
ਫਰਾਂਸ ਦੀ ਰਾਜਧਾਨੀ ਪੇਰਿਸ ਵਿਚ ਇੰਧਣ ਕਰ 'ਚ ਵਾਧੇ ਦੇ ਖਿਲਾਫ ਲੋਕਾਂ ਦਾ ਯੇਲੋ ਵੇਸਟ ਅੰਦੋਲਨ ਹਿੰਸਕ ਹੋ ਚੁੱਕਿਆ ਹੈ। ਇਹ ਵਿਰੋਧ ਪ੍ਰਦਰਸ਼ਨ ਹੁਣ ਬੈਲਜਿਅਮ ...
ਫਰਾਂਸ (ਭਾਸ਼ਾ): ਫਰਾਂਸ ਦੀ ਰਾਜਧਾਨੀ ਪੇਰਿਸ ਵਿਚ ਇੰਧਣ ਕਰ 'ਚ ਵਾਧੇ ਦੇ ਖਿਲਾਫ ਲੋਕਾਂ ਦਾ ਯੇਲੋ ਵੇਸਟ ਅੰਦੋਲਨ ਹਿੰਸਕ ਹੋ ਚੁੱਕਿਆ ਹੈ। ਇਹ ਵਿਰੋਧ ਪ੍ਰਦਰਸ਼ਨ ਹੁਣ ਬੈਲਜਿਅਮ ਅਤੇ ਨੀਦਰਲੈਂਡਸ ਤੱਕ ਪਹੁੰਚ ਗਿਆ ਹੈ। ਪੁਲਿਸ ਅਤੇ ਯੇਲੋ ਵੇਸਟ ਪਰਦਰਸ਼ਨਕਾਰੀਆਂ ਦੇ ਵਿਚ ਸ਼ਨੀਵਾਰ ਨੂੰ ਹੋਈ ਭੇੜ ਤੋਂ ਤਣਾਅ ਜ਼ਿਆਦਾ ਵੱਧ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਪਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦਾ ਪ੍ਰਯੋਗ ਕੀਤਾ।
yellow vest protests
ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਬਾਅਦ, ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਕਿਹਾ ਕਿ ਹੁਣ ਤੱਕ 481 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ 200 ਲੋਕ ਸਿਰਫ ਸ਼ਨੀਵਾਰ ਨੂੰ ਗਿਰਫਤਾਰ ਕੀਤੇ ਗਏ ਸਨ। ਸਰਕਾਰ ਨੂੰ ਸੱਕ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਰੋਧ ਪ੍ਰਦਰਸ਼ਨ ਉਗਰ ਹੋ ਸਕਦਾ ਹੈ। ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਲੱਗ-ਭੱਗ 5000 ਪ੍ਰਦਰਸ਼ਨਕਾਰੀ ਪੇਰਿਸ ਸ਼ਹਿਰ ਦੇ ਵਿਚਕਾਰ ਇਕਠੇ ਹੋ ਗਏ।
yellow vest protests
ਵਿਰੋਧ ਪ੍ਰਦਰਸ਼ਨਕਾਰੀਆਂ ਨੂੰ ਵੇਖਦੇ ਹੋਏ ਪੇਰਿਸ ਵਿਚ ਲੱਗਭੱਗ 8000 ਅਧਿਕਾਰੀਆਂ ਅਤੇ 12 ਹਥਿਆਰਬੰਦ ਵਾਹਨਾਂ ਨੂੰ ਤੈਨਾਤ ਕੀਤਾ ਗਿਆ ਹੈ। ਉਥੇ ਹੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਲਗ-ਭੱਗ 90,000 ਸੁਰੱਖਿਆਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਦੂਜੇ ਪਾਸੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨੇ ਅੰਦੋਲਨ ਰੋਕਣ ਲਈ ਹੁਣ ਤੱਕ ਕੋਈ ਠੋਸ ਫੈਸਲਾ ਨਹੀਂ ਕੀਤਾ ਹੈ ਅਤੇ ਪ੍ਰਦਰਸ਼ਨਕਾਰੀ ਸਰਕਾਰ ਦੇ ਵਿਰੋਧ ਵਿਚ " ਮੈਕਰੋ ਅਸਤੀਫਾ ਦਵੋ" ਦੇ ਨਾਅਰੇ ਦੇ ਨਾਲ ਨੁਮਾਇਸ਼ ਕਰ ਰਹੇ ਹਨ।
ਪੇਰਿਸ ਵਿਚ ਵਿਆਪਕ ਪ੍ਰਦਰਸ਼ਨ ਦੇ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦਸਿਆ ਕਿ ਫ਼ਰਾਂਸ ਵਿਚ ਬਾਲਣ ਦੀ ਵੱਧਦੀ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਬਹੁਤ ਗੁੱਸਾ ਹੈ। ਇਸਦੇ ਲਈ ਇਹ ਲੋਕ ਸੀਧੇ ਤੌਰ ਉਤੇ ਰਾਸ਼ਟਰਪਤੀ ਮੈਂਕਰੋ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਸ ਦੇ ਵਿਰੋਧ ਵਿਚ ਅਕਤੂਬਰ ਵਿੱਚ ਸੋਸ਼ਲ ਮੀਡੀਆ ਉੱਤੇ ਯੇਲੋ ਵੇਸਟ ਅੰਦੋਲਨ ਦੀ ਸ਼ੁਰੁਆਤ ਹੋਈ। ਹਾਲਾਂਕਿ ਇਹ ਪ੍ਰਦਰਸ਼ਨਕਾਰੀ ਪੀਲੀ ਜੈਕੇਟ ਪਾ ਕੇ ਅੰਦੋਲਨ ਕਰ ਰਹੇ ਹਾਂ, ਇਸ ਲਈ ਇਨ੍ਹਾਂ ਨੂੰ ਯੇਲੋ ਵੇਸਟ ਨਾਮ ਦਿਤਾ ਗਿਆ ਹੈ ।