
ਸੰਕਟ ਵਿਚ ਫਸੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਵਿਚ ਫਿਰ ਤੋਂ ਪੇਸ਼ ਹੋਣਗੇ। ਮਾਲਿਆ ਦੀ ਸਪੁਰਦਗੀ ਦੇ ਮੁਕੱਦਮੇ...
ਲੰਡਨ : (ਭਾਸ਼ਾ) ਮੁਸੀਬਤ ਵਿਚ ਫਸੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ਵਿਚ ਫਿਰ ਤੋਂ ਪੇਸ਼ ਹੋਣਗੇ। ਮਾਲਿਆ ਦੀ ਸਪੁਰਦਗੀ ਦੇ ਮੁਕੱਦਮੇ 'ਤੇ ਫੈਸਲਾ ਛੇਤੀ ਆ ਸਕਦਾ ਹੈ। ਕਿੰਗਫਿਸ਼ਰ ਏਅਰਲਾਈਨਸ ਦੇ ਪ੍ਰਮੁੱਖ ਰਹੇ 62 ਸਾਲ ਦੇ ਮਾਲਿਆ ਉਤੇ ਲਗਭੱਗ 9,000 ਕਰੋਡ਼ ਰੁਪਏ ਦੀ ਧੋਖਾਧੜੀ ਅਤੇ ਪੈਸਾ ਚੋਰੀ ਦਾ ਇਲਜ਼ਾਮ ਹੈ। ਪਿਛਲੇ ਸਾਲ ਅਪ੍ਰੈਲ ਤੋਂ ਹਵਾਲਗੀ ਵਾਰੰਟ ਤੋਂ ਬਾਅਦ ਤੋਂ ਮਾਲਿਆ ਜ਼ਮਾਨਤ ਉਤੇ ਹਨ। ਮਾਲਿਆ ਅਪਣੇ ਵਿਰੁਧ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਦੇ ਰਹੇ ਹਨ।
Vijay Mallya
ਹਾਲਾਂਕਿ, ਮਾਲਿਆ ਨੇ ਟਵੀਟ ਕਰ ਕਿਹਾ ਕਿ ਮੈਂ ਇਕ ਵੀ ਪੈਸੇ ਦਾ ਕਰਜ਼ ਨਹੀਂ ਲਿਆ। ਕਰਜ਼ ਕਿੰਗਫਿਸ਼ਰ ਏਅਰਲਾਈਨਸ ਨੇ ਲਿਆ। ਕਾਰੋਬਾਰੀ ਅਸਫਲਤਾ ਦੀ ਵਜ੍ਹਾ ਨਾਲ ਇਹ ਪੈਸਾ ਡੁਬਿਆ ਹੈ। ਗਾਰੰਟੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਧੋਖੇਬਾਜ ਦੱਸਿਆ ਜਾਵੇ। ਮਾਲਿਆ ਨੇ ਕਿਹਾ ਕਿ ਮੈਂ ਮੂਲ ਰਾਸ਼ੀ ਦਾ 100 ਫ਼ੀ ਸਦੀ ਵਾਪਸ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਨੂੰ ਸਵੀਕਾਰ ਕੀਤਾ ਜਾਵੇ। ਮਾਲਿਆ ਵਿਰੁਧ ਸਪੁਰਦਗੀ ਦਾ ਮਾਮਲਾ ਨਿਆਂ ਅਧਿਕਾਰੀ ਦੀ ਅਦਾਲਤ ਵਿਚ ਪਿਛਲੇ ਸਾਲ ਚਾਰ ਦਸੰਬਰ ਨੂੰ ਸ਼ੁਰੂ ਹੋਇਆ ਸੀ।
Vijay Mallya
ਬੀਤੇ ਦਿਨੀਂ ਭਾਰਤ ਵਿਚ ਸੁਪਰੀਮ ਕੋਰਟ ਨੇ ਮਾਲਿਆ ਨੂੰ ਵੱਡਾ ਝੱਟਕਾ ਦਿੰਦੇ ਹੋਏ ਉਸ ਵਿਰੁਧ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ। ਵਿਜੇ ਮਾਲਿਆ ਨੇ ਅਪਣੇ ਵਕੀਲ ਦੇ ਜ਼ਰੀਏ ਭਾਰਤ ਦੇ ਸੁਪਰੀਮ ਕੋਰਟ ਵਿਚ ਈਡੀ ਦੀ ਕਾਰਵਾਈ ਉਤੇ ਰੋਕ ਲਗਾਉਣ ਦੀ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿਤੀ। ਦਰਅਸਲ, ਈਡੀ ਨੇ ਵਿਜੇ ਮਾਲਿਆ ਨੂੰ ਭਗੌੜਾ ਆਰਥਕ ਅਪਰਾਧੀ ਐਲਾਨ ਕਰ ਉਸ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਸੀ।
Vijay Mallya
ਮਾਲਿਆ ਨੇ ਇਸ ਪ੍ਰਕਿਰਿਆ ਉਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਠਕ-ਠਕਾਇਆ ਪਰ ਸੁਪਰੀਮ ਕੋਰਟ ਨੇ ਮਾਲਿਆ ਨੂੰ ਰਾਹਤ ਦੇਣ ਦੀ ਬਜਾਏ ਈਡੀ ਨੂੰ ਹੀ ਨੋਟਿਸ ਜਾਰੀ ਕਰ ਉਸ ਨੂੰ ਪ੍ਰਕਿਰਿਆ ਅੱਗੇ ਵਧਾਉਣ ਦਾ ਆਦੇਸ਼ ਦੇ ਦਿਤਾ।