Member of European Sansad: ਭਾਰਤ ਨੂੰ ਪ੍ਰਤੀ ਵਿਅਕਤੀ ਉੱਚ ਕਾਰਬਨ ਨਿਕਾਸ ਵਾਲੇ ਦੇਸ਼ਾਂ ਨਾਲ ਨਹੀਂ ਜੋੜਿਆ ਜਾ ਸਕਦਾ
Published : Dec 9, 2023, 5:25 pm IST
Updated : Dec 9, 2023, 5:25 pm IST
SHARE ARTICLE
File Photo
File Photo

ਕਿਹਾ, ‘‘ਜਦੋਂ ਜਰਮਨੀ ’ਚ ਲੋਕਾਂ ਕੋਲ ਦੋ ਕਾਰਾਂ ਹਨ ਤਾਂ ਭਾਰਤੀਆਂ ਕੋਲ ਵੀ ਇਕ ਕਾਰ ਹੋਣੀ ਚਾਹੀਦੀ ਹੈ

United Nations Climate Change Conference in Dubai: ਯੂਰਪੀਅਨ ਸੰਸਦ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤ ’ਚ ਪ੍ਰਤੀ ਵਿਅਕਤੀ ਕਾਰਬਨ ਨਿਕਾਸ ‘ਬਹੁਤ ਘੱਟ’ ਹੈ, ਇਸ ਲਈ ਇਸ ਨੂੰ ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਨਾ ਪੂਰੀ ਤਰ੍ਹਾਂ ਨਾਮਨਜ਼ੂਰ ਹੈ।

ਜਰਮਨੀ ਦੇ ਨੇਤਾ ਅਤੇ ਯੂਰਪੀਅਨ ਸੰਸਦ ਦੇ ਮੈਂਬਰ ਪੀਟਰ ਲੀਸੇ ਨੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ’ਚ ਕਿਹਾ, ‘‘ਜਦੋਂ ਜਰਮਨੀ ’ਚ ਲੋਕਾਂ ਕੋਲ ਦੋ ਕਾਰਾਂ ਹਨ ਤਾਂ ਭਾਰਤੀਆਂ ਕੋਲ ਵੀ ਇਕ ਕਾਰ ਹੋਣੀ ਚਾਹੀਦੀ ਹੈ।’’ ਘੱਟ ਪ੍ਰਤੀ ਵਿਅਕਤੀ ਨਿਕਾਸ ਦੇ ਬਾਵਜੂਦ, ਜਲਵਾਯੂ ਸਿਖਰ ਸੰਮੇਲਨ ਨੇ ਭਾਰਤ ਨੂੰ ਅਮਰੀਕਾ ਵਰਗੇ ਪ੍ਰਮੁੱਖ ਪ੍ਰਦੂਸ਼ਕਾਂ ਨਾਲ ਜੋੜਨ ਲਈ ਠੋਸ ਯਤਨ ਕੀਤੇ ਹਨ। 

ਉਨ੍ਹਾਂ ਕਿਹਾ, ‘‘ਹਰ ਕਿਸੇ ਲਈ ਇਹ ਮਨਜ਼ੂਰ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਸੰਯੁਕਤ ਅਰਬ ਅਮੀਰਾਤ, ਚੀਨ ਅਤੇ ਅਮਰੀਕਾ ਦੇ ਪ੍ਰਤੀ ਵਿਅਕਤੀ ਨਿਕਾਸ  ਭਾਰਤ ਤੋਂ ਬਹੁਤ ਵੱਖਰੇ ਹਨ। ਯੂਰਪ ਵਿਚ ਬਹੁਤ ਸਾਰੇ ਲੋਕ ਚੀਨ ਅਤੇ ਭਾਰਤ ਨੂੰ ਅਤੇ ਕਈ ਵਾਰ ਖਾੜੀ ਦੇਸ਼ਾਂ ਨੂੰ ਇਕੋ ਨਜ਼ਰ ਨਾਲ ਦੇਖਦੇ ਹਨ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਇਨ੍ਹਾਂ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਪ੍ਰਤੀ ਵਿਅਕਤੀ ਨਿਕਾਸ ਬਹੁਤ ਘੱਟ ਹੈ।’’

ਵਿਗਿਆਨੀਆਂ ਦੀ ਇਕ ਆਲਮੀ ਟੀਮ ਵਲੋਂ ਇਸ ਹਫਤੇ ਦੇ ਸ਼ੁਰੂ ’ਚ ਜਾਰੀ ਇਕ ਰੀਪੋਰਟ ਮੁਤਾਬਕ ਭਾਰਤ ’ਚ ਪ੍ਰਤੀ ਵਿਅਕਤੀ ਕਾਰਬਨ ਡਾਈਆਕਸਾਈਡ ਦਾ ਨਿਕਾਸ ਪਿਛਲੇ ਸਾਲ ਲਗਭਗ 5 ਫ਼ੀ ਸਦੀ ਵਧ ਕੇ 2 ਟਨ ਕਾਰਬਨ ਡਾਈਆਕਸਾਈਡ ਤਕ ਪਹੁੰਚ ਗਿਆ ਪਰ ਇਹ ਅਜੇ ਵੀ ਗਲੋਬਲ ਔਸਤ ਦੇ ਅੱਧੇ ਤੋਂ ਵੀ ਘੱਟ ਹੈ।  ਵਿਗਿਆਨੀਆਂ ਨੇ ਕਿਹਾ ਕਿ ਪ੍ਰਤੀ ਵਿਅਕਤੀ ਨਿਕਾਸ ਚਾਰਟ ਵਿਚ ਅਮਰੀਕਾ ਸਭ ਤੋਂ ਉੱਪਰ ਹੈ, ਜਿੱਥੇ ਦੇਸ਼ ਵਿਚ ਹਰ ਵਿਅਕਤੀ 14.9 ਟਨ ਕਾਰਬਨ ਡਾਈਆਕਸਾਈਡ ਦਾ ਨਿਕਾਸ ਕਰਦਾ ਹੈ। ਇਸ ਤੋਂ ਬਾਅਦ ਰੂਸ (11.4), ਜਾਪਾਨ (8.5), ਚੀਨ (8) ਅਤੇ ਯੂਰਪੀਅਨ ਯੂਨੀਅਨ (6.2) ਦਾ ਨੰਬਰ ਆਉਂਦਾ ਹੈ। ਗਲੋਬਲ ਔਸਤ 4.7 ਟਨ ਰਹੀ ਹੈ।

(For more news apart from India is 110th with a mere 1.74 tons per capita, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement