
ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਵਿਚ ਆਪਣੇ ਘਰ ਨੂੰ ਗੁਆਉਣ ਵਾਲੇ ਆਸਟ੍ਰੇਲੀਅਨ ਸ਼ਖਸ ਨੂੰ 1 ਮਿਲੀਅਨ ਡਾਲਰ (ਲਗਭਗ 4.9 ਕਰੋੜ) ਦੀ ਲਾਟਰੀ ਨਿਕਲੀ ਹੈ
ਮੈਲਬੌਰਨ - ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਵਿਚ ਆਪਣੇ ਘਰ ਨੂੰ ਗੁਆਉਣ ਵਾਲੇ ਆਸਟ੍ਰੇਲੀਅਨ ਸ਼ਖਸ ਨੂੰ 1 ਮਿਲੀਅਨ ਡਾਲਰ (ਲਗਭਗ 4.9 ਕਰੋੜ) ਦੀ ਲਾਟਰੀ ਨਿਕਲੀ ਹੈ।
File Photo
ਇਕ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਇੱਕ ਮਿਲੀਅਨ ਆਸਟ੍ਰੇਲੀਅਨ ਡਾਲਰ (ਲਗਭਗ 4.9 ਕਰੋੜ) ਦੀ ਲਾਟਰੀ ਨਿਕਲਣ ਵਾਲੇ ਸ਼ਖਸ ਨੇ ਆਪਣਾ ਨਾਂਅ ਮੀਡੀਆ ਸਾਹਮਣੇ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਉਸਨੂੰ ਨਹੀਂ ਲਗਦਾ ਸੀ ਕਿ ਉਸਦਾ ਪਰਿਵਾਰ ਕਦੇ ਆਪਣਾ ਘਰ ਦੁਬਾਰਾ ਬਣਾ ਸਕੇਗਾ।
Lottery
ਪਰ ਲੋਟੋ 'ਚ ਉਸਦੀ ਪਤਨੀ ਦੁਆਰਾ ਪਾਏ ਲੱਕੀ ਨੰਬਰ 'ਤੇ ਨਿਕਲੀ ਮਿਲੀਅਨ ਦੀ ਲਾਟਰੀ ਨੇ ਉਸਦੀ ਕਿਸਮਤ ਬਦਲ ਕੇ ਰੱਖ ਦਿੱਤੀ। ਸ਼ਖਸ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਸੀ ਜਦੋਂ ਉਸ ਨੂੰ ਫੋਨ ਆਇਆ ਕਿ ਉਸਨੂੰ ਮਿਲੀਅਨ ਦੀ ਲਾਟਰੀ ਨਿਕਲੀ ਹੈ। ਇਹ ਸੁਣ ਕੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਦੱਸ ਦਈਏ ਕਿ ਅਕਸਰ ਦੁਨੀਆ ਭਰ ਵਿਚ ਕਿਸੇ ਵੀ ਥਾਂ ਮੁਸੀਬਤ ਦੀ ਘੜੀ ਬਣਨ ਤੇ ਸਿੱਖ ਭਾਈਚਾਰਾ ਹਮੇਸ਼ਾ ਆਪਣੀ ਸੇਵਾ ਦੇਣ ਲਈ ਤਿਆਰ ਰਹਿੰਦਾ ਹੈ। ਇਸ ਦੀ ਇਕ ਵੱਡੀ ਮਿਸਾਲ ਹੈ ਸੁਖਵਿੰਦਰ ਕੌਰ, ਜੋ ਕਿ ਆਸਟਰੇਲੀਆਂ ਵਿਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਲੰਗਰ ਦੀ ਸੇਵਾ ਵਿਚ ਲੱਗੀ ਹੋਈ ਹੈ।
File Photo
ਸੁਖਵਿੰਦਰ ਕੌਰ ਨੇ ਦੱਸ ਸਾਲ ਬਾਅਦ ਪੰਜਾਬ ਆਉਣਾ ਸੀ ਤੇ ਆਪਣੀ ਭੈਣ ਨੂੰ ਮਿਲਣਾ ਸੀ। ਕੌਮਾ 'ਚ ਗਈ ਆਪਣੀ ਭੈਣ ਨੂੰ ਦੇਖ ਕੇ ਵੀ ਸੁਖਵਿੰਦਰ ਨੇ ਆਪਣੀਆਂ ਭਾਵਨਾਂਵਾਂ ਤੇ ਕਾਬੂ ਰੱਖਿਆ ਤੇ ਹੁਣ ਵਿਕਟੋਰੀਆ 'ਚ ਲੰਗਰ ਦੀ ਸੇਵਾ ਨਿਭਾ ਰਹੀ ਹੈ।
ਸੁਖਵਿੰਦਰ ਕੌਰ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਦਿਨ-ਰਾਤ ਇਕ ਕਰਕੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾ ਰਹੀ ਹੈ। ਰੋਜ਼ਾਨਾ ਤੜਕਸਾਰ ਉਠ ਕੇ ਰਾਤ ਦੇ 11-11 ਵਜੇ ਤੱਕ ਸੁਖਵਿੰਦਰ ਲੰਗਰ ਦੀ ਸੇਵਾ ਵਿਚ ਲੱਗੀ ਰਹਿੰਦੀ ਹੈ।
Photo
ਵਿਕਟੋਰੀਆ ਦੇ ਪ੍ਰੀਮੀਅਰ ਨੇ ਵੀ ਸੁਖਵਿੰਦਰ ਤੇ ਉਸ ਦੀ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ।
Photo
ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਜਦਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ,
Photo
ਹਵਾ 'ਚ ਗੈਸ ਮਿਲਣ ਕਾਰਨ ਲੋਕਾਂ ਨੂੰ ਸਾਂਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਲੋਕ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋ ਚੁਕੇ ਹਨ।
Photo
ਦੱਸ ਦਈਏ ਕਿ ਆਸਟਰੇਲੀਆ ਦੇ ਹਰ ਖੇਤਰ 'ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ।
Photo
ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਅੱਗ ਨਾਲ ਪੀੜਤ ਲੋਕਾਂ ਲਈ ਆਪਣੇ ਰੈਸਟੋਰੈਟ ਵਿੱਚ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ।
Photo
ਹਰ ਰੋਜ ਵੱਡੀ ਗਿਣਤੀ ਵਿੱਚ ਸਥਾਨਿਕ ਲੋਕ ਦੇਸੀ ਗਰਿੱਲ ਰੈਸਟੋਰੈਟ ਤੋਂ ਭੋਜਨ ਛੱਡਦੇ ਹਨ। ਇਸ ਮੌਕੇ ਪੰਜਾਬ ਦੇ ਇਤਿਹਾਸਕ ਪਿੰਡ ਕੁਤਬੇ ਨਾਲ ਸੰਬੰਧ ਰੱਖਣ ਵਾਲੇ ਕੰਵਲਜੀਤ ਸਿੰਘ ਰਾਏ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਬਾਬੇ ਨਾਨਕ ਦੇ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਆਪਣਾ ਫਰਜ ਨਿਭਾ ਰਹੇ ਹਨ।
Photo
ਇਸ ਮੌਕੇ ਉਹਨਾ ਨੇ ਆਪਣੇ ਸਾਰੇ ਸਟਾਫ਼ ਅਤੇ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜਿਹਨਾ ਦੇ ਸਹਿਯੋਗ ਨਾਲ ਉਹ ਇਸ ਵਡਮੁੱਲੇ ਕਾਰਜ ਨੂੰ ਕਰ ਰਹੇ ਹਨ। ਜਿਕਰਯੋਗ ਹੈ ਕਿ ਸਿਖਾਂ ਵਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਈ ਜਾ ਰਹੀ ਭੂਮਿਕਾ ਕਾਰਨ ਜਿੱਥ ਆਸਟਰੇਲੀਅਨ ਲੋਕਾਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਰਹੀ ਹੈ ਉਥੇ ਆਸਟਰੇਲੀਅਨ ਮੀਡੀਆ ਵੀ ਸਿੱਖਾਂ ਦੀ ਸ਼ਲਾਘਾ ਤੇ ਧੰਨਵਾਦ ਕਰਦਾ ਨਹੀਂ ਥੱਕ ਰਿਹਾ।