿਹਤਮੰਦ ਹੋਣ ਅਤੇ ਖ਼ੂਬਸੁਰਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਲਈ ਲੜਕੀਆਂ ਨੂੰ ਇਸ ਮੁਤਾਬਕ ਅਪਣਾ ਰੂਪ ਢਾਲਣ ਲਈ ਕਈ ਤਰ੍ਹਾਂ ਦੀਆਂ ਅਣਮਨੁੱਖੀ ਕਾਰਵਾਈਆਂ ਵਿਚੋਂ ਲੰਘਣਾ ਪੈਂਦਾ ਹੈ।
Girls are forced to take high calories
ਮੋਰੀਟਾਨੀਆ ਵਿਚ ਦੋ ਮਹੀਨੇ ਦਾ ਇਕ ਫੀਡਿੰਗ ਸੀਜ਼ਨ ਹੁੰਦਾ ਹੈ ਜਿਸ ਵਿਚ 11 ਸਾਲ ਦੀਆਂ ਲੜਕੀਆਂ ਨੂੰ ਮੋਟਾ ਕਰਨ ਲਈ ਊਠਣੀ ਦਾ ਦੁੱਧ ਅਤੇ ਦਲੀਆ ਵਰਗੀਆਂ ਚੀਜ਼ਾ ਖਾਣ ਨੂੰ ਦਿਤੀਆਂ ਜਾਂਦੀਆਂ ਹਨ, ਤਾਂ ਕਿ ਉਹਨਾਂ ਦਾ ਭਾਰ ਵੱਧ ਸਕੇ ਅਤੇ ਉਹਨਾਂ ਦੇ ਸਰੀਰ ਨੂੰ ਪੁਰਸ਼ਾਂ ਦੀ ਪਸੰਦ ਮੁਤਾਬਕ ਆਕਰਸ਼ਕ ਬਣਾਇਆ ਜਾ ਸਕੇ। ਇਸ ਫੀਡਿੰਗ ਸੀਜ਼ਨ ਵਿਚ ਲੜਕੀਆਂ ਨੂੰ ਕਿਲੋ-ਕਿਲੋ ਤੱਕ ਦੁੱਧ ਅਤੇ ਦਲੀਆ ਖੁਆਇਆ ਜਾਂਦਾ ਹੈ। ਦੁੱਖ ਵਾਲੀ ਗੱਲ ਇਹ ਹੈ ਕਿ ਲੜਕੀਆਂ ਦੀਆਂ ਮਾਵਾਂ ਹੀ ਉਹਨਾਂ ਨੂੰ ਜ਼ਬਰਦਸਤੀ ਲੋੜ ਤੋਂ ਵੱਧ ਖਾਣ 'ਤੇ ਮਜਬੂਰ ਕਰਦੀਆਂ ਹਨ।
Girls are forced to overeat
ਚਾਹੇ ਲੜਕੀਆਂ ਦਾ ਖਾਣ ਦਾ ਦਿਲ ਨਾ ਵੀ ਕਰੇ ਤਾਂ ਵੀ ਉਹਨਾਂ ਨੂੰ ਮਜਬੂਰੀ ਵਿਚ ਵੱਧ ਖਾਣਾ ਖੁਆਇਆ ਜਾਂਦਾ ਹੈ। ਮਾਵਾਂ ਅਜਿਹਾ ਇਸ ਆਸ ਵਿਚ ਕਰਦੀਆਂ ਹਨ ਕਿ ਉਹਨਾਂ ਦੀ ਬੇਟੀ ਪੁਰਸ਼ਾਂ ਨੂੰ ਵੱਧ ਆਕਰਸ਼ਕ ਲਗੇ ਅਤੇ ਉਸ ਦਾ ਵਿਆਹ ਅਸਾਨੀ ਨਾਲ ਹੋ ਜਾਵੇ। ਗਰੀਬ ਪਰਵਾਰ ਵਿਚ ,ਜਿਥੇ ਖਾਣੇ ਦੀ ਕਮੀ ਹੋਵੇ ਉਥੇ ਇਸ ਲਈ ਹੋਰ ਵੀ ਖ਼ਤਰਨਾਕ ਤਰੀਕਾ ਅਪਣਾਇਆ ਜਾਂਦਾ ਹੈ।
A poor family
ਉਹ ਅਪਣੀਆਂ ਲੜਕੀਆਂ ਨੂੰ ਮੋਟਾ ਕਰਨ ਲਈ ਕੈਮੀਕਲ ਦੀ ਵਰਤੋਂ ਕਰਨ 'ਤੇ ਮਜਬੂਰ ਕਰਦੇ ਹਨ। ਜੇਕਰ ਘਰ ਵਿਚ ਲੋੜੀਂਦਾ ਖਾਣਾ ਹੋਵੇ ਤਾਂ ਵੀ ਪਰਵਾਰ ਦੇ ਕੁਝ ਮੈਂਬਰ ਖਾਣ ਤੋਂ ਬਿਨਾਂ ਰਹਿ ਜਾਂਦੇ ਹਨ ਤਾਂ ਕਿ ਉਹਨਾਂ ਦੇ ਘਰ ਦੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਖਾਣਾ ਮਿਲ ਸਕੇ।