
ਕੇਲੇ ਦਾ ਆਰਟ ਬਣਾਉਣ ਵਾਲਾ ਹੈ ਮੌਰਿਜੀਉ ਕੇਲਟਨ ਦਾ ਆਰਟੀਸਟ
ਵਾਸ਼ਿੰਗਟਨ, ਡੀ.ਸੀ. : ਇਕ ਵਿਅਕਤੀ 85 ਲੱਖ ਰੁਪਏ ਤੋਂ ਜਿਆਦਾ ਕੀਮਤੀ ਇਕ ਕੇਲਾ ਖਾ ਗਿਆ। ਇਸ ਕੇਲੇ ਨੂੰ ਅਮਰੀਕਾ ਵਿਚ ਇਕ ਆਰਟ ਸ਼ੋਅ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਕ ਟੇਪ ਦੀ ਨਾਲ ਇਸ ਕੇਲੇ ਨੂੰ ਕੰਧ ਨਾਲ ਚਿਪਕਾ ਕੇ ਰੱਖਿਆ ਗਿਆ ਸੀ। ਹਾਲਾਕਿ ਕੇਲਾ ਖਾਣ ਦੀ ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਹੋਇਆ। ਇਹ ਕੇਲਾ ਇਟਲੀ ਦੇ ਆਰਟੀਸਟ ਮੌਰੀਜੀਉ ਕੇਲਟਨ ਦਾ ਆਰਟ ਵਰਕ ਸੀ। ਇਸ ਨੂੰ ਉਨ੍ਹਾਂ ਨੇ ਫ੍ਰੈਂਚ ਵਿਅਕਤੀ ਨੂੰ 85 ਲੱਖ ਰੁਪਏ ਤੋਂ ਵੀ ਜਿਆਦਾ ਕੀਮਤ 'ਤੇ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਇਸ ਨੂੰ ਪ੍ਰਦਰਸ਼ਨੀ ਵਿਚ ਥਾਂ ਦਿੱਤੀ ਗਈ।
file photo
ਖੁਦ ਨੂੰ ਅਮਰੀਕਨ ਆਰਟੀਸਟ ਦੱਸਣ ਵਾਲੇ ਡੈਵਿਡ ਡਟੁਨਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਉਹ ਕੇਲੇ ਦੇ ਕੋਲ ਜਾਂਦੇ ਅਤੇ ਕੰਧ ਤੋਂ ਉਖਾੜ ਕੇ ਉਸ ਨੂੰ ਖਾਂਦੇ ਹੋਏ ਵਿਖਾਈ ਦੇ ਰਿਹਾ ਹੈ। ਇਸੇ ਦੌਰਾਨ ਉਹ ਕਹਿੰਦਾ ਹੈ ''ਆਰਟ ਪ੍ਰਦਰਸ਼ਨ, ਭੁੱਖੇ ਆਰਟੀਸਟ। ਧੰਨਵਾਦ ਬਹੁਤ ਚੰਗਾ ਲੱਗਿਆ''। ਡੈਵਿਡ ਡਟੁਨਾ ਦੇ ਕੇਲਾ ਖਾਣ ਦੇ 15 ਮਿੰਟ ਦੇ ਵਿਚ ਇਕ ਦੂਜਾ ਕੇਲਾ ਉੱਥੇ ਕੰਧ 'ਤੇ ਲਗਾਇਆ ਗਿਆ।
file photo
ਹਾਲਾਕਿ ਡੈਵੀਡ ਦੇ ਕੇਲਾ ਖਾਣ ਤੋਂ ਬਾਅਦ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਆਰਟ ਗੈਲਰੀ ਦਾ ਇਕ ਅਧਿਕਾਰੀ ਵੀ ਡੈਵੀਡ ਦੇ ਕੋਲ ਪਹੁੰਚਿਆ ਅਤੇ ਸਵਾਲ-ਜਵਾਬ ਕੀਤਾ। ਪਰ ਬਾਅਦ ਵਿਚ ਆਰਟ ਗੈਲਰੀ ਨਾਲ ਜੁੜੇ ਲੁਸਿਅਨ ਟੇਰਾਸ ਨੇ ਦੱਸਿਆ ਉਸ ਵਿਅਕਤੀ ਨੇ ਆਰਟ ਵਰਕ ਬੰਦ ਨਹੀਂ ਕੀਤਾ ਉਹ ਕੇਲਾ ਇਕ ਆਈਡੀਆਂ ਸੀ।
file photo
ਦੱਸ ਦਈਏ ਕਿ ਕੇਲੇ ਦਾ ਆਰਟ ਬਣਾਉਣ ਵਾਲੇ ਮੌਰਿਜੀਉ ਕੇਲਟਨ ਆਰਟੀਸਟ ਹਨ। ਜਿਨ੍ਹਾਂ ਨੇ 18 ਕੈਰੇਟ ਸੋਨੇ ਦਾ ਟਾਇਲਟ ਤਿਆਰ ਕੀਤਾ ਸੀ ਅਤੇ ਉਸਦਾ ਨਾਮ ਅਮਰੀਕਾ ਰੱਖਿਆ ਸੀ।ਕੇਲਟਨ ਨੇ ਆਪਣੇ ਸੋਨੇ ਦਾ ਟਾਇਲਟ ਇਕ ਵਾਰ ਡੋਨਾਲਡ ਟਰੰਪ ਨੂੰ ਵੀ ਔਫਰ ਕੀਤਾ ਸੀ। ਸਤੰਬਰ ਵਿਚ ਇਹ ਟਾਇਲਟ ਫਿਰ ਚਰਚਾ ਵਿਚ ਆਇਆ ਸੀ ਜਦੋਂ ਬ੍ਰਿਟੇਨ ਦੇ ਬਲੇਨਹਾਈਮ ਪੈਲੇਸ ਤੋਂ ਇਸ ਨੂੰ ਚੌਰੀ ਕਰ ਲਿਆ ਗਿਆ ਸੀ। ਇਸ ਟਾਇਲਟ ਦੀ ਕੀਮਤ 35 ਕਰੋੜ ਤੋਂ 42 ਕਰੋੜ ਰੁਪਏ ਤੱਕ ਮਾਪੀ ਗਈ ਸੀ।
ਕੇਲਾ ਖਾਂਦੇ ਦੀ ਦੇੇਖੋ ਵੀਡੀਓ