ਕੇਲਾ ਅਨੇਕਾਂ ਰੋਗਾਂ ਨਾਲ ਲੜਨ ਦੀ ਤਾਕਤ ਰਖਦੈ
Published : Apr 7, 2018, 12:44 pm IST
Updated : Apr 7, 2018, 12:44 pm IST
SHARE ARTICLE
Banana
Banana

ਕੇਲਾ ਸਿਰਫ਼ ਫਲ ਹੀ ਨਹੀਂ, ਬਲਕਿ ਅਨੇਕਾਂ ਰੋਗਾਂ ਨਾਲ ਲੜਨ ਦੀ ਤਾਕਤ ਰਖਦਾ ਹੈ।

ਕੇਲਾ ਸਿਰਫ਼ ਫਲ ਹੀ ਨਹੀਂ, ਬਲਕਿ ਅਨੇਕਾਂ ਰੋਗਾਂ ਨਾਲ ਲੜਨ ਦੀ ਤਾਕਤ ਰਖਦਾ ਹੈ। ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਇਸ ਤੱਤ ਦੀ ਘਾਟ ਕਾਰਨ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ। ਕੇਲਾ ਖਾਣ ਨਾਲ ਦਿਮਾਗ ਨੂੰ ਸੇਰੋਟੋਨਿਨ ਦੀ ਪੂਰੀ ਖ਼ੁਰਾਕ ਮਿਲ ਜਾਂਦੀ ਹੈ। ਕੇਲੇ ਵਿਚ ਮੋਟਾਪਾ ਵਧਾਉਣ ਵਾਲਾ ਕੋਲਸਟਰੋਲ ਨਾਮਕ ਤੱਤ ਨਹੀਂ ਹੁੰਦਾ। ਇਸ ਵਿਚ ਪੋਟਾਸ਼ੀਅਮ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਖ਼ੂਨ ਦੇ ਦਬਾਅ ਨੂੰ ਕਾਬੂ ‘ਚ ਰਖਦਾ ਹੈ ਅਤੇ ਨਾਲ ਹੀ ਅਨੇਕ ਪ੍ਰਕਾਰ ਦੇ ਦਿਲ ਦੇ ਰੋਗਾਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। ਕੇਲੇ ਵਿਚ ਪਾਇਆ ਜਾਣ ਵਾਲਾ ਕੈਲਸ਼ੀਅਮ ਅੰਤੜੀਆਂ ਦੀ ਜਲਣ ਨੂੰ ਰੋਕਦਾ ਹੈ ਤੇ ਅੰਤੜੀਆਂ ਦੀ ਸਫ਼ਾਈ ਕਰਨ ਵਿਚ ਬਹੁਤ ਗੁਣਕਾਰੀ ਹੈ।BananaBananaਕੇਲੇ ਦੇ ਸੇਵਨ ਨਾਲ ਕਮਜ਼ੋਰ ਵਿਅਕਤੀਆਂ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ। ਇਸ ਦੇ ਪ੍ਰਯੋਗ ਨਾਲ ਬੱਚਿਆਂ ਦਾ ਭਾਰ ਬਹੁਤ ਜਲਦੀ ਵਧਦਾ ਹੈ। ਕੇਲਾ ਭੁੱਖ ਨੂੰ ਵਧਾਉਂਦਾ ਹੈ। ਬੱਚਿਆਂ ਨੂੰ ਦੁੱਧ ਨਾਲ ਕੇਲਾ ਖਿਲਾਉਂਦੇ ਰਹਿਣ ਨਾਲ ਉਹ ਤੰਦਰੁਸਤ ਰਹਿੰਦੇ ਹਨ। ਸ਼ਹਿਦ ਦੇ ਨਾਲ ਕੇਲਾ ਮਿਲਾ ਕੇ ਖਿਲਾਉਂਦੇ ਰਹਿਣ ਨਾਲ ਖ਼ਤਰਨਾਕ ਰੋਗਾਂ ਤੋਂ ਬਚਾਅ ਹੁੰਦਾ ਹੈ। ਸਵੇਰੇ ਨਾਸ਼ਤੇ ਵਿਚ ਕੇਲਾ ਖਾ ਕੇ ਦੁੱਧ ਪੀ ਲੈਣ ਨਾਲ ਪਿੱਤ ਵਿਕਾਰ ਦੂਰ ਹੋ ਜਾਂਦੇ ਹਨ। ਅੰਤੜੀਆਂ ਦੇ ਰੋਗਾਂ ਨੂੰ ਕੇਲਾ ਬਿਨਾਂ ਅਪਰੇਸ਼ਨ ਠੀਕ ਕਰਨ ਦੀ ਤਾਕਤ ਰਖਦਾ ਹੈ। ਪੇਟ ਦੇ ਜ਼ਖ਼ਮ ਵਿਚ ਕੇਲੇ ਦਾ ਸੇਵਨ ਜ਼ਰੂਰੀ ਤੌਰ ‘ਤੇ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਪੇਟ ਦਾ ਅਲਸਰ ਦੂਰ ਹੋ ਜਾਂਦਾ ਹੈ।BananaBananaਦੱਦ, ਖਾਜ, ਖੁਜਲੀ ਆਦਿ ਚਮੜੀ ਦੇ ਰੋਗਾਂ ਵਿਚ ਪੱਕੇ ਕੇਲੇ ਦੇ ਗੁੱਦੇ ਵਿਚ ਨਿੰਬੂ ਦਾ ਰਸ ਮਿਲਾ ਕੇ ਮੱਲ੍ਹਮ ਦੀ ਤਰ੍ਹਾਂ ਲਗਾਉਣ ਨਾਲ ਲਾਭ ਪੁੱਜਦਾ ਹੈ। ਜਲਣ ‘ਤੇ ਕੇਲੇ ਦੇ ਗੁੱਦੇ ਨੂੰ ਮੱਲ੍ਹਮ ਦੀ ਤਰ੍ਹਾਂ ਲਗਾਉਣ ਨਾਲ ਜਲਣ ਸ਼ਾਂਤ ਹੁੰਦੀ ਹੈ ਤੇ ਛਾਲੇ ਵੀ ਨਹੀਂ ਪੈਂਦੇ। ਪੱਕੇ ਕੇਲੇ ਦੇ ਗੁੱਦੇ ਵਿਚ ਥੋੜ੍ਹਾ ਆਟਾ ਮਿਲਾ ਕੇ ਗੁੰਨ ਲਉ ਤੇ ਥੋੜ੍ਹਾ ਗਰਮ ਕਰ ਕੇ ਸੋਜ ਵਾਲੀ ਥਾਂ ‘ਤੇ ਲਗਾਉਣ ਨਾਲ ਸੋਜ ਦੂਰ ਹੋ ਜਾਂਦੀ ਹੈ। ਸੱਟ ਲੱਗਣ ‘ਤੇ ਕੇਲੇ ਦਾ ਛਿਲਕਾ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਜ਼ਖ਼ਮ ‘ਤੇ ਕੇਲੇ ਦਾ ਰਸ ਲਗਾ ਕੇ ਪੱਟੀ ਬੰਨ੍ਹ ਦੇਣ ਨਾਲ ਜ਼ਖ਼ਮ ਛੇਤੀ ਭਰਦਾ ਹੈ।BananaBananaਮੌਸਮੀ ਫਲ ਕੋਈ ਵੀ ਹੋਵੇ ਉਸ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ ਪਰ ਸਾਰੇ ਲੋਕਾਂ ਨੂੰ ਮੌਸਮੀ ਫਲ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਕੇਲਾ ਵੀ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲਾ ਬਾਜ਼ਾਰ ‘ਚ 12 ਮਹੀਨੇ ਉਪਲਬਧ ਰਹਿੰਦਾ ਹੈ ਪਰ ਬਰਸਾਤ ਦੇ ਸੀਜ਼ਨ ‘ਚ ਇਹ ਸਰੀਰ ਲਈ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਕੇਲਾ ਊਰਜਾ ਦਾ ਸੱਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ ‘ਚ ਵਿਟਾਮਿਨ ‘ਸੀ’, ਵਿਟਾਮਿਨ ਏ, ਪੋਟਾਸ਼ੀਅਮ ਅਤੇ ਵਿਟਾਮਿਨ ਬੀ6 ਹੁੰਦੇ ਹਨ।BananaBananaਊਰਜਾ ਦਾ ਸਰੋਤ - ਕੇਲਾ ਊਰਜਾ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸਰੀਰ ‘ਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ। ਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਤੁਸੀਂ ਕੇਲਾ ਖਾ ਸਕਦੇ ਹੋ। ਸਰੀਰ ‘ਚ ਗੁਲੂਕੋਜ਼ ਦਾ ਪੱਧਰ ਵਧਾ ਕੇ ਤੁਹਾਨੂੰ ਸ਼ਕਤੀ ਦੇਵੇਗਾ।

ਮਾਸਪੇਸ਼ੀਆਂ ‘ਚ ਹੋਣ ਵਾਲੀਆਂ ਦਰਦਾਂ ਤੋਂ ਦੇਵੇ ਰਾਹਤ - ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਜਿਸ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।BananaBananaਬਲੱਡ ਪ੍ਰੈਸ਼ਰ ਰੱਖੇ ਕੰਟਰੋਲ - ਕੇਲੇ ‘ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।

ਐਸੀਡਿਟੀ ਹੋਵੇ ਘੱਟ - ਕੇਲਾ ਪੇਟ ‘ਚ ਅੰਦਰੂਨੀ ਪਰਤ ਚੜ੍ਹਾ ਕੇ ਅਲਸਰ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

ਕਬਜ਼ ਨੂੰ ਕਰੇ ਦੂਰ - ਕੇਲੇ ‘ਚ ਰੇਸ਼ਾ ਪਾਇਆ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਜਿਨਾਂ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਹੈ ਕੇਲੇ ਨਾਲ ਦੂਰ ਹੋ ਸਕਦੀ ਹੈ।BananaBananaਦਸਤ ਤੋਂ ਕਰੇ ਬਚਾਅ - ਡਾਈਰਿਆ ਦਾ ਕਾਰਨ ਤੁਹਾਡੇ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋਣ ਲਗਦੀ ਹੈ। ਕੇਲੇ ‘ਚ ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਬਚਾਉਂਦਾ ਹੈ।

ਵਧੀਆ ਨੀਂਦ - ਕੇਲਾ ਇਕਾਗਰਤਾ ਪੱਧਰ ਨੂੰ ਵਧਾਉਂਦਾ ਹੈ। ਜਿਸ ਨਾਲ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ।

ਚਮਤਕਾਰ ਚਮੜੀ - ਚਮੜੀ ਸਿਹਤਮੰਦ ਅਤੇ ਚਮਤਕਾਰ ਰਹਿੰਦੀ ਹੈ। ਕੇਲੇ ‘ਚ ਭਰਪੂਰ ਮਾਤਰਾ ‘ਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਇਸ ਨੂੰ ਚਮੜੀ 'ਤੇ ਲਗਾਉਣ ਅਤੇ ਖਾਣ ਦੋਹਾਂ ਨਾਲ ਫ਼ਾਇਦਾ ਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement